ਸਿਹਤ ਮੁਲਾਜਮ ਸੰਘਰਸ਼ ਕਮੇਟੀ ਦੇ ਸੱਦੇ ਤੇ ਕਰਮਚਾਰੀਆਂ ਨੇ ਕੀਤੀ ਭੁੱਖ ਹੜਤਾਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਹਤ ਮੁਲਾਜਮ ਸੰਘਰਸ਼ ਕਮੇਟੀ ਵੱਲੋ ਸੂਬਾ ਪੱਧਰੀ ਕਾਲ ਦੇ ਅੱਜ ਸਿਵਲ ਸਰਜਨ ਦਫਤਰ ਹੁਸ਼ਿਆਰਪੁਰ ਅੱਗੇ ਸਿਹਤ ਕਰਮਚਾਰੀਆਂ ਵੱਲੋ ਭੁੱਖ ਹੜਤਾਲ ਸ਼ੁਰੂ ਕੀਤੀ ਗਈ । ਇਸ ਮੋਕੇ ਕੋਵਡਿ-19 ਦੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਰਕਾਰ ਵਿਰੁਧ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਜਿਲਾ ਪ੍ਰਧਾਨ ਨਿਸ਼ਾ ਸ਼ਰਮਾ ਨੇ ਦੱਸਿਆ ਕਿ ਸੰਘਰਸ ਕਮੇਟੀ ਵੱਲੋ ਡਾਇਰੈਕਟਰ ਸਿਹਤ,  ਮੁੱਖ ਮੰਤਰੀ ਪੰਜਾਬ ਅਤੇ ਸਿਹਤ ਮੰਤਰੀ ਨੂੰ ਪਹਿਲਾ ਵੀ ਐਸਐਮਉਜ ਅਤੇ ਸਵਿਲ ਸਰਜਨ ਰਾਹੀ ਮੰਗ ਪੱਤਰ ਭੇਜੇ ਜਾ ਚੁੱਕੇ ਹਨ ਤੇ ਪੰਜਾਬ ਸਰਕਾਰ ਵੱਲੋ ਇਸ ਤੇ ਕੋਈ ਵੀ ਧਿਆਨ ਨਹੀ ਦਿੱਤਾ ਗਿਆ।

Advertisements

ਜਿਸ ਕਰਕੇ ਸਿਹਤ ਮੁਲਾਜਮ ਸੰਘਰਸ਼ ਕਮੇਟੀ ਵੱਲੋ ਰੋਸ਼ ਦੇ ਤੋਰ ਤੇ ਫੈਸਲਾ ਕੀਤਾ ਗਿਆ ਕਿ ਸਰਕਾਰ ਦੀਆਂ ਮਾਰੂ ਨੀਤੀਆਂ ਦਾ ਸਿਹਤ ਕਾਮੇ ਡੱਟ ਕੇ ਵਰੋਧ ਕਰਨਗੇ ਤੇ ਸਿਹਤ ਕਾਮੇ ਪੀੜਨ ਵਾਲੀਆਂ ਨੀਤੀਆ ਨੰ ਲਾਗੂ ਨਹੀ ਕਰਨ ਦੇਣਗੇ। ਸੰਘਰਸ਼ ਕਮੇਟੀ ਵੱਲੋ ਐਨਐਚਐਮ ਅਤੇ 2211 ਅਤੇ ਠੇਕੇ ਅਧਾਰਿਤ ਕਾਮਿਆ ਨੂੰ ਪੱਕਾ ਕਰਨ ਅਤੇ ਨਵਨਿਯੁਕਤ ਕਾਮਿਆ ਦਾ ਪ੍ਰੋਵੇਸ਼ਨਲ ਪੀਰਡ ਦੋ ਸਾਲ ਕਰਨ ਅਤੇ ਸਲੂਚੇ ਮਲਟੀਪਰਪਜ ਕੇਡਰ ਨੂੰ ਕੋਵਡਿ-19 ਦੌਰਾਨ ਕੀਤੇ ਕੰਮ ਬਦਲੇ ਸ਼ਪੈਸ਼ਲ ਇੰਕਰੀਮੈਟ ਦੇਣ ਤੱਕ ਲਗਤਾਰ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਗੁਰਵਿੰਦਰ ਕੋਰ ਸੂਬਾ ਕਮੇਟੀ ਮੈਬਰ ਨੇ ਦੱਸਿਆ ਕਿ ਅੱਜ ਤੋਂ ਰੋਜ ਲਗਾਤਾਰ ਪੰਜ ਸਾਥੀ ਜਿਲਾ ਹੈਡਕੁਆਟਰ ਤੇ  ਭੁੱਖ ਹੜਤਾਲ ਤੇ ਬੈਠਿਆ ਕਰਨਗੇ ਜੇਕਰ ਸਰਕਾਰ ਨੇ ਸਿਹਤ ਕਾਮਿਆ ਦੀਆਂ ਮੰਗਾ ਨਾ ਮੰਨੀਆਂ ਤਾਂ 7 ਅਗਸਤ 2020 ਨੂੰ ਮੁੱਖ ਮੰਤਰੀ ਪੰਜਾਬ ਦੇ ਮੋਤੀ ਮਹਿਲ ਦਾ ਘਰਾਉ ਕੀਤਾ ਜਾਵੇਗਾ।

ਇਸ ਮੌਕੇ ਉਹਨਾਂ ਭਰਾਤਰੀ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਸਾਡਾ ਸਾਥ ਦੇਣ ਕਿਉੰਕਿ ਇਸ ਸਮੇਂ ਪੰਜਾਬ ਦਾ ਕੋਈ ਮੁਲਾਜਮ ਇਕੱਲਾ ਸੰਘਰਸ਼ ਨਹੀਂ ਲੜ ਸਕਦਾ ਤੇ ਸਾਂਝੇ ਮੰਚ ਤੇ ਇਕੱਠਿਆ ਹੋ ਕੇ ਹੀ ਲੜਾਈ ਲੜੀ ਜਾ ਸਕਦੀ ਹੈ । ਇਸ ਮੌਕੇ ਤੇ ਨਵਪ੍ਰੀਤ ਕੋਰ, ਨਿਰਮਲ ਕੋਰ, ਪ੍ਰੀਤੀ, ਰੇਖਾ, ਹਰਨੀਤ ਤੋਂ ਇਲਾਵਾ ਐਂਟੀਲਾਰਵਾ ਦੇ ਪ੍ਰਧਾਨ ਗੁਰਵੰਿਦਰ ਸਿੰਘ ਨੇ ਵੀ ਯੂਨੀਅਨ ਦਾ ਸਮਰਥਨ ਕੀਤਾ।

LEAVE A REPLY

Please enter your comment!
Please enter your name here