1 ਪੋਜੇਟਿਵ ਮਰੀਜ ਆਉਣ ਨਾਲ ਮਰੀਜਾਂ ਦੀ ਗਿਣਤੀ ਹੋਈ 460

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ 25 ਜੁਲਾਈ ਨੂੰ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 644 ਵਿਆਕਤੀਆਂ ਦੇ ਸੈਂਪਲ ਲੈਣ ਨਾਲ ਅਤੇ ਲੈਬ ਤੋਂ 460 ਸੈਪਲਾਂ ਦੀ ਰਿਪੋਟ ਆਉਣ ਤੇ 1 ਪੋਜੇਟਿਵ ਮਰੀਜ ਹੋਰ ਆਉਣ ਨਾਲ ਪੋਜੇਟਿਵ ਮਰੀਜਾ ਦੀ ਗਿਣਤੀ 460 ਹੋ ਗਈ ਹੈ, ਇਥੇ ਇਹ ਦੱਸਣਾ ਜਰੂਰੀ ਹੈ ਕਿ 1 ਕੇਸ ਜਿਲਾਂ ਗੁਰਦਾਸਪੁਰ ਦਾ ਸੀ ਉਸ ਨੂੰ ਕੁੱਲ ਕੇਸਾਂ ਵਿਚੋ ਘਟਾ ਦਿੱਤਾ ਜੋ ਨਵਾਂ ਪਾਜੇਟਿਵ ਮਰੀਜ ਪਿੰਡ ਬਹਿਫਤੋ ਸਿਹਤ ਕੇਂਦਰ ਹਾਜੀਪੁਰ ਦੇ ਵਿੱਚ ਪੈਦਾਂ ਉਸ ਵਿਆਕਤੀ ਦੀ ਉਮਰ 37 ਸਾਲ ਹੈ ਉਸ ਨੂੰ ਜਮਾ ਕਰਕੇ ਪਾਜੇਟਿਵ ਮਰੀਜਾਂ ਦੀ ਗਿਣਤੀ 460 ਹੀ ਹੈ ਤੇ ਮਰੀਜ ਨੂੰ ਕੋਅਰਟੀਨ ਕਰ ਦਿੱਤਾ ਗਿਆ ਹੈ ।

Advertisements

ਇਹਨਾਂ ਗੱਲਾੰ ਦਾ ਪ੍ਰਗਟਾਵਾਂ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਕੀਤਾ ਤੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ   ਜਿਲੇ ਦੇ  ਕੁੱਲ ਸੈਪਲਾਂ ਦੀ ਗਿਣਤੀ 25898 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 23938 ਸੈਪਲ  ਨੈਗਟਿਵ, ਜਦ ਕਿ 1486 ਸੈਂਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 44 ਸੈਪਲ ਇਨਵੈਲਡ ਹਨ । ਐਕਟਿਵ ਕੇਸਾ ਦੀ ਗਿਣਤੀ 189 ਹੈ, 258 ਮਰੀਜ ਆਪਣੇ ਘਰ ਠੀਕ ਹੋ ਜਾ ਚੁੱਕੇ ਹਨ ।

ਸਿਵਲ ਸਰਜਨ ਨੇ ਸਿਹਤ ਐਡਵਾਈਜਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਕੋਰੋਨਾ ਨੂੰ ਹਰਾਉਣ ਲਈ ਅਤੇ ਮਿਸ਼ਨ ਫਹਿਤ ਪ੍ਰਾਪਤ ਕਰਨ ਲਈ ਸਾਨੂੰ ਸਮਾਜਿਕ ਨਿਯਮਾ ਦੀ ਦੂਰੀ, ਘਰ ਤੋਂ ਬਹਾਰ ਨਿਕਲਣ ਸਮੇ ਮੂੰਹ ਤੇ ਮਾਸਿਕ ਲਗਾਉਣ ਅਤੇ ਸਮੇ ਸਮੇ ਸਿਰ ਹੱਥਾਂ ਦੀ ਸਫਾਈ ਨੂੰ ਯਕੀਨੀ ਬਣਾਉਣ ਨਾਲ ਅਸੀ ਕੋਰੋਨਾ ਦੇ ਫੈਲਾਅ ਨੂੰ ਰੋਕ ਸਕਦੇ ਹਾਂ ।

LEAVE A REPLY

Please enter your comment!
Please enter your name here