ਜ਼ਿਲੇ ‘ਚ ਮਾਸਕ ਨਾ ਪਾਉਣ ਦੇ 18889 ਮਾਮਲਿਆਂ ‘ਚ 86.88 ਲੱਖ ਰੁਪਏ ਜ਼ੁਰਮਾਨਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਨਤਕ ਹਿੱਤਾਂ ਦੇ ਮੱਦੇਨਜ਼ਰ ਅਤੇ ਕੋਵਿਡ ਦੇ ਹੋਰ ਫੈਲਾਅ ਨੂੰ ਰੋਕਣ ਲਈ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਪ੍ਰੋਗਰਾਮ ਤਹਿਤ ਇਨਾਂ ਹਦਾਇਤਾਂ ਨੂੰ ਚੰਗੀ ਤਰਾਂ ਅਪਨਾਉਣ। ਉਨਾਂ ਕਿਹਾ ਕਿ ਇਨਾਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਉਲੰਘਣਾ ਬਰਦਾਸ਼ਤ ਨਹੀਂ ਹੋਵੇਗੀ। ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਜ਼ਿਲਾ ਪੁਲਿਸ ਨੇ ਇਨਾਂ ਹਦਾਇਤਾਂ ਦੀ ਪਾਲਣਾ ਲਈ ਪਹਿਲਾਂ ਹੀ ਚੈਕਿੰਗ ਵਧਾ ਦਿੱਤੀ ਹੈ ਅਤੇ ਵੱਧ ਰਹੇ ਕੋਵਿਡ ਕੇਸਾਂ ਦੇ ਮੱਦੇਨਜ਼ਰ ਇਨਾਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।

Advertisements

ਅਹੁਦਾ ਸੰਭਾਲਣ ਤੋਂ ਬਾਅਦ ਇਕੱਲੇ 3 ਅਗਸਤ ਵਾਲੇ ਦਿਨ ਇਨਾਂ ਹਦਾਇਤਾਂ ਦੀ ਉਲੰਘਣਾ ਬਾਰੇ ਜਾਣਕਾਰੀ ਦਿੰਦਿਆਂ ਮਾਹਲ ਨੇ ਕਿਹਾ ਕਿ ਸੋਮਵਾਰ ਨੂੰ ਹੀ ਅਜਿਹੇ ਮਾਮਲਿਆਂ ਵਿੱਚ ਮਾਸਕ ਨਾ ਪਾਉਣ ਵਾਲਿਆਂ ਦੇ 463 ਚਲਾਨ ਕਰਦਿਆਂ ਜ਼ਿਲਾ ਪੁਲਿਸ ਨੇ 2.31 ਲੱਖ ਰੁਪਏ ਜ਼ੁਰਮਾਨਾ ਕੀਤਾ। ਉਨਾਂ ਕਿਹਾ ਕਿ ਇਸ ਦੇ ਨਾਲ ਹੀ 94 ਟਰੈਫਿਕ ਚਲਾਨ ਵੀ ਕੀਤੇ ਗਏ।
ਨਾਜਾਇਜ਼ ਸ਼ਰਾਬ ਕਾਰੋਬਾਰ ਖਿਲਾਫ਼ ਕੀਤੀ ਸਖਤੀ ਸਬੰਧੀ ਉਨਾਂ ਦੱਸਿਆ ਕਿ 3 ਅਗਸਤ ਨੂੰ 9 ਮਾਮਲੇ ਦਰਜ ਕਰਕੇ 81 ਲੀਟਰ ਨਾਜਾਇਜ਼ ਅਤੇ 62 ਲੀਟਰ ਜਾਇਜ਼ ਬਰਾਮਦ ਕੀਤੀ ਗਈ। ਨਾਜਾਇਜ਼ ਸ਼ਰਾਬ ਕਾਰੋਬਾਰ ਵਿੱਚ ਸ਼ਾਮਲ ਲੋਕਾਂ ਨੂੰ ਚਿਤਾਵਨੀ ਦਿੰਦਿਆਂ ਮਾਹਲ ਨੇ ਕਿਹਾ ਕਿ ਇਹ ਲੋਕ ਜ਼ਿਲ•ਾ ਪੁਲਿਸ ਦੇ ਨਿਸ਼ਾਨੇ ‘ਤੇ ਹਨ ਅਤੇ ਇਨਾ ਖਿਲਾਫ਼ ਪੂਰੀ ਸਖਤੀ ਵਰਤਦਿਆਂ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਕੋਵਿਡ ਹਦਾਇਤਾਂ ਦੀ ਉਲੰਘਣਾ ਦੇ ਮਾਮਲਿਆਂ ਅਤੇ ਜ਼ੁਰਮਾਨੇ ਸਬੰਧੀ ਐਸ.ਐਸ.ਪੀ. ਨੇ ਦੱਸਿਆ ਕਿ 23 ਮਾਰਚ ਤੋਂ ਲੈ ਕੇ ਹੁਣ ਤੱਕ ਮਾਸਕ ਨਾ ਪਾਉਣ ਵਾਲਿਆਂ ਦੇ 18889 ਚਾਲਾਨ ਅਤੇ 86.89 ਲੱਖ ਰੁਪਏ ਜੁਰਮਾਨਾ ਕੀਤਾ ਜਾ ਚੁੱਕਾ ਹੈ। ਇਸੇ ਤਰਾਂ ਜਨਤਕ ਥਾਵਾਂ ਅਤੇ ਖੁੱਲ•ੇ ਵਿੱਚ ਥੁੱਕਣ ਦੇ 146 ਮਾਮਲਿਆਂ ਵਿੱਚ 26900 ਰੁਪਏ ਜ਼ੁਰਮਾਨੇ ਦੇ ਨਾਲ-ਨਾਲ ਘਰ-ਘਰ ਵਿੱਚ ਇਕਾਂਤਵਾਸ ਦੀ ਉਲੰਘਣਾ ਵਿੱਚ 4 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਉਨਾਂ ਕਿਹਾ ਕਿ ਬਣਦੀ ਦੂਰੀ ਨਾ ਬਣਾ ਕੇ ਰੱਖਣ ਦੇ 2 ਮਾਮਲਿਆਂ ਵਿੱਚ 4000 ਰੁਪਏ ਜ਼ੁਰਮਾਨਾ ਕੀਤਾ ਜਾ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਕਰਫਿਊ ਦੀ ਉਲੰਘਣਾ ਦੇ 649 ਮਾਮਲਿਆਂ ਵਿੱਚ 943 ਲੋਕਾਂ ਖਿਲਾਫ਼ ਕਾਰਵਾਈ ਕਰਦਿਆਂ 239 ਵਾਹਨ ਜ਼ਬਤ ਕੀਤੇ ਗਏ ਸਨ। ਐਸ.ਐਸ.ਪੀ. ਨੇ ਦੱਸਿਆ ਕਿ ਚੈਕਿੰਗ ਮੁਹਿੰਮ ਨੂੰ ਆਉਂਦੇ ਦਿਨਾਂ ਵਿੱਚ ਹੋਰ ਤੇਜ਼ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਕੋਵਿਡ ਦੀਆਂ ਹਦਾਇਤਾਂ ਦੀ ਉਲੰਘਣਾ ਨਾ ਕਰਨ।

LEAVE A REPLY

Please enter your comment!
Please enter your name here