ਮਹਾਰਾਜਾ ਇਨ ਡੈਨਿਮਜ ਤੇ ਫਿਲਮ ਬਣਾਉਣ ਦਾ ਐਲਾਨ ਪੰਜਾਬ ਲਈ ਮਾਣ ਵਾਲੀ ਗੱਲ : ਸਨਾ ਕੇ. ਗੁਪਤਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨੇੜਲੇ ਪਿੰਡ ਛਾਉਣੀ ਕਲਾਂ ਵਾਸੀ ਰਾਜ ਸੂਚਨਾ ਕਮਿਸ਼ਨਰ ਅਤੇ ਨਾਮੀ ਲੇਖਕ ਖੁਸ਼ਵੰਤ ਸਿੰਘ ਦੇ ਨਾਵਲ ‘ਮਹਾਰਾਜਾ ਇਨ ਡੈਨਿਮਜ’ ‘ਤੇ ਮੁਬੰਈ ਦੀ ਸਿੱਖਿਆ ਐਂਟਰਟੇਨਮੈਂਟ ਵਲੋਂ ਫਿਲਮ ਬਣਾਉਣ ਦਾ ਐਲਾਨ ਪੰਜਾਬ ਅਤ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ।ਅੱਜ ਇਥੇ ਦਿ ਹੁਸ਼ਿਆਰਪੁਰ ਦੀ ਲਿਟਰੇਰੀ ਸੋਸਾਇਟੀ ਦੀ ਮੁਖੀ ਸਨਾ ਕੇ ਗੁਪਤਾ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੂਰੇ ਖੇਤਰ ਖਾਸਕਰ ਸੋਸਾਇਟੀ ਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੈ ਕਿ ਲੇਖਕ ਖੁਸ਼ਵੰਤ ਸਿੰਘ ਹੁਸ਼ਿਆਰਪੁਰ ਨੂੰ ਮੁੱਖਧਾਰਾ ਸਿਨੇਮਾ ਤੱਕ ਲੈ ਕੇ ਗਏ ਹਨ। ਉਨਾਂ ਕਿਹਾ ਕਿ ਖੁਸ਼ਵੰਤ ਸਿੰਘ ਦੀਆਂ ਲਿਖਤਾਂ ਜਿਥੇ ਨੌਜਵਾਨ ਲੇਖਕਾਂ ਨੂੰ ਪ੍ਰੇਰਿਤ ਕਰਦੀਆਂ ਹਨ, ਉਥੇ ਨਾਲ ਹੀ ਪੰਜਾਬ ਦੇ ਅਮੀਰ ਵਿਰਸੇ, ਸਭਿਆਚਾਰ ਅਤੇ ਇਤਿਹਾਸਕ ਪਿਛੋਕੜ ਉਤੇ ਵਿਸਥਾਰ ਨਾਲ ਚਾਨਣਾ ਵੀ ਪਾਉਂਦੀਆਂ ਹਨ, ਜਿਸ ਲਈ ਸੋਸਾਇਟੀ ਨੂੰ ਉਨਾਂ ਤੇ ਫਖਰ ਹੈ। ਸਨਾ ਕੇ ਗੁਪਤਾ ਨੇ ਕਿਹਾ ਕਿ ਲੇਖਕ ਖੁਸ਼ਵੰਤ ਸਿੰਘ ਨੇ ਆਪਣੀਆਂ ਲਿਖਤਾਂ ਰਾਹੀਂ ਸਾਹਿਤਕ ਗਿਆਨ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਹੈ।

Advertisements

ਉਨਾਂ ਕਿਹਾ ਕਿ ਪੀਪਲਜ਼ ਮਹਾਰਾਜ, ਟਰਬਨਡ ਟੌਰਨੈਡੋ ਅਤੇ ਸਿੱਖਜ਼ ਅਨਲਿਮਟਿਡ ਕਿਤਾਬਾਂ ਦੀ ਰਚਨਾ ਕਰਨ ਦੇ ਨਾਲ-ਨਾਲ ਖੁਸ਼ਵੰਤ ਸਿੰਘ ਨੇ ‘ਦਿ ਹੁਸ਼ਿਆਰਪੁਰ ਲਿਟਰੇਰੀ ਸੋਸਾਇਟੀ’ ਨੂੰ ਪਰਵਾਜ਼ ਭਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਿਆਂ ਸ਼ਹਿਰ ਵਿੱਚ ਸਾਹਿਤਕ ਚਿਣਗ ਵੀ ਪੈਦਾ ਕੀਤੀ ਹੈ। ਉਨਾਂ ਕਿਹਾ ਕਿ ਗਲਪ ਨਾਵਲ ਮਹਾਰਾਜ ਇਨ ਡੈਨਿਮਜ਼ ਆਪਣੀ ਕਿਸਮ ਦੇ ਪਲੇਠੀ ਰਚਨਾ ਹੋਵੇਗੀ। ਜ਼ਿਕਰਯੋਗ ਹੈ ਕਿ ਇਹ ਕਿਤਾਬ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਾਲ 2014 ਵਿੱਚ ਲੋਕ ਅਰਪਣ ਕੀਤੀ ਗਈ ਸੀ। ਸਿੱਖਿਆ ਐਂਟਰਟੇਨਮੈਂਟ ਦੇ ਸੰਸਥਾਪਕ ਅਤੇ ਐਵਾਰਡ ਜੇਤੂ ਪ੍ਰੋਡਿਊਸਰ ਗੁਨੀਤ ਮੈਂਗਾ ਨੇ ਕਿਹਾ, ਇਹ ਕਹਾਣੀ ਪੰਜਾਬ ਨੂੰ ਨਵੇਂ ਨਜ਼ਰੀਏ ਤੋਂ ਪੇਸ਼ ਕਰਦੀ ਹੈ। ਜਿਨਾਂ ਨੂੰ ਅਸੀਂ ਹੁਣ ਤੱਕ ਮੁੱਖਧਾਰਾ ਦੇ ਸਿਨੇਮਾ ਰਾਹੀਂ nahi ਦੇਖ ਹਾਂ। ਗੁਨੀਤ ਦਾ ਬੁਟੀਕ ਫਿਲਮ ਪ੍ਰੋਡਕਸ਼ਨ ਹਾਊਸ ਹੈ, ਜਿਸ ਨੇ ਗੈਂਗਜ਼ ਆਫ ਵਸੇਪੁਰ-1 ਦਾ ਲੰਚਬੋਕਸ, ਮਸਾਨ ਅਤੇ ਜੁਬਾਨ ਵਰਗੀਆਂ ਪ੍ਰਸਿੱਧ ਫਿਲਮਾਂ ਦਾ ਨਿਰਮਾਣ ਕੀਤਾ ਹੈ।

LEAVE A REPLY

Please enter your comment!
Please enter your name here