ਹਾਈਵੇਅ ‘ਤੇ ਚੋਰੀਆਂ ਕਰਨ ਵਾਲੇ ਗਿਰੋਹ ਦੇ 4 ਮੈਂਬਰ ਕਾਬੂ, 40 ਤੋਂ ਵੱਧ ਵਾਰਦਾਤਾਂ ਨੂੰ ਦੇ ਚੁੱਕੇ ਅੰਜਾਮ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲਾ ਪੁਲਿਸ ਵਲੋਂ ਭੈੜੇ ਅਨਸਰਾਂ ਖਿਲਾਫ ਛੇੜੀ ਮੁਹਿੰਮ ਤਹਿਤ ਹਾਈਵੇਅ ‘ਤੇ ਰਾਤ ਸਮੇਂ ਚੋਰੀਆਂ ਕਰਨ ਵਾਲੇ ਗਿਰੋਹ ਦੇ 4 ਮੈਂਬਰ ਗ੍ਰਿਫਤਾਰ ਕਰਕੇ ਟਾਂਡਾ ਪੁਲਿਸ ਨੇ 1 ਟਰਾਲਾ, ਇਨੋਵਾ ਕਾਰ, 12 ਟਾਇਰ, 12 ਰਿੰਮ, 2 ਜੈਕ, 2 ਰਾਡਾਂ ਅਤੇ ਪਾਨੇ ਬਰਾਮਦ ਕੀਤੇ ਹਨ। ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਸ਼ਨਾਖਤ ਬਲਵੀਰ ਸਿੰਘ ਉਰਫ ਵੀਰਾ ਵਾਸੀ ਪਧਿਆਣਾ ਹਾਲ ਵਾਸੀ ਸੂਰੀਆ ਇਨਕਲੇਵ ਜਲੰਧਰ, ਮਨਜੀਤ ਸਿੰਘ ਉਰਫ ਮੋਨੂ ਵਾਸੀ ਪਿੰਡ ਸਮਲੇੜਾ ਜ਼ਿਲਾ ਹਮੀਰਪੁਰ ਹਿਮਾਚਲ ਪ੍ਰਦੇਸ਼, ਗੁਰਬਚਨ ਸਿੰਘ ਉਰਫ ਬੰਟੀ ਵਾਸੀ ਨੂਹਰਤਨਪੁਰ, ਰੋਪੜ ਅਤੇ ਜਸਵੰਤ ਸਿੰਘ ਉਰਫ ਕੰਨੂ ਵਾਸੀ ਮਹਿਦਲੀਕਲਾਂ, ਅਨੰਦਪੁਰ ਸਾਹਿਬ ਵਜੋਂ ਹੋਈ ਹੈ।

Advertisements

ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਇਹ ਗਿਰੋਹ ਰਾਤ ਸਮੇਂ ਨੈਸ਼ਨਲ ਹਾਈਵੇਅ ‘ਤੇ ਖੜੇ ਟਰੱਕਾਂ ਅਤੇ ਟਰਾਲਿਆਂ ਦੇ ਜੈਕ ਲਗਾ ਕੇ ਟਾਇਰ ਚੋਰੀ ਕਰਨ ਵਿੱਚ ਪਿਛਲੇ 5 ਮਹੀਨਿਆਂ ਤੋਂ ਸਰਗਰਮ ਸੀ ਅਤੇ ਕਰੀਬ 40 ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਸਨ। ਉਹਨਾਂ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਐਸ.ਪੀ. (ਜਾਂਚ) ਰਵਿੰਦਰਪਾਲ ਸਿੰਘ ਸੰਧੂ ਦੀ ਦੇਖ-ਰੇਖ ਵਿੱਚ ਡੀ.ਐਸ.ਪੀ. ਟਾਂਡਾ ਦਲਜੀਤ ਸਿੰਘ ਖੱਖ ਨੇ ਕਾਰਵਾਈ ਕਰਾਉਂÎਦਿਆਂ ਇਸ ਅੰਤਰ ਜ਼ਿਲਾ ਗਿਰੋਹ ਨੂੰ ਕਾਬੂ ਕਰਾਇਆ। ਉਨਾਂ ਦੱਸਿਆ ਕਿ ਗਿਰੋਹ ਦੇ ਮੈਂਬਰਾਂ ਦੇ ਕੁੱਝ ਦਿਨ ਪਹਿਲਾਂ ਜੀ.ਟੀ. ਰੋਡ ‘ਤੇ ਖੱਖਾਂ ਨੇੜੇ ਇਕ ਢਾਬੇ ਦੇ ਬਾਹਰ ਟਾਇਰ ਚੋਰੀ ਕੀਤੇ ਸਨ ਜਿਸ ‘ਤੇ ਥਾਣਾ ਟਾਂਡਾ ਵਿੱਚ ਗੁਰਦੇਵ ਸਿੰਘ ਵਾਸੀ ਖੱਖਾਂ ਵਲੋਂ ਮੁਕੱਦਮਾਂ ਦੀ ਦਰਜ ਕਰਵਾਇਆ ਗਿਆ ਸੀ। ਉਹਨਾਂ ਦੱਸਿਆ ਕਿ ਥਾਣਾ ਟਾਂਡਾ ਦੀ ਪੁਲਿਸ ਪਾਰਟੀ ਨੇ ਜੀ.ਟੀ ਰੋਡ ਕੁਰਾਲਾ ਨਜ਼ਦੀਕ ਇਕ ਢਾਬੇ ਲਾਗਿਓ ਉਕਤ ਗਿਰੋਹ ਨੂੰ ਚੋਰੀ ਕੀਤੇ ਸਮਾਨ ਸਮੇਤ ਕਾਬੂ ਕੀਤਾ। ਮਾਹਲ ਨੇ ਕਿਹਾ ਕਿ ਜ਼ਿਲੇ ਵਿੱਚ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਪੂਰੀ ਸਖਤੀ ਨਾਲ ਰੋਕਿਆ ਜਾਵੇਗਾ ਅਤੇ ਇਨਾਂ ਮਾੜੇ ਕੰਮਾਂ ਵਿੱਚ ਸ਼ਾਮਲ ਲੋਕਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।

LEAVE A REPLY

Please enter your comment!
Please enter your name here