ਪਰਿਵਾਰ ਵਲੌਂ ਵਰਿਆਮ ਸਿੰਘ ਦੇ ਨੇਤਰਦਾਨ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਮੁਹੱਲਾ ਕਮਾਲਪੁਰ, ਹੁਸ਼ਿਆਰਪੁਰ ਨਿਵਾਸੀ ਵਰਿਆਮ ਸਿੰਘ ਦੇ ਅਕਾਲ ਚਲਾਣਾ ਕਰਨ ਉਪਰੰਤ ਪਰਿਵਾਰਕ ਮੈਂਬਰਾਂ ਵਲੌਂ ਉਹਨਾਂ ਦੇ ਨੇਤਰਦਾਨ ਦੇ ਪ੍ਰਣ ਨੂੰ ਪੂਰਾ ਕਰਦੇ ਹੋਏ ਉਹਨਾਂ ਦੇ ਨੇਤਰ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਨੂੰ ਦਾਨ ਕੀਤੇ ਗਏ।ਇਸ ਸਮੇਂ ਉਹਨਾਂ ਦੀ ਧਰਮ ਪਤਨੀ ਮੀਨਾ ਰਾਣੀ ਪੁੱਤਰੀ ਸੁਖਵਿੰਦਰ ਕੌਰ ਅਤੇ ਭਤੀਜਾ ਕੁਲਦੀਪ ਅਤੇ ਹੋਰ ਪਰਿਵਾਰਕ ਮੈਂਬਰ ਹਾਜਰ ਸਨ।

Advertisements

ਇਸ ਸਮੇਂ ਸੰਸਥਾ ਦੇ ਪੈਨਰਨ ਪ੍ਰੌ.ਬਹਾਦਰ ਸਿੰਘ ਸੁਨੇਤ, ਜਰਨਲ ਸਕੱਤਰ ਇੰਜ ਬਲਜੀਤ ਸਿੰਘ,ਸ ਜਸਵੀਰ ਸਿੰਘ ਮੈਡਮ ਸੰਤੋਸ਼ ਸੈਣੀ ਨੇ ਪਰਿਵਾਰ ਨਾਲ ਦੁੱਖ ਸਾਂਝਾਂ ਕੀਤਾ ਅਤੇ ਇਸ ਪਵਿੱਤਰ ਕਾਰਜ ਵਿੱਚ ਹਿੱਸਾ ਪਾਉਣ ਲਈ ਪਰਿਵਾਰ ਦਾ ਧੰਨਵਾਦ ਕੀਤਾ। ਸੰਸਥਾ ਦੇ ਮੈਂਬਰਾ ਨੇ ਦੱਸਿਆ ਕਿ ਵਰਿਆਮ ਸਿੰਘ ਦੇ ਮੈਡੀਕਲ ਕਾਲਜ ਭੇਜੇ ਜਾਣਗੇ ਅਤੇ ਦੋ ਨੇਤਰਹੀਣ ਵਿਅਕਤੀਆਂ ਨੂੰ ਲਗਵਾਏ ਜਾਣਗੇ।

LEAVE A REPLY

Please enter your comment!
Please enter your name here