ਐਤਵਾਰ ਨੂੰ 48  ਲੋਕਾਂ ਦੀ ਰਿਪੋਰਟ ਆਈ ਕਰੋਨਾ ਪਾਜੀਟਿਵ

ਪਠਾਨਕੋਟ (ਦ ਸਟੈਲਰ ਨਿਊਜ਼)। ਜਿਲਾ ਪਠਾਨਕੋਟ ਵਿੱਚ ਐਤਵਾਰ ਨੂੰ 48 ਲੋਕਾਂ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਅਤੇ ਐਤਵਾਰ ਨੂੰ ਸਰਕਾਰ ਦੀ ਡਿਸਚਾਰਜ ਪਾਲਿਸੀ ਦੇ ਅਧਾਰ ਤੇ ਕਿਸੇ ਵੀ ਤਰਾਂ ਦਾ ਕੋਈ ਵੀ ਕਰੋਨਾ ਲੱਛਣ ਨਾ ਹੋਣ ਤੇ 21 ਲੋਕਾਂ ਨੂੰ ਆਪਣੇ ਆਪਣੇ ਘਰਾਂ ਨੂੰ ਭੇਜਿਆ ਗਿਆ।  ਇਹ ਪ੍ਰਗਟਾਵਾ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਲੋਕਾਂ ਨੂੰ ਮਾਸਕ ਪਾਉਂਣ, ਸਮਾਜਿੱਕ ਦੂਰੀ ਬਣਾਈ ਰੱਖਣ ਅਤੇ ਵਾਰ ਵਾਰ ਹੱਥਾਂ ਨੂੰ ਧੋਣ ਜਾ ਸੈਨੀਟਾਈਜ ਕਰਨ ਲਈ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਸਾਡਾ ਇਹ ਫਰਜ ਬਣਦਾ ਹੈ ਕਿ ਅਗਰ ਅਸੀਂ ਕਰੋਨਾ ਮੁਕਤ ਹੋਣਾ ਹੈ ਤਾਂ ਉਪਰੋਕਤ ਹਦਾਇਤਾਂ ਦੀ ਪਾਲਣਾ ਕਰੀਏ। ਮਿਸ਼ਨ ਫਤਿਹ ਦੀਆਂ ਹਦਾਇਤਾਂ ਦੀ ਪਾਲਣਾ ਕਰੀਏ ਅਤੇ ਦੂਸਰੇ ਲੋਕਾਂ ਨੂੰ ਵੀ ਜਾਗਰੁਕ ਕਰੀਏ।

Advertisements

ਉਨਾਂ ਦੱਸਿਆ ਕਿ ਹੁਣ ਜਿਲਾ ਪਠਾਨਕੋਟ ਵਿੱਚ ਐਤਵਾਰ ਨੂੰ ਕੂਲ 927 ਕੇਸ ਕਰੋਨਾ ਪਾਜੀਟਿਵ ਦੇ ਹਨ ਜਿਨਾਂ ਵਿੱਚੋਂ 672 ਲੋਕ ਪੰਜਾਬ ਸਰਕਾਰ ਦੀ ਡਿਸਚਾਰਜ ਪਾਲਿਸੀ ਅਧੀਨ ਕਰੋਨਾ ਵਾਈਰਸ ਨੂੰ ਰਿਕਵਰ ਕਰ ਚੁੱਕੇ ਹਨ। ਉਨਾ ਦੱਸਿਆ ਕਿ ਇਸ ਸਮੇਂ ਜਿਲ•ਾ ਪਠਾਨਕੋਟ ਵਿੱਚ 237 ਕੇਸ ਕਰੋਨਾ ਪਾਜੀਟਿਵ ਦੇ ਐਕਟਿਵ ਹਨ ਅਤੇ ਹੁਣ ਤੱਕ 18 ਲੋਕਾਂ ਦੀ ਕਰੋਨਾ ਪਾਜੀਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ।  ਉਨਾਂ ਦੱਸਿਆ ਕਿ ਐਤਵਾਰ ਨੂੰ ਜਿਲਾ 48 ਲੋਕਾਂ ਦੇ ਕਰੋਨਾ ਪਾਜੀਟਿਵ ਰਿਪੋਰਟ ਆਈ ਹੈ ਉਨਾਂ ਵਿੱਚੋਂ 1 ਲਾਹੜੀ ਬ੍ਰਾਹਮਣਾ, 1 ਪਿੰਡ ਭਵਾਨੀ, 3 ਸਰੀਫ ਚੱਕ, 2 ਕੀੜੀ ਖੁਰਦ,1 ਮੁਹੱਲਾ ਰਾਮ ਨਗਰ, 1 ਮਾਮੂਨ ਕੈਂਟ,2 ਇੰਦਰਾ ਕਲੋਨੀ,1 ਪਿੰਡ ਫਤਿਹਗੜ•, 2 ਢਾਂਗੂ ਰੋਡ, 1 ਜਗਤਪੁਰ, 1 ਪਿੰਡ ਚੋਹਾਨਾ, 4 ਸੋਮਾਂ ਕੰਪਨੀ,3 ਘਰਥੋਲੀ ਮੁਹੱਲਾ, 2 ਮਾਧੋਪੁਰ,2 ਅਬਰੋਲ ਨਗਰ, 2 ਮਹਾਵੀਰ ਕਲੋਨੀ, 2 ਮਿਸ਼ਨ ਰੋਡ , 16 ਐਂਟੀਜਨ ਅਤੇ ਇੱਕ ਟਰੂ ਨੈਟ ਨਾਲ ਪੋਜੀਟਿਵ ਆਇਆ।

LEAVE A REPLY

Please enter your comment!
Please enter your name here