ਕੋਵਿਡ-19: ਜ਼ਿਲੇ ‘ਚ 615  ਬੈੱਡ ਲੈਵਲ -2, 85 ਬੈੱਡ ਲੈਵਲ -3 ਅਤੇ 43 ਵੈਂਨਟੀਲੇਟਰ ਉਪਲਬੱਧ : ਡਿਪਟੀ ਕਮਿਸ਼ਨਰ

ਜੰਲਧਰ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਕੋਵਿਡ-19 ਦੇ ਮੱਦੇਨਜਰ ਜ਼ਿਲਾ ਪ੍ਰਸ਼ਾਸਨ ਵੱਲੋਂ ਕਰੋਨਾ ਦੇ ਮਰੀਜਾਂ ਦੇ ਇਲਾਜ ਲਈ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਗਏ ਹਨ। ਉਨਾਂ ਕਿਹਾ ਕਿ ਲੈਵਲ 2 ਅਤੇ ਲੈਵਲ 3 ਬੈਡਾਂ ਦੇ ਪ੍ਰਬੰਧਾਂ ਤੋਂ ਇਲਾਵਾਂ ਵੈਂਟੀਲੇਟਰ ਵੀ ਜ਼ਿਲੇ ਵਿਚ ਜਰੂਰਤ ਅਨੁਸਾਰ ਉਪਲਬੱਧ ਹਨ। 24 ਜੁਲਾਈ ਨੂੰ ਇਸ ਸਬੰਧ ਵਿੱਚ ਆਯੋਜਿਤ ਬੈਠਕ ਵਿੱਚ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 615 ਬੈਡ ਲੈਵਲ 2 ਅਤੇ  85 ਬੈਡ ਲੈਵਲ 3 ਲਈ ਹਸਪਤਾਲਾਂ ਵਿਚ ਉਪਲਬੱਧ ਹਨ। ਇਸ ਤੋਂ ਇਲਾਵਾ 43 ਵੈਂਟੀਲੇਟਰਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਕਰੋਨਾ ਮਰੀਜਾਂ ਨੂੰ ਸੁਚਾਰੂ ਤਰੀਕੇ ਨਾਲ ਸਿਹਤ ਸਹੁਲਤਾਂ ਮੁਹਈਆ ਕਰਵਾਈਆਂ ਜਾ ਸਕਣ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਦੀਆਂ ਕੋਵਿਡ 19 ਦੇ ਮੱਦੇਨਜਰ ਸਮੇਂ ਸਮੇਂ ਤੇ ਜਾਰੀ ਹਦਾਇਤਾਂ ਨੂੰ ਜ਼ਿਲੇ ਵਿਚ ਇੰਨ ਬਿੰਨ ਲਾਗੂ ਕੀਤਾ ਜਾ ਰਿਹਾ ਹੈ। ਉਨਾਂ ਨੇ ਕਿਹਾ ਕਿ ਪਿਛਲੇ ਦਿਨੀ ਪਿਮਸ ਵੱਲੋਂ ਮਰੀਜਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਕੋਵਿਡ ਕਾਰਨ ਕਿਸੇ ਦੀ ਜਾਨ ਨਾ ਜਾਵੇ ਇਸ ਲਈ ਸਿਹਤ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ ਹਰ ਸੰਭਵ ਕੋਸ਼ਿਸ ਕਰ ਰਿਹਾ ਹੈ। ਉਨਾਂ ਨੇ ਕਿਹਾ ਕਿ ਭਾਂਵੇ ਜ਼ਿਲੇ ਵਿਚ ਕਰੋਨਾਂ ਦੇ ਵੱਧ ਪਾਜਿਟਿਵ ਕੇਸ ਆ ਰਹੇ ਹਨ ਪਰ ਮੌਤ ਦਰ ਕਾਫੀ ਘੱਟ ਹੈ ਅਤੇ ਇਸੇ ਦਰ ਨੂੰ ਸੁਚਾਰੂ ਪ੍ਰਬੰਧਾਂ ਸਦਕਾ ਹੋਰ ਘੱਟ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

