ਅਧਿਆਪਕ ਸੋਹਨ ਲਾਲ ਅੱਤਰੀ ਦੇ ਨਾਂ ਨਾਲ ਜੁੜਿਆ ਸਟੇਟ ਅਵਾਰਡੀ ਸਬਦ।

ਪਠਾਨਕੋਟ (ਦ ਸਟੈਲਰ ਨਿਊਜ਼)। ਹਰ ਸਾਲ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਅਧਿਆਪਕ ਦਿਵਸ ਦੇ ਮੌਕੇ ਤੇ ਸਿੱਖਿਆ ਦੇ ਖੇਤਰ ਵਿੱਚ ਵੱਡਮੁੱਲਾ ਕਾਰਜ ਕਰਨ ਵਾਲੇ ਅਧਿਆਪਕਾਂ ਨੂੰ ਸਟੇਟ ਅਵਾਰਡ ਨਾਲ ਚੰਡੀਗੜ ਬੁਲਾ ਕੇ ਸਨਮਾਨਿਤ ਕੀਤਾ ਜਾਂਦਾ ਸੀ। ਪਰ ਕੋਰੋਨਾ ਮਹਾਂਮਾਰੀ ਕਾਰਨ ਇਸ ਸਾਲ ਅਧਿਆਪਕ ਦਿਵਸ ਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਅਗਵਾਈ ਅਤੇ ਸਕੂਲ ਸਿੱਖਿਆ ਸੱਕਤਰ ਕ੍ਰਿਸਨ ਕੁਮਾਰ ਦੀ ਦੇਖ-ਰੇਖ ਵਿੱਚ ਜਿਲਾ ਹੈਡਕੁਆਰਟਰਾਂ ਵਿਖੇ ਆਨਲਾਈਨ ਪ੍ਰੋਗਰਾਮ ਕਰਵਾ ਕੇ ਸਟੇਟ ਅਵਾਰਡ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।

Advertisements

ਜਿਲਾ ਬਣਨ ਤੋਂ ਬਾਅਦ ਪ੍ਰਾਇਮਰੀ ਵਿੰਗ ਵਿੱਚ ਸਟੇਟ ਅਵਾਰਡ ਪ੍ਰਾਪਤ ਕਰਨ ਵਾਲੇ  ਪਹਿਲੇ ਅਧਿਆਪਕ ਬਣੇ ਸੋਹਨ ਲਾਲ।

ਜਿਲਾ ਸਿੱਖਿਆ ਦਫਤਰ ਪਠਾਨਕੋਟ ਵਿਖੇ ਅਧਿਆਪਕ ਦਿਵਸ ਤੇ ਕਰਵਾਏ ਗਏੇ ਆਨਲਾਈਨ ਪ੍ਰੋਗਰਾਮ ਦੌਰਾਨ ਜਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸ. ਜਗਜੀਤ ਸਿੰਘ, ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਬਲਦੇਵ ਰਾਜ, ਉਪ ਜਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਰਾਜੇਸਵਰ ਸਲਾਰੀਆ ਅਤੇ ਉਪ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਰਮੇਸ ਲਾਲ ਠਾਕੁਰ ਵੱਲੋਂ ਸਪ੍ਰਸ ਪਪਿਆਲ ਬਲਾਕ ਪਠਾਨਕੋਟ-1 ਦੇ ਈਟੀਟੀ ਅਧਿਆਪਕ ਸੋਹਨ ਲਾਲ ਅੱਤਰੀ ਨੂੰ ਸਟੇਟ ਐਵਾਰਡ ਸਰਟੀਫਿਕੇਟ ਅਤੇ ਸਾਲ ਦੇ ਕੇ ਨਵਾਜਿਆ ਗਿਆ।

