ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਡਿਜੀਟਲ ਮਾਧਿਅਮ ਰਾਹੀਂ ਸਵੀਪ ਗਤੀਵਿਧੀਆਂ ਦੀ ਸ਼ੁਰੂਆਤ

ਚੰਡੀਗੜ (ਦ ਸਟੈਲਰ ਨਿਊਜ਼)। ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਮੁੱਖ ਚੋਣ ਅਫ਼ਸਰ ਪੰਜਾਬ ਦਫ਼ਤਰ ਨੇ ਵਿਧੀਵਤ ਵੋਟਰ ਸਿਖਿਆ ਅਤੇ ਚੋਣ ਭਾਗੀਦਾਰੀ (ਸਵੀਪ) ਮੁਹਿੰਮ ਦੀ ਸ਼ੁਰੂਆਤ ਡਿਜੀਟਲ ਅਤੇ ਇਲੈਕਟ੍ਰਾਨਿਕ ਮੀਡੀਆ ਰਾਹੀਂ ਕਰਦਿਆਂ ਚੋਣ ਮੁਹਿੰਮ ਸਬੰਧੀ ਰਣਨੀਤੀ ਵਿੱਚ ਇੱਕ ਵੱਡਾ ਬਦਲਾਵ ਲਿਆਂਦਾ ਹੈ। ਵੋਟਰ ਜਾਗਰੂਕਤਾ ਸਬੰਧੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਫੈਲਾਉਣ ਲਈ ਆਨਲਾਈਨ ਮਾਧਿਅਮ ਰਾਹੀਂ ਲੇਖ ਲਿਖਣ, ਸਲੋਗਨ ਰਾਈਟਿੰਗ ਅਤੇ ਪੋਸਟਰ ਡਿਜ਼ਾਈਨਿੰਗ ਮੁਕਾਬਲੇ ਅਤੇ ਸਕੂਲਾਂ ਵਿਚ ਚੱਲ ਰਹੀਆਂ ਆਨ ਲਾਈਨ ਕਲਾਸਾਂ ਵਿਚ ਸਵੀਪ ‘ਤੇ 5 ਮਿੰਟ ਦੇ ਮੈਡਿਊਲ ਸ਼ਾਮਲ ਸਮੇਤ ਸੀ.ਈ.ਓ., ਪੰਜਾਬ ਇੱਕ ਵਿਆਪਕ ਮੁਹਿੰਮ ਚਲਾ ਰਹੇ ਹਨ ਤਾਂ ਜੋ ਮਹਾਂਮਾਰੀ ਦੇ ਸੰਕਟਕਾਲੀ ਦੌਰ ਵਿਚ ਲੋਕਾਂ ਤੱਕ ਪਹੁੰਚ ਬਣਾਈ ਜਾ ਸਕੇ ।

Advertisements

ਇਸ ਮੁਹਿੰਮ ਦੇ ਉਦੇਸ਼ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐਸ. ਕਰੁਣਾ ਰਾਜੂ ਨੇ ਕਿਹਾ “ਮੌਜੂਦਾ ਸਥਿਤੀ ਨੇ ‘ਸਵੀਪ’ ਗਤੀਵਿਧੀਆਂ ਜਿਸਦਾ ਇੱਕੋ ਇੱਕ ਮੰਤਵ ਵੱਧ ਤੋਂ ਵੱਧ  ਲੋਕਾਂ ਤੱਕ ਪਹੁੰਚ ਕਰਨਾ ਹੈ, ਨੂੰ ਕਰਵਾਉਣ ਵਿਚ ਬਹੁਤ ਚੁਣੌਤੀਆਂ ਖੜੀਆਂ ਕੀਤੀਆਂ ਹਨ। ਜਿਵੇਂ ਕਿ ਅਸੀਂ ਇਸ ਪਰਖਕਾਲੀ ਤੇ ਸੰਕਟ ਦੇ ਦੌਰ ਵਿੱਚ ਅੱਗੇ ਵੱਧ ਰਹੇ ਹਾਂ ਤਾਂ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਲੋਕਾਂ ਤੱਕ ਅਸਾਨ ਸੰਪਰਕ ਸਥਾਪਤ ਕੀਤਾ ਜਾਵੇ ਅਤੇ ਇਸ ਲਈ ‘ਸਵੀਪ’ ਗਤੀਵਿਧੀਆਂ ਦੀ ਡਿਜੀਟਲਾਈਜ਼ੇਸ਼ਨ ਦੀ ਲੋੜ ਹੈ। ਉਨਾਂ ਕਿਹਾ ਕਿ ਜਦਕਿ ਵਿਸ਼ਵ ਬਹੁਤ ਸਾਰੇ ਖੇਤਰਾਂ ਵਿੱਚ ਮੰਦੀ ਦਾ ਸਾਹਮਣਾ ਕਰ ਰਿਹਾ ਹੈ, ਸੋਸ਼ਲ ਮੀਡੀਆ ਹੀ ਆਸ ਦੀ ਕਿਰਨ ਜਾਪਦੀ ਹੈ। ਡਾ. ਰਾਜੂ ਨੇ ਅੱਗੇ ਕਿਹਾ ਕਿ ਲੋਕਾਂ ਤੱਕ ਸੰਦੇਸ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਸਾਰਿਤ ਕਰਨ ਨੂੰ ਯਕੀਨੀ ਬਣਾਉਣ ਲਈ ਬਹੁਤ ਸਾਰੇ ਰਚਨਾਤਮਕਤਾ ਅਤੇ ਸੂਝ-ਬੂਝ ਦੀ ਜ਼ਰੂਰਤ ਹੋਵੇਗੀ ਕਿ ਸੰਦੇਸ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਚਾਰਿਤ ਕੀਤਾ ਗਿਆ ਹੈ। ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਮੁੱਖ ਚੋਣ ਅਫ਼ਸਰ, ਪੰਜਾਬ  ਸ੍ਰੀਮਤੀ ਮਾਧਵੀ ਕਟਾਰੀਆ ਨੇ ਕਿਹਾ ਸਰਵ-ਸੰਮਿਲਤ ‘ਸਵੀਪ’ ਮੁਹਿੰਮ ਵੱਧ ਤੋਂ ਵੱਧ “ਵੋਟਰ ਰਜਿਸਟ੍ਰੇਸ਼ਨ ਕਰਨ ਦੇ ਉਦੇਸ਼ ਨਾਲ ਚਲਾਈ ਗਈ ਸੀ ਪਰ ਤਾਲਾਬੰਦੀ  ਨੇ ਗਤੀਵਿਧੀਆਂ ਨੂੰ ਰੋਕ ਦਿੱਤਾ। ਹਾਲਾਂਕਿ, ਤਾਲਾਬੰਦੀ ਖੁੱਲਣ ਦੇ ਪੜਾਅ ਵਿੱਚ ਮੁੱਖ ਚੋਣ ਅਧਿਕਾਰੀ, ਪੰਜਾਬ ਦੇ ਦਫਤਰ ਨੇ ਮੌਕੇ ਦੀ ਨਜ਼ਾਕਤ ਨੂੰ ਭਾਂਪਦਿਆਂ ‘ਸਵੀਪ’ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਹਿੱਤ ਟੈਕਨੋਲੋਜੀ ਨੂੰ ਵੱਧ ਤੋਂ ਵੱਧ ਅਮਲ ਵਿੱਚ ਲਿਆਂਦਾ ਹੈ ।

ਜਿਸਦਾ ਉਦੇਸ਼ ਸਵੀਪ ਗਤੀਵਿਧੀਆਂ ਨੂੰ  ਨਿਰਵਿਘਨ ਜਾਰੀ ਰੱਖਣਾ ਹੈ। ਇਹ ਦੇਖ ਕੇ ਖ਼ੁਸ਼ੀ ਹੁੰਦੀ ਹੈ ਕਿ ਤਕਨਾਲੋਜੀ ਦੀ ਸਹਾਇਤਾ ਨਾਲ ਨਾ ਸਿਰਫ ਪਹੁੰਚ ਵਧ ਗਈ ਹੈ ਸਗੋਂ ਨਤੀਜੇ ਹੋਰ ਮਹੱਤਵਪੂਰਣ ਵੀ ਹੋਏ ਹਨ। “ਸਕੂਲਾਂ / ਕਾਲਜਾਂ ਵਿੱਚ ਮੁਕਾਬਲੇ ਕਰਾਉਣ ਅਤੇ ਦਿਵਿਆਂਗ ਵਿਅਕਤੀਆਂ (ਪੀ.