ਕੋਵਿਡ ਕੇਸਾਂ ਦੇ ਵਧਣ ਨਾਲ ਪੰਜਾਬ ਕੈਬਨਿਟ ਵੱਲੋਂ ਸਥਿਤੀ ਦੀ ਸਮੀਖਿਆ

Newly-elected Amritsar MP Capt Amarinder Singh in Sector 10 of Chandigarh on Monday, May 26 2014. Express photo by Sumit Malhotra

ਚੰਡੀਗੜ (ਦ ਸਟੈਲਰ ਨਿਊਜ਼)। ਸੂਬੇ ਵਿੱਚ ਕੋਵਿਡ ਦੇ ਵਧਦੇ ਕੇਸਾਂ ਅਤੇ ਪ੍ਰਤੀ ਮਿਲੀਅਨ ਪਿੱਛੇ ਮੌਤਾਂ ਦੀ ਗਿਣਤੀ ਵਧਣ ‘ਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਮਹਾਂਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਉਹ ਸਖਤ ਕਦਮ ਚੁੱਕਣ ਤੋਂ ਗੁਰੇਜ਼ ਨਹੀਂ ਕਰਨਗੇ।ਆਪਣੇ ਵਜ਼ਾਰਤੀ ਸਾਥੀਆਂ ਨਾਲ ਵੀਡਿਓ ਕਾਨਫਰੰਸ ਰਾਹੀਂ ਮੀਟਿੰਗ ਦੌਰਾਨ ਕੋਵਿਡ ਦੀ ਸਥਿਤੀ ਦੀ ਸਮੀਖਿਆ ਕਰਦਿਆਂ ਮਾਹਿਰਾਂ ਦੀ ਸਿਹਤ ਸਲਾਹਕਾਰੀ ਕਮੇਟੀ ਦੇ ਚੇਅਰਮੈਨ ਡਾ ਕੇ.ਕੇ. ਤਲਵਾੜ ਵੱਲੋਂ ਦਿੱਤੇ ਸੁਝਾਵਾਂ ‘ਤੇ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜੇ ਲੋੜ ਪਈ ਤਾਂ ਸੂਬਾ ਸਰਕਾਰ ਕੋਰੋਨਾ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਸਖਤ ਉਪਾਅ ਕਰਨ ‘ਤੇ ਵਿਚਾਰ ਕਰੇਗੀ। ਭਾਵੇਂ ਕਿ ਉਨਾਂ ਲੌਕਡਾਊਨ ਤੋ ਇਨਕਾਰ ਨਹੀਂ ਕੀਤਾ, ਖਾਸ ਕਰਕੇ ਵੱਧ ਕੇਸਾਂ ਵਾਲੇ ਇਲਾਕਿਆਂ ਵਿੱਚ ਪਰ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਆਰਥਿਕ ਗਤੀਵਿਧੀਆਂ ਨੂੰ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾਵੇਗਾ।