ਜਿਸ ਨਾਲ ਸੋਹਨ ਲਾਲ ਅੱਤਰੀ ਦੇ ਨਾਂ ਨਾਲ ਸਟੇਟ ਅਵਾਰਡੀ ਸਬਦ ਜੁੜ ਗਿਆ। ਇਸ ਮੌਕੇ ਤੇ ਸੋਹਨ ਲਾਲ ਅੱਤਰੀ ਦੀ ਧਰਮਪਤਨੀ ਰਜਨੀ ਬਾਲਾ ਈਟੀਟੀ ਅਧਿਆਪਕਾ ਸਪ੍ਰਸ ਬਹਿਲੋਲਪੁਰ, ਜਿਲਾ ਕੋਆਰਡੀਨੇਟਰ ਐਮਆਈਐਸ ਮੁਨੀਸ ਗੁਪਤਾ, ਜਿਲਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਏਈਓ ਨਰਿੰਦਰ ਲਾਲ, ਅਕਾਊਂਟੈਂਟ ਅਮਰਜੀਤ ਅੱਤਰੀ, ਜੁਨੀਅਰ ਸਹਾਇਕ ਤਰੁਣ ਪਠਾਨੀਆ, ਜੁਨੀਅਰ ਸਹਾਇਕ ਰਾਜੇਸ ਕੁਮਾਰ ਆਦਿ ਹਾਜਰ ਸਨ। ਇਸ ਮੌਕੇ ਤੇ ਜਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸ. ਜਗਜੀਤ ਸਿੰਘ, ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਬਲਦੇਵ ਰਾਜ, ਉਪ ਜਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਰਾਜੇਸਵਰ ਸਲਾਰੀਆ ਅਤੇ ਉਪ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਰਮੇਸ ਲਾਲ ਠਾਕੁਰ ਨੇ ਸਟੇਟ ਅਵਾਰਡ ਪ੍ਰਾਪਤ ਕਰਨ ਵਾਲੇ ਅਧਿਆਪਕ ਸੋਹਨ ਲਾਲ ਅਤੇ ਉਸਦੇ ਪਰਿਵਾਰ ਦੇ ਨਾਲ-ਨਾਲ ਅਧਿਆਪਕ ਵਰਗ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਧਿਆਪਕ ਕੋਲ ਉਹ ਕਲਾ ਹੁੰਦੀ ਹੈ।

ਜੋ ਮਿੱਟੀ ਨੂੰ ਸੋਨਾ ਬਣਾ ਸਕਦੀ ਹੈ। ਕਿਸੇ ਵਿਦਿਆਰਥੀ ਲਈ ਮਹਾਨ ਸੁਪਨੇ ਦੀ ਸੁਰੂਆਤ ਉਸ ਦੇ ਅਧਿਆਪਕ ਤੋਂ ਹੀ ਸੁਰੂ ਹੁੰਦੀ ਹੈ। ਹਰ ਵਿਦਿਆਰਥੀ ਦੀ ਜਿੰਦਗੀ ਵਿੱਚ ਰੋਲ ਮਾਡਲ ਦਾ ਹੋਣਾ ਬਹੁਤ ਜਰੂਰੀ ਹੈ, ਜਿਸ ਤੋਂ ਪ੍ਰਭਾਵਿਤ ਜਾਂ ਪ੍ਰੇਰਿਤ ਹੋ ਕੇ ਉਹ ਆਪਣੀ ਜੰਿਦਗੀ ਨੂੰ ਸਹੀ ਦਿਸਾ ਦੇ ਸਕਣ। ਇੱਕ ਅਧਿਆਪਕ ਆਪਣੀ ਕਾਬਲੀਅਤ ਨਾਲ ਵਿਦਿਆਰਥੀ ਦੇ ਦਿਮਾਗ ਤੱਕ ਕਿਸੇ ਗੱਲ ਨੂੰ ਪਹੁੰਚਾ ਸਕਦਾ ਹੈ ਪਰ ਉਹੀ ਗੱਲ ਵਿਦਿਆਰਥੀ ਦੇ ਦਿਲ ਤਕ ਉਸ ਸਮੇਂ ਉਤਰੇਗੀ ਜਦੋਂ ਇੱਕ ਅਧਿਆਪਕ ਵਿਦਿਆਰਥੀਆਂ ਲਈ ਰੋਲ ਮਾਡਲ ਬਣੇ ਤਾਂ ਕਿ ਵਿਦਿਆਰਥੀ, ਅਧਿਆਪਕ ਦੀ ਅਹਿਮੀਅਤ ਨੂੰ ਸਮਝਣ ਅਤੇ ਉਸ ਦੇ ਮੁਰੀਦ ਹੋ ਜਾਣ।