ਡਬਲਯੂ.ਡੀ.), ਟ੍ਰਾਂਸਜੈਂਡਰਜ ਆਦਿ ਵਰਗੇ ਭਾਈਚਾਰਿਆਂ ਦੇ ਨੁਮਾਇੰਦਿਆਂ ਨਾਲ ਵਰਚੁਅਲ ਮੀਟਿੰਗਾਂ ਕਰਨ ਵਰਗੀਆਂ ਨਿਯਮਤ ਗਤੀਵਿਧੀਆਂ ਕਰਨ ਤੋਂ ਇਲਾਵਾ, ਸੀਈਓ ਪੰਜਾਬ ਆਨਲਾਈਨ ਮਾਧਿਅਮ ਰਾਹੀਂ ਇੱਕ ਓਪਨ-ਟੂ-ਆਲ ਸ਼ਾਰਟ ਫਿਲਮ ਮੁਕਾਬਲਾ ਵੀ ਕਰਵਾਉਣ ਜਾ ਰਿਹਾ ਹੈ। ਕਟਾਰੀਆ ਨੇ ਅੱਗੇ ਕਿਹਾ ਕਿ ਜੇਤੂ ਦੀ ਚੋਣ ਕਰਨ ਲਈ ਮਸ਼ਹੂਰ ਫਿਲਮਸਾਜ਼ਾਂ ਦੀ ਜਿਊਰੀ ਸਥਾਪਿਤ ਕੀਤੀ ਗਈ ਹੈ ਅਤੇ ਸੋਸ਼ਲ ਮੀਡੀਆ ਰਾਹੀਂ ਮੁਕਾਬਲੇ ਨੂੰ ਵਿਆਪਕ ਤੌਰ ‘ਤੇ ਉਤਸ਼ਾਹਤ ਕੀਤਾ ਜਾਵੇਗਾ ।ਮੁੱਖ ਚੋਣ ਅਫ਼ਸਰ ,ਪੰਜਾਬ ਵਲੋਂ ਚੋਣ ਸਾਖਰਤਾ ਕਲੱਬ (ਈ.ਐਲ.ਸੀ.) ਜ਼ਿਲਾ ਪੱਧਰੀ ਆਨਲਾਈਨ ਮੁਕਾਬਲਾ ਵੀ ਕਰਵਾਇਆ ਜਾ ਰਿਹਾ ਹੈ। ਮੁੱਖ ਚੋਣ ਅਫ਼ਸਰ ,ਪੰਜਾਬ ਦੀ ਆਈ.ਟੀ. ਟੀਮ ਨੇ ਮੁਕਾਬਲਾ ਕਰਵਾਉਣ ਲਈ ਸਮੁੱਚੀ ਵਿਧੀ ਤਿਆਰ ਕੀਤੀ ਹੈ ਅਤੇ ਵਿਦਿਆਰਥੀ ਸੀਈਓ,ਪੰਜਾਬ ਦੀ ਵੈਬਸਾਈਟ ‘ਤੇ ਲਾਗਇਨ ਕਰਕੇ ਭਾਗ ਲੈ ਸਕਣਗੇ। ਸੀਈਓ, ਪੰਜਾਬ ਦੀ ਵੈਬਸਾਈਟ ਨਵੇਂ ਸਿਰੇ ਤੋਂ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਬਿਹਤਰ ਸੰਚਾਰ ਲਈ ਇਸ ਨੂੰ ਹੋਰ ਸਪੱਸ਼ਟ ਅਤੇ ਸਰਲ ਬਣਾਇਆ ਜਾ ਸਕੇ।ਸੀਈਓ, ਪੰਜਾਬ ਨੇ ਇੱਕ ਵਿਆਪਕ ਮੁਹਿੰਮ ਦੀ ਕਲਪਨਾ ਕੀਤੀ ਹੈ ਅਤੇ ਪ੍ਰਗਤੀ ਦੀ ਨਿਗਰਾਨੀ ਲਈ ਨਿਯਮਤ ਜਾਇਜ਼ਾ ਲਿਆ ਜਾ ਰਿਹਾ ਹੈ । ਆਨਲਾਈਨ ਗਤੀਵਿਧੀਆਂ  ਵਿੱਚ ਤੇਜ਼ੀ ਲਿਆਉਣ ਲਈ  ਫੀਲਡ ਅਫਸਰਾਂ ਨੂੰ ਸਰਗਰਮ ਕੀਤਾ ਜਾ ਰਿਹਾ ਹੈ ਅਤੇ ਉਨਾਂ ਨੂੰ ਸਤੰਬਰ ਦੇ ਅੰਤ ਤੱਕ ਵੱਧ ਤੋਂ ਵੱਧ ਵੋਟਰ ਰਜਿਸਟ੍ਰੇਸ਼ਨ ਕਰਨ ਦਾ ਟੀਚਾ ਦਿੱਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here