ਸਿਹਤ  ਮੰਤਰਾਲੇ ਵਲੋਂ ਐਨ.ਆਰ.ਆਈਜ਼ ਅਤੇ ਵਿਦੇਸ਼ੀ ਯਾਤਰੀਆਂ ਲਈ ਸੋਧੇ ਦਿਸ਼ਾ ਨਿਰਦੇਸ਼ ਜਾਰੀ : ਡਿਪਟੀ ਕਮਿਸ਼ਨਰ

ਜਲੰਧਰ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ  ਮੰਤਰਾਲੇ ਵਲੋਂ ਕੋਵਿਡ-19 ਦੇ ਮੱਦੇਨਜ਼ਰ ਐਨ.ਆਰ.ਆਈਜ਼ ਅਤੇ ਵਿਦੇਸ਼ੀ ਯਾਤਰੀਆਂ ਲਈ ਸੋਧੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਨ.ਆਰ.ਆਈਜ਼ ਅਤੇ ਦੂਸਰੇ ਅੰਤਰ ਰਾਸ਼ਟਰੀ ਯਾਤਰੀਆਂ ਨੂੰ ਯਾਤਰਾ ਦੇ 72 ਘੰਟੇ ਪਹਿਲਾਂ ਵੈਬਸਾਈਟ www.newdelhiairport.in ‘ਤੇ ਸਵੈ ਘੋਸ਼ਣਾ ਫਾਰਮ ਜਮਾਂ ਕਰਵਾਉਣਾ ਹੋਵੇਗਾ। ਉਹਨਾਂ ਕਿਹਾ ਕਿ ਉਹਨਾਂ ਨੂੰ ਇਹ ਅੰਡਰ ਟੇਕਿੰਗ ਦੇਣੀ ਹੋਵੇਗੀ ਕਿ ਉਹ 14 ਦਿਨਾਂ ਤੱਕ ਕੁਆਰੰਟੀਨ ਜਿਸ ਵਿੱਚ ਅਪਣੇ ਖ਼ਰਚੇ ‘ਤੇ ਇਕ ਹਫ਼ਤਾ ਸੰਸਥਾਗਤ ਕੁਆਰੰਟੀਨ ਵਿੱਚ ਇਸ ਤੋਂ ਬਾਅਦ ਸੱਤ ਦਿਨਾਂ ਲਈ ਹੋਮ ਕੁਆਰੰਟੀਨ ਲਾਜ਼ਮੀ ਹੈ ਵਿੱਚ ਰਹਿਣਾ ਹੋਵੇਗਾ। ਉਹਨਾਂ ਕਿਹਾ ਕਿ ਇਸ ਵਿੱਚ ਛੋਟ ਸਿਰਫ਼ ਹੰਗਾਮੀ ਹਲਾਤਾਂ ਜਿਵੇਂ ਗਰਭਵਤੀ, ਪਰਿਵਾਰ ਵਿੱਚ ਕਿਸੇ ਦੀ ਮੌਤ, ਗੰਭੀਰ ਬਿਮਾਰੀ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਮਾਪੇ ਸ਼ਾਮਿਲ ਹਨ ਵਿੱਚ ਦਿੱਤੀ ਜਾਵੇਗੀ।  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਦੇਸ਼ੀ ਯਾਤਰੀਆਂ ਨੂੰ ਪਹੁੰਚਣ ‘ਤੇ ਆਰ.ਟੀ.ਪੀ.ਸੀ.ਆਰ.ਟੈਸਟ ਦੀ ਨੈਗੇਟਿਵ ਰਿਪੋਰਟ ਦੇਣ ‘ਤੇ ਵੀ ਕੁਆਰੰਟੀਨ ਤੋਂ ਛੋਟ ਦਿੱਤੀ ਜਾ ਸਕਦੀ ਹੈ।

