ਜ਼ਹਿਰੀਲੀ ਸ਼ਰਾਬ ਕਾਰਨ ਮੌਤਾਂ ਅਤਿ ਦੁਖਦਾਇਕ ਘਟਨਾ : ਐਡਵੋਕੇਟ ਇੰਦਰਪਾਲ ਧੰਨਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪਿਛਲੇ ਸਮੇਂ ਦੌਰਾਨ ਸਰਹੱਦੀ ਇਲਾਕੇ ਵਿੱਚ ਜ਼ਹਿਰੀਲੀ ਸ਼ਰਾਬ ਦਾ ਸੇਵਨ ਕਰਨ ਕਰਕੇ ਕਰੀਬ 120 ਤੋਂ ਜਿਆਦਾ ਮੌਤਾਂ ਅਤੇ ਕਈ ਵਿਅਕਤੀਆਂ ਦੀਆਂ ਅੱਖਾਂ ਦੀ ਰੋਸ਼ਨੀ ਦਾ ਚਲੇ ਜਾਣਾ ਇੱਕ ਅਤਿ ਦੁੱਖਦਾਇਕ ਘਟਨਾ ਹੈ। ਇਹ ਵਿਚਾਰ ਐਡਵੋਕੇਟ ਇੰਦਰਪਾਲ ਸਿੰਘ ਧੰਨਾ ਸਾਬਕਾ ਵਾਈਸ ਚੇਅਰਮੈਨ ਬਾਰ ਕੌਂਸਲ ਪੰਜਾਬ ਹਰਿਆਣਾ ਅਤੇ ਚੰਡੀਗੜ ਹਾਈ ਕੋਰਟ ਨੇ ਬਟਾਲਾ ਵਿਖੇ ਦੁਖੀ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਕਿਹਾ ਅਤੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਮੈਂਬਰ ਰਾਜ ਸਭਾ ਨਾਲ ਇਸ ਗੰਭੀਰ ਮੁੱਦੇ ਉਤੇ ਵਿਚਾਰ ਵਟਾਂਦਰਾ ਕੀਤਾ।

Advertisements

ਉਹਨਾਂ ਕਿਹਾ ਕਿ ਦੁਖੀ ਪਰਿਵਾਰਾਂ ਦਾ ਦੁਖ ਦਿਲ ਨੂੰ ਝੰਜੋੜ ਦੇਣ ਵਾਲੀ ਸਥਿਤੀ ਪੈਦਾ ਕਰ ਰਿਹਾ ਸੀ ਅਤੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦੇ ਸਮੇਂ ਦੁਖ ਸੁਣਨਾ ਬਹੁਤ ਔਖਾ ਸੀ। ਬਿਨਾ ਕਿਸੇ ਕਾਰਨ ਏਨੀਆਂ ਜਾਨਾਂ ਦਾ ਚਲੇ ਜਾਣਾ ਸਾਡੀ ਕਾਰਜ ਸ਼ੈਲੀ ਪਰ ਸਵਾਲੀਆ ਨਿਸ਼ਾਨ ਲਗਾਉਂਦਾ ਹੈ ਅਤੇ ਸਬਕ ਦਿੰਦਾ ਹੈ ਕਿ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਹੋਣ । ਉਹਨਾਂ ਕਿਹਾ ਕਿ ਆਰਥਿਕ ਸਹਾਇਤਾ ਜਾਂ ਨੌਕਰੀਆਂ ਕਿਸੇ ਵੀ ਤਰਾਂ ਦੀ ਪੂਰਤੀ ਨਹੀਂ ਕਰ ਸਕਦੀਆਂ ਕਿਉਂਕਿ ਪਰਿਵਾਰਾਂ ਦੀ ਚਲਦੀ  ਗੱਡੀ ਜਦੋਂ ਲੀਹੋਂ ਲੱਥ ਜਾਂਦੀ ਹੈ ਤਾਂ ਉਸਨੂੰ ਦੁਬਾਰਾ ਲਾਈਨ ਉਤੇ ਚਾੜਨ ਵਾਸਤੇ ਬਹੁਤ ਜ਼ਿਆਦਾ ਸਮਾਂ ਲੱਗ ਜਾਂਦਾ ਹੈ ਅਤੇ ਕਈ ਵਾਰੀ ਕਈ ਪਰਿਵਾਰਾਂ ਦੀ ਵਿਵਸਥਾ ਦੁਬਾਰਾ ਲਾਇਨ ਤੇ ਕਦੇ ਵਿ ਨਹੀਂ ਚੜਦੀ। ਉਹਨਾਂ ਕਿਹਾ ਕਿ ਸਮੂਹ ਪੰਜਾਬੀਆਂ ਨੂੰ ਅਜਿਹੀਆਂ ਸਥਿਤੀਆਂ ਦੀ ਰੋਕਥਾਮ ਲਈ ਆਪਣਾ ਬਣਦਾ ਫਰਜ਼ ਅਦਾ ਕਰਨਾ ਚਾਹੀਦਾ ਹੈ ਤਾਂ ਹੀ ਇਕ ਸੁਚੱਜਾ ਅਤੇ ਵਧੀਆ ਸਿਸਟਮ ਹੋਂਦ ਵਿੱਚ ਆਵੇਗਾ।

LEAVE A REPLY

Please enter your comment!
Please enter your name here