Advertisements

ਇਸ ਤੋਂ ਪਹਿਲਾਂ ਮੌਟੇਂਕ ਸਿੰਘ ਆਹਲੂਵਾਲੀਆ ਜੋ ਸੂਬੇ ਦੀ ਅਰਥ ਵਿਵਸਥਾ ਦੀ ਮੁੜ ਸੁਰਜੀਤੀ ਲਈ ਬਣਾਏ ਗਏ ਮਾਹਿਰਾਂ ਦੇ ਗਰੁੱਪ ਦੇ ਮੁਖੀ ਹਨ, ਨੇ ਵੀ ਕਿਹਾ ਕਿ ਕੋਵਿਡ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਚੁੱਕੇ ਜਾਣ ਵਾਲੇ ਕਦਮਾਂ ਨਾਲ ਆਰਥਿਕ ਗਤੀਵਿਧੀਆਂ ਪ੍ਰਭਾਵਿਤ ਨਹੀਂ ਹੋਣੀਆਂ ਚਾਹੀਦੀਆਂ। ਗਰੁੱਪ ਦੀਆਂ ਮੁੱਢਲੀਆਂ ਸਿਫਾਰਸ਼ਾਂ ਬਾਰੇ ਵਜ਼ਾਰਤ ਨੂੰ ਜਾਣੂੰ ਕਰਵਾਉਂਦਿਆਂ ਮੌਂਟੇਕ ਸਿੰਘ ਆਹਲੂਵਾਲੀਆ ਨੇ ਦੁਹਰਾਇਆ ਕਿ ਕਿਸਾਨਾਂ ਨੂੰ ਮਿਲਦੀ ਮੁਫਤ ਬਿਜਲੀ ਵਾਪਸ ਲਏ ਜਾਣ ਬਾਰੇ ਕੋਈ ਵੀ ਸਿਫਾਰਸ਼ ਨਹੀਂ ਕੀਤੀ ਗਈ ਜਿਵੇਂ ਮੀਡੀਆ ਦੇ ਇਕ ਹਿੱਸੇ ਵੱਲੋਂ ਪੇਸ਼ ਕੀਤਾ ਗਿਆ ਹੈ। ਮੁੱਖ ਮੰਤਰੀ ਦੀ ਟਿੱਪਣੀ ਕਿ ਇਸ ਨੂੰ ਲੈ ਕੇ ਬਹੁਤ ਸਾਰੀ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ, ‘ਤੇ ਮੌਂਟੇਕ ਸਿੰਘ ਆਹਲੂਵਾਲੀਆ ਵੱਲੋਂ ਇਹ ਸਪੱਸ਼ਟ ਕੀਤਾ ਗਿਆ। ਉਨਾਂ ਕਿਹਾ ਕਿ ਗਰੁੱਪ ਝੋਨੇ ‘ਤੇ ਨਿਰਭਰਤਾ ਘਟਾਉਣ ਲਈ ਫਸਲੀ ਵਿਭਿੰਨਤਾ ਦੇ ਹੱਕ ਵਿੱਚ ਹੈ ਅਤੇ ਇਸ ਨੇ ਚਾਹਿਆ ਹੈ ਕਿ ਜਨਤਕ ਸਿਹਤ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਆਉਂਦੇ ਪੰਜਾਂ ਸਾਲਾਂ ਲਈ ਹਰ ਸਾਲ ਪੰਜਾਬ ਨੂੰ 20 ਫੀਸਦੀ ਜ਼ਿਆਦਾ ਖਰਚ ਕਰਨਾ ਚਾਹੀਦਾ ਹੈ। ਇਹ ਚਿਤਾਵਨੀ ਦਿੰਦਿਆਂ ਕਿ ਸੂਬੇ ਨੂੰ ਮਹਾਂਮਾਰੀ ਦੇ ਦੂਜੇ ਉਭਾਰ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ, ਅਰਥਸ਼ਾਸ਼ਤਰੀ  ਨੇ ਕਿਹਾ ਕਿ ਜੇਕਰ ਕੁਝ ਖੇਤਰਾਂ ਵਿਚ ਲੌਕਡਾਊਨ ਲਾਗੂ ਕਰਨਾ ਪਿਆ ਤਾਂ ਇਹ ਯਕੀਨੀ ਬਣਾਉਣ ਲਈ ਇਸਦਾ ਅਸਰ ਉਦਯੋਗਿਕ ਖੇਤਰ ਅਤੇ ਆਮਦਨ  ਪੈਦਾ ਵਾਲੇ ਸਰੋਤਾਂ ‘ਤੇ ਨਾ ਪਵੇ, ਸਖਤ  ਸੁਰੱਖਿਆ ਉਪਾਅ ਲਾਗੂ ਕਰਨੇ ਚਾਹੀਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਮੌਂਟੇਕ ਗਰੁੱਪ ਦੀਆਂ ਸਿਫਾਰਸ਼ਾਂ ਸਾਰੇ ਮੰਤਰੀਆਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਇਸ ਉਪਰੰਤ ਇਸ ਮੁੱਦੇ ‘ਤੇ ਵਿਸਥਾਰ ਵਿੱਚ ਵਿਚਾਰ-ਚਰਚਾ ਕੀਤੀ ਜਾਵੇਗੀ।