Advertisements

ਉਹਨਾਂ ਕਿਹਾ ਕਿ ਇਹ ਟੈਸਟ ਯਾਤਰਾ ਤੋਂ 96 ਘੰਟੇ ਪਹਿਲਾਂ ਹੋਣਾ ਚਾਹੀਦਾ ਹੈ ਅਤੇ ਇਸ ਨੂੰ ਵੀ ਵਿਚਾਰ ਲਈ ਪੋਰਟਲ ‘ਤੇ ਅਪਲੋਡ ਕਰਨਾ ਹੋਵੇਗਾ। ਸ਼੍ਰੀ ਥੋਰੀ ਨੇ ਕਿਹਾ ਕਿ ਜਿਨਾਂ ਯਾਤਰੀਆਂ ਵਿੱਚ ਕੋਈ ਲੱਛਣ ਦਿਖਾਈ ਨਹੀਂ ਦਿੰਦੇ ਉਨਾਂ ਨੂੰ ਹੀ ਥਰਮਲ ਸਕਰੀਨਿੰਗ ਤੋਂ ਬਾਅਦ ਰਹਿਣ ਦੀ ਇਜ਼ਾਜਤ ਹੋਵੇਗੀ। ਉਹਨਾਂ ਦੱਸਿਆ ਜਿਹੜੇ ਯਾਤਰੀ ਸੜਕੀ ਸਰਹੱਦਾਂ ਰਾਹੀਂ ਆਉਣਗੇ ਉਨਾਂ ਨੂੰ ਵੀ ਇਸੇ ਸਿਹਤ ਪ੍ਰੋਟੋਕਾਲ ਵਿਚੋਂ ਲੰਘਣਾ ਹੋਵੇਗਾ ਅਤੇ ਕੇਵਲ ਜਿਨਾਂ ਯਾਤਰੀਆਂ ਵਿੱਚ ਕੋਈ ਲੱਛਣ ਦਿਖਾਈ ਨਹੀਂ ਦਿੰਦੇ ਉਨਾ ਨੂੰ ਹੀ ਸਰਹੱਦਾਂ ਰਾਹੀਂ ਭਾਰਤ ਵਿੱਚ ਦਾਖ਼ਲ ਹੋਣ ਦੀ ਆਗਿਆ ਹੋਵੇਗੀ।  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੁਰੱਖਿਆ ਮਾਪਦੰਡ ਜਿਸ ਵਿੱਚ ਮਾਸਕ ਪਾਉਣਾ, ਸਾਫ਼-ਸੁਥਰਾ ਵਾਤਾਵਰਣ, ਹੱਥਾਂ ਨੂੰ ਸਾਫ਼-ਸੁਥਰਾ ਰੱਖਣਾਂ ਅਤੇ ਹੋਰ ਨਿਯਮਾਂ ਨੂੰ ਏਅਰਲਾਈਨ/ਸ਼ਿਪ ਅਤੇ ਹੋਰ ਸਾਰੇ ਯਾਤਰੀਆਂ ਵਲੋਂ ਅਪਣਾਉਣਾ ਲਾਜ਼ਮੀ ਹੋਵੇਗਾ। ਸ਼੍ਰੀ ਥੋਰੀ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਸਾਰੇ ਯਾਤਰੀਆਂ ਦੀ ਥਰਮਲ ਸਕਰੀਨਿੰਗ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਆਨ ਲਾਈਨ ਭਰੇ ਗਏ ਸਵੈ ਘੋਸ਼ਣਾ ਪੱਤਰ ਦੀ ਫੋਟੋ ਕਾਪੀ ਏਅਰਪੋਰਟ ‘ਤੇ ਸਿਹਤ ਟੀਮਾਂ ਨੂੰ ਦਿਖਾਉਣੀ ਹੋਵੇਗੀ। ਸ਼੍ਰੀ ਥੋਰੀ ਨੇ ਕਿਹਾ ਕਿ ਜਿਨਾਂ ਯਾਤਰੀਆਂ ਵਿੱਚ ਕੋਵਿਡ-19 ਸਬੰਧੀ ਕੋਈ ਲੱਛਣ ਪਾਏ ਜਾਂਦੇ ਹਨ ਤਾਂ ਉਹਨਾਂ ਨੂੰ ਤੁਰੰਤ ਵੱਖ ਕਰਦੇ ਹੋਏ ਸਿਹਤ ਪ੍ਰੋਟੋਕਾਲ ਅਨੁਸਾਰ ਮੈਡੀਕਲ ਸਹੂਲਤ ਲਈ ਲੈ ਕੇ ਜਾਇਆ ਜਾਵੇਗਾ। ਉਹਨਾਂ ਦੱਸਿਆ ਕਿ ਜਿਨਾਂ ਨੂੰ ਸੰਸਥਾਗਤ ਕੁਆਰੰਟੀਨ ਤੋਂ ਛੋਟ ਦਿੱਤੀ ਗਈ ਹੈ ( ਇਸ ਫੈਸਲੇ ਸਬੰਧੀ ਆਨਲਾਈਨ ਪੋਰਟਲ ‘ਤੇ ਅਗਾਊਂ ਸੂਚਨਾ ਦਿੱਤੀ ਜਾਵੇਗੀ ) 14 ਦਿਨਾਂ ਲਈ ਹੋਮ ਕੁਆਰੰਟੀਨ ਕਰਨ ਦੀ ਆਗਿਆ ਦੇਣ ਸਮੇਂ ਅਧਿਕਾਰੀਆਂ ਨੂੰ ਦਿਖਾਉਣਾ ਹੋਵੇਗਾ।