Advertisements

ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਖੇ 402 ਬੈੱਡ ਲੈਵਲ 2 ਲਈ ,28 ਬੈੱਡ ਲੈਵਲ 3 ਅਤੇ 10 ਵੈਂਟੀਲੇਟਰ ਮੌਜੂਦ ਹਨ। ਉਨਾਂ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਆਈ.ਐਮ.ਏ ਫੈਕਲਟੀ ਸ਼ਾਹਕੋਟ ਵਲੋਂ ਲੈਵਲ-2 ਦੇ ਮਰੀਜ਼ਾਂ ਲਈ 25 ਅਤੇ ਲੈਵਲ-3 ਦੇ ਮਰੀਜ਼ਾਂ ਲਈ 10 ਬੈਡ ਪਹਿਲਾਂ ਹੀ ਮੁਹੱਈਆ ਕਰਵਾਏ ਜਾ ਚੁੱਕੇ ਹਨ। ਉਨਾਂ ਦੱਸਿਆ ਕਿ ਪਿਮਸ ਵਲੋਂ 110 ਬੈਡ ਲੈਵਲ-2 ਅਤੇ 10 ਬੈਡ ਲੈਵਲ-3, ਨਿਊ ਰੂਬੀ ਹਸਪਤਾਲ , ਮਾਨ ਮੈਡੀਸਿਟੀ, ਗੁਲਾਬ ਦੇਰੀ ਹਸਪਤਾਲ ਅਤੇ ਜੋਸ਼ੀ ਹਸਪਤਾਲ ਵਲੋਂ 22 ਬੈਡ ਲੈਵਲ-2 ਅਤੇ ਗੁਲਾਬ ਦੇਵੀ ਹਸਪਤਾਲ ਵਿਖੇ ਅੱਠ ਬੈਡ ਲੈਵਲ-3 ਮਰੀਜ਼ਾਂ ਲਈ, ਕਿਡਨੀ ਹਸਪਤਾਲ ਅਤੇ ਅਰਮਾਨ ਹਸਪਤਾਲ ਵਿਖੇ ਛੇ ਬੈਡ ਲੈਵਲ-2 ਅਤੇ ਰਤਨ ਹਸਪਤਾਲ ਵਿੱਚ 10 ਬੈਡ ਲੈਵਲ-2 ਅਤੇ ਸੈਕਰਡ ਹਸਪਤਾਲ ਵਲੋਂ ਅੱਠ ਬੈਡਾਂ ਦੀ ਲੈਵਲ-3 ਦੇ ਮਰੀਜ਼ਾਂ ਲਈ ਦੇਣ ਦੀ ਪੇਸ਼ਕਸ ਕੀਤੀ ਗਈ ਹੈ। ਸ਼੍ਰੀਮਨ ਹਸਪਤਾਲ ਵਲੋਂ ਚਾਰ ਬੈਡ ਲੈਵਲ-2 ਅਤੇ ਲੈਵਲ-3 ਮਰੀਜ਼ਾਂ ਲਈ, ਜੋਸ਼ੀ ਹਸਪਤਾਲ ਵਲੋਂ 10 ਬੈਡ ਲੈਵਲ-2 ਅਤੇ ਚਾਰ ਬੈਡ ਲੈਵਲ-3 ਲਈ, ਸਰਵੋਧਿਆ ਹਸਪਤਾਲ ਵਲੋਂ ਚਾਰ ਬੈਡ ਲੈਵਲ-2 ਅਤੇ ਪੰਜ ਬੈਡ ਲੈਵਲ-3, ਕੈਪੀਟੋਲ ਹਸਪਤਾਲ ਵਲੋਂ ਤਿੰਨ ਬੈਡ ਲੈਵਲ-2 ਅਤੇ ਲੈਵਲ-3 , ਪਟੇਲ ਹਸਪਤਾਲ ਵਲੋਂ 11 ਬੈਡ ਲੈਵਲ-2 ਅਤੇ ਪੰਜ ਬੈਡ ਲੈਵਲ-3 ਦੇ ਮਰੀਜ਼ਾਂ ਦੇ ਇਲਾਜ ਲਈ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ।

ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਘਬਰਾਉਣ ਨਾ ਬਲਕਿ ਸਾਵਧਾਨੀਆਂ ਵਰਤਦੇ ਹੋਏ ਇਸ ਬਿਮਾਰੀ ‘ਤੇ ਫਤਿਹ ਪਾਉਣ ਵਿਚ ਜ਼ਿਲਾ ਪ੍ਰਸ਼ਾਸਨ ਦਾ ਸਹਿਯੋਗ ਕਰਨ। ਉਨਾਂ ਕਿਹਾ ਕਿ ਇਕ ਜਿੰਮੇਵਾਰ ਨਾਗਰਿਕ ਦੀ ਤਰਾਂ ਹਰੇਕ ਵਿਅਕਤੀ ਨੂੰ ਘਰੋਂ ਬਾਹਰ ਨਿਕਲਣ ਸਮੇਂ ਮਾਸਕ ਦੀ ਵਰਤੋਂ ਕਰਨੀ ਬਹੁਤ ਜਰੂਰੀ ਹੈ। ਇਸ ਤੋਂ ਇਲਾਵਾ ਸਮਾਜਿਕ ਦੂਰੀ ਬਰਕਰਾਰ ਰੱਖਦਿਆਂ ਸਮੇਂ ਸਮੇਂ ਤੇ 20 ਸੈਕਿੰਡ ਤੱਕ ਸਾਬਣ ਨਾਲ ਹੱਥ ਧੋਣੇ ਵੀ ਜਰੂਰੀ ਹਨ। ਉਨਾਂ ਕਿਹਾ ਕਿ ਸਾਵਧਾਨੀਆਂ ਵਰਤ ਕੇ ਹੀ ਅਸੀਂ ਆਪਣੇ ਆਪ ਦਾ ਅਤੇ ਆਪਣਿਆਂ ਦਾ ਕਰੋਨਾ ਤੋਂ ਬਚਾਅ ਕਰ ਸਕਦੇ ਹਾਂ।

LEAVE A REPLY

Please enter your comment!
Please enter your name here