ਕੋਵਿਡ ਸੰਕਟ ਬਾਰੇ ਡਾ. ਤਲਵਾੜ ਨੇ ਕਿਹਾ ਕਿ ਲੁਧਿਆਣਾ, ਮੁਹਾਲੀ, ਜਲੰਧਰ ਅਤੇ ਪਟਿਆਲਾ ਚਾਰ ਜ਼ਿਲਿ•ਆਂ ਵਿੱਚ ਸਭ ਤੋਂ ਵਧੇਰੇ ਕੇਸ ਸਾਹਮਣੇ ਆ ਰਹੇ ਹਨ ਅਤੇ ਸਥਿਤੀ ‘ਤੇ  ਕਾਬੂ ਪਾਉਣ ਲਈ ਹੋਰ ਸਖਤ ਸੁਰੱਖਿਆ ਉਪਾਵਾਂ ਦੀ ਜ਼ਰੂਰਤ ਹੈ। ਜਾਨਾਂ ਬਚਾਉਣ ਲਈ ਜਲਦ ਟੈਸਟਿੰਗ ਅਤੇ ਸਮੇਂ ਸਿਰ ਇਲਾਜ ਦੀ ਮਹੱਤਤਾ ਨੂੰ ਦਰਸਾਉਂਦਿਆਂ ਉਨਾਂ ਕਿਹਾ ਕਿ ਕੇਸਾਂ ਦੀ  ਗਿਣਤੀ 31000 ਤੋਂ ਵਧੇਰੇ ਪਹੁੰਚਣ ਅਤੇ 800 ਮੌਤਾਂ ਹੋਣ ਨਾਲ ਸੂਬੇ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਉਨ•ਾਂ ਕਿਹਾ ਕਿ ਮੌਜੂਦਾ ਸਮੇਂ ਪ੍ਰਤੀ ਮਿਲੀਅਤ ਮੌਤਾਂ ਦੀ ਦਰ 27.2 ਤੱਕ ਪੁਹੰਚ ਚੁੱਕੀ ਹੈ ਅਤੇ 265 ਮਰੀਜ਼ ਆਕਸੀਜਨ ਦੀ ਸਹਾਇਤਾ ‘ਤੇ  ਹਨ ਅਤੇ 20 ਵੈਂਟੀਲੇਟਰਾਂ ‘ਤੇ ਹਨ। ਉਨ•ਾਂ ਕਿਹਾ ਕਿ ਸੂਬੇ ਦੀ ਸਮਰੱਥਾ ਰੈਪਿਡ ਐੰਟੀਜਨ ਟੈਸਟਿੰਗ ਸਮੇਤ ਪ੍ਰਤੀ ਦਿਨ 20000 ਟੈਸਟਾਂ ਤੱਕ ਪਹੁੰਚ  ਚੁੱਕੀ ਹੈ। ਡਾ. ਤਲਵਾੜ ਨੇ ਖੋਜੀਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਗਲੇ  ਚਾਰ ਹਫਤਿਆਂ ਲਈ ਮਾਸਕ ਪਹਿਨਣ ਨੂੰ ਸਖਤੀ ਨਾਲ ਅਮਲ ਵਿੱਚ ਲਿਆਂਦੇ ਜਾਣ ਨਾਲ  ਮਹਾਂਮਾਰੀ ਨੂੰ ਕਾਬੂ ਹੇਠ ਲਿਆਉਣ ਵਿੱਚ ਸਹਾਇਤਾ ਮਿਲ ਸਕਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜ਼ਿਲਾ ਅਤੇ ਪੁਲਿਸ ਅਧਿਕਾਰੀਆਂ ਨੂੰ ਮਾਸਕ ਪਹਿਨਣ ਅਤੇ ਹੋਰ ਕੋਵਿਡ ਸੁਰੱਖਿਆ ਉਪਾਵਾਂ ਨੂੰ ਲਾਗੂ ਕਰਨ ਲਈ ਸਖਤ ਹਦਾਇਤਾਂ ਦਿੱਤੀਆਂ ਜਾ ਚੁੱਕੀਆਂ  ਹਨ।

LEAVE A REPLY

Please enter your comment!
Please enter your name here