ਉਹਨਾਂ ਦੱਸਿਆ ਕਿ ਬਾਕੀ ਯਾਤਰੀਆਂ ਨੂੰ ਯੋਗ ਸੰਸਥਾਗਤ ਕੁਆਰੰਟੀਨ ਸਹੂਲਤਾਂ ਵਿੱਚ ਇਕ ਹਫ਼ਤੇ ਲਈ ਰੱਖਿਆ ਜਾਵੇਗਾ। ਉਹਨਾਂ ਦੱਸਿਆ ਕਿ ਇਨਾਂ ਦਾ ਉਪਲਬੱਧ ਆਈ.ਸੀ.ਐਮ.ਆਰ. ਪ੍ਰੋਟੋਕਾਲ ਅਨੁਸਾਰ ਟੈਸਟ ਕੀਤੇ ਜਾਣਗੇ ਅਤੇ ਜੇਕਰ ਪਾਜ਼ੀਟਿਵ ਪਾਏ ਜਾਂਦੇ ਹਨ ਤਾਂ ਸਿਹਤ ਟੀਮ ਵਲੋਂ ਉਹਨਾ ਦਾ ਨਿਰੀਖਣ ਕੀਤਾ ਜਾਵੇਗਾ।  ਸ਼੍ਰੀ ਥੋਰੀ ਨੇ ਦੱਸਿਆ ਕਿ ਸੱਤ ਦਿਨਾਂ ਬਾਅਦ ਜੇਕਰ ਉਨਾਂ ਵਿੱਚ ਕੋਵਿਡ-19 ਸਬੰਧੀ ਕੋਈ ਲੱਛਣ ਨਹੀਂ ਪਾਏ ਜਾਂਦੇ ਹਨ ਤਾਂ ਉਹਨਾਂ ਨੂੰ ਹੋਮ ਕੁਆਰੰਟੀਨ ਜਾਂ ਕੋਵਿਡ ਕੇਅਰ ਸੈਂਟਰ (ਜਨਤਕ ਅਤੇ ਨਿੱਜੀ ਸਹੂਲਤ ) ਵਿੱਚ ਆਈਸੋਲੇਟ ਦੀ ਇਜ਼ਾਜਤ ਦਿੱਤੀ ਜਾਵੇਗੀ। ਸ਼੍ਰੀ ਥੋਰੀ ਨੇ ਇਹ ਵੀ ਦੱਸਿਆ ਕਿ ਜਿਹਨਾਂ ਵਿੱਚ ਬਿਮਾਰੀ ਸਬੰਧੀ ਗੰਭੀਰ ਲੱਛਣ ਪਾਏ ਜਾਣਗੇ ਉਹਨਾਂ ਨੂੰ ਸਮਰਪਿਤ ਕੋਵਿਡ ਸਿਹਤ ਸਹੂਲਤਾਂ ਵਿੱਚ ਦਾਖ਼ਲ ਕਰਕੇ ਉਨਾਂ ਦੇ ਇਲਾਜ ਦਾ ਉਚਿਤ ਪ੍ਰਬੰਧ ਕੀਤਾ ਜਾਵੇਗਾ।

ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ-ਕਮ-ਨੋਡਲ ਅਫ਼ਸਰ ਦਰਬਾਰਾ ਸਿੰਘ ਨੇ ਦੱਸਿਆ ਕਿ ਸਾਰੇ ਅੰਤਰਰਾਸ਼ਟਰੀ ਯਾਤਰੀ ਪਹੁੰਚਣ ਤੋਂ 15 ਦਿਨਾਂ ਬਾਅਦ ਆਪਣੇ ਪਾਸਪੋਰਟ ਲਈ ਫੋਨ ਨੰ : 0181-2224417, 2224424, 2223426 ‘ਤੇ ਸੰਪਰਕ ਕਰਨਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਉਹ ਅਪਣੇ ਪਾਸਪੋਰਟ ਦਫ਼ਤਰ, ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ, 227-228,ਮਾਸਟਰ ਤਾਰਾ ਸਿੰਘ ਨਗਰ ਨੇੜੇ ਹੋਟਲ ਕਮਲ ਪੇਲੈਸ ਚੌਕ ਜਲੰਧਰ ਤੋਂ ਪ੍ਰਾਪਤ ਕਰ ਸਕਦੇ ਹਨ।

LEAVE A REPLY

Please enter your comment!
Please enter your name here