ਅਧਿਆਪਕ ਆਪਣੇ ਵਿਦਿਆਰਥੀਆਂ ਸਾਹਮਣੇ ਅਜਿਹੀ ਮਿਸਾਲ ਪੈਦਾ ਕਰਨ ਤਾਂ ਕਿ ਉਹ ਵੀ ਇਹ ਗੱਲ ਕਹਿਣ ਕਿ ਅਸੀਂ ਆਪਣੀ ਜਿੰਦਗੀ ਵਿੱਚ ਆਪਣੇ ਅਧਿਆਪਕ ਵਰਗੇ ਬਣਨਾ ਚਾਹੁੰਦੇ ਹਾਂ।ਅੱਠਾਂ ਸਾਲਾਂ ਵਿੱਚ ਜਿਲਾ ਵਿੱਚ ਪ੍ਰਾਇਮਰੀ ਵਿੰਗ ਵਿੱਚ ਪਹਿਲਾਂ ਸਟੇਟ ਅਵਾਰਡ। ਅਧਿਆਪਕ ਸੋਹਨ ਲਾਲ ਨੇ ਦੱਸਿਆ ਕਿ ਪਠਾਨਕੋਟ ਨੂੰ ਜਿਲਾ ਦਾ ਦਰਜਾ ਮਿਲੇ ਹੋਏ 8 ਸਾਲ ਦੇ ਲਗਭਗ ਸਮਾਂ ਹੋ ਗਿਆ ਹੈ ਇਸ ਦੌਰਾਨ ਉਹ ਪ੍ਰਾਇਮਰੀ ਵਿੰਗ ਵਿੱਚ ਜਿਲਾ ਪਠਾਨਕੋਟ ਵਿੱਚੋਂ ਪਹਿਲੇ ਅਧਿਆਪਕ ਹਨ ਜਿਨਾਂ ਨੇ ਸਟੇਟ ਅਵਾਰਡ ਪ੍ਰਾਪਤ ਕੀਤਾ ਹੈ।

ਉਹਨਾਂ ਨੇ ਆਪਣੇ ਇਸ ਸਨਮਾਨ ਤੇ ਵਿਭਾਗ ਦਾ ਧੰਨਵਾਦ ਕੀਤਾ ਅਤੇ ਖੁਸੀ ਪ੍ਰਗਟ ਕਰਦਿਆਂ ਕਿਹਾ ਕਿ ਉਹਨਾਂ ਨੂੰ ਇਹ ਸਨਮਾਨ ਤੱਕ ਲੈਕੇ ਜਾਣ ਵਿੱਚ ਉਹਨਾਂ ਦੀ ਧਰਮਪਤਨੀ ਦਾ ਮਹੱਤਵਪੂਰਨ ਰੋਲ ਹੈ ਜਿਹਨਾਂ ਨੇ ਸਕੂਲ ਨੂੰ ਸਮਾਰਟ ਬਣਾਉਣ ਅਤੇ ਸਕੂਲ ਦੀ ਬੇਹਤਰੀ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਦਿੱਤਾ ਅਤੇ ਹਮੇਸਾ ਬੱਚਿਆਂ ਦੇ ਹਿੱਤ ਵਿੱਚ ਕਾਰਜ ਕਰਨ ਲਈ ਪ੍ਰੇਰਿਤ ਕੀਤਾ ਹੈ। ਉਹਨਾਂ ਵੱਲੋਂ ਜਦੋਂ ਤੋਂ ਸਕੂਲ ਦੁ ਬਾਗਡੋਰ ਸੰਭਾਲੀ ਗਈ ਹੈ ਉਦੋਂ ਤੋਂ ਹੀ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਉਹਨਾਂ ਦੇ ਸਕੂਲ ਵਿੱਚ ਸਾਰੇ ਕਮਰੇ ਸਮਾਰਟ ਹਨ ਅਤੇ ਬੱਚਿਆਂ ਨੂੰ ਪੜਾਉਣ ਲਈ ਡਿਜੀਟਲ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ।

 

LEAVE A REPLY

Please enter your comment!
Please enter your name here