ਜਿਲੇ ਵਿੱਚ ਆਏ 52  ਹੋਰ ਨਵੇਂ ਪਾਜੇਟਿਵ ਮਰੀਜ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)।  ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  ਵਿਆਕਤੀਆਂ ਦੇ 1216 ਨਵੇਂ ਸੈਪਲ ਲੈਣ ਨਾਲ ਅਤੇ 1148 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 52 ਨਵੇ ਕੇਸ ਆਏ ਹਨ। ਜਿਲੇ ਵਿੱਚ ਕੋਵਿਡ-19 ਦੇ ਕੁੱਲ ਸੈਪਲਾਂ ਦੀ ਗਿਣਤੀ 63447 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 60273 ਸੈਪਲ ਨੈਗਟਿਵ ਹਨ,  ਜਦਕਿ 1010 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ। 80 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 56 ਹੋ ਗਈ ਹੈ। ਐਕਟਿਵ ਕੇਸਾ ਦੀ ਗਿਣਤੀ 428 ਹੈ , ਤੇ 1375 ਮਰੀਜ ਠੀਕ ਹੋ ਕਿ ਆਪਣੇ ਘਰ ਜਾ ਚੁੱਕੇ ਹਨ । ਸਿਵਲ ਸਰਜਨ ਡਾ. ਜਸਬੀਰ ਸਿੰਘ  ਨੇ ਇਹ ਵੀ ਦੱਸਿਆ ਕਿ ਅੱਜ ਦੇ 52 ਕੇਸ ਜਿਨਾਂ ਵਿੱਚ ਹੁਸ਼ਿਆਰਪੁਰ ਸ਼ਹਿਰ ਨਾਲ 20 , ਭੂਗਾੰ 2 , ਹਾਰਟਾ ਬਡਲਾਂ 2, ਗੰੜਸੰਕਰ 1,  ਮੰਡ ਭੰਡੇਰ 2, ਟਾਡਾਂ 3, ਹਾਜੀਪੁਰ 6, ਬੁਢਾਬੜ 1, ਚੱਕੋਵਾਲ 3, ਪੋਸੀ 5, ਦਸੂਹਾਂ 5, ਮੁਕੇਰੀਆਂ 1  ਕੇਸ ਤੋ ਪਾਜੇਟਿਵ ਪਾਏ ਗਏ ਹਨ।

Advertisements

ਇਸ ਤੋ ਇਲਾਵਾ 3  ਮੌਤਾਂ (1) ਸੁਖਵਿੰਦਰ ਕੋਰ 60 ਵਾਸੀ ਸ਼ਾਮ ਚੋਰਾਸੀ ਜੇਰੇ ਇਲਾਜ ਅਮ੍ਰਿਤਸਰ ਮੈਡੀਕਲ ਕਾਲਿਜ (2)  ਬਲਵੀਰ ਕੋਰ 36 ਸਾਲ ਡਮਾਣਾ , ਮਿਆਣੀ  ਜੋਹਲ ਹਸਪਤਾਲ ਨਿਜੀ ਹਸਪਤਾਲ ਵਿੱਚ ਦਾਖਿਲ ਸੀ (3) ਗੁਰਬਚਨ ਸਿੰਘ 80ਸਾਲਾ  ਪਿੰਡਾ ਬਾਰੂ ਨਾਰੂ ਨੰਗਲ ਹੁਸ਼ਿਆਰਪੁਰ ਜਲੰਧਰ ਤੋ ਪਾਜੇਟਿਵ ਸੀ । ਉਹਨਾਂ ਲੋਕਾ ਨੂੰ ਇਹ ਵੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਵਿਡ-19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ । ਉਹਨਾਂ ਦੱਸਿਆ ਕਿ ਸ਼ਹਿਰ ਹੁਸ਼ਿਆਰਪੁਰ ਦੇ 5 ਸ਼ਹਿਰੀ ਸਿਹਤ ਕੇਦਰਾਂ ਅਤੇ ਈਐਸਆਈਈ  ਹਸਪਤਾਲ ਵਿਖੇ ਸੈਪਲਿੰਗ ਦੀ ਸਹੂਲਤ ਹੈ ਜਿਥੇ ਸ਼ਹਿਰ ਵਾਸੀ ਆਪਣੀ ਜਾਂਚ ਕਰਵਾ ਸਕਦੇ ਹਨ ਅਤੇ ਇਹ ਟੈਸਟ ਸਰਕਾਰ ਵੱਲੋ ਮੁੱਫਤ ਕੀਤਾ ਜਾਦਾ ਹੈ । ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਨੂੰ ਮਾਤ ਦੇਣ ਲਈ ਸਰਕਾਰ ਦਾ ਸਹਿਯੋਗ ਕਰਨ ।

LEAVE A REPLY

Please enter your comment!
Please enter your name here