ਜਿਲੇ ਵਿੱਚ 92 ਨਵੇਂ ਪਾਜੀਟਿਵ ਮਾਮਲੇ, 500 ਕੋਰੋਨਾ ਕੇਸ ਐਕਟਿਵ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਫਲੂ ਵਰਗੇ ਸ਼ੱਕੀ ਲੱਛਣਾ ਵਾਲੇ ਵਿਅਕਤੀਆਂ ਦੇ 716 ਨਵੇਂ ਸੈਪਲ ਲੈਣ ਨਾਲ ਅਤੇ 496 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 92 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 2038 ਹੋ ਗਈ ਹੈ । ਜਿਲੇ ਵਿੱਚ ਕੋਵਿਡ-19 ਦੇ ਕੁੱਲ ਸੈਪਲਾਂ ਦੀ ਗਿਣਤੀ 65486 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 62447 ਸੈਪਲ  ਨੈਗਟਿਵ,  ਜਦ ਕਿ 1241 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ, 106 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 59 ਹੈ । ਐਕਟਿਵ ਕੇਸਾ ਦੀ ਗਿਣਤੀ 500 ਹੈ, ਤੇ 1479 ਮਰੀਜ ਠੀਕ ਹੋ ਕਿ ਆਪਣੇ ਘਰ ਜਾ ਚੁਕੇ ਹਨ।

Advertisements

ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਅੱਜ ਦੇ 92 ਕੇਸ ਜਿਨਾਂ ਵਿੱਚ ਹੁਸ਼ਿਆਰਪੁਰ ਸ਼ਹਿਰ ਨਾਲ 27 , ਹਾਰਟਾ ਬਡਲਾ 5, ਪੋਸੀ 6 , ਮੰਡ ਭੰਡੇਰ 3, ਦਸੂਹਾਂ 14, ਭੂੰਗਾਂ 2, ਮੁਕੇਰੀਆਂ 19, ਗੰੜਸੰਕਰ 4, ਬੁਢਾਬੜ 7, ਤਲਵਾੜਾ 1 ,ਪਾਲਦੀ 4, ਸਿਹਤ ਕੇਦਰਾੰ ਨਾਲ ਸਬੰਧਿਤ  ਹਨ। ਦੋ ਮੌਤਾ  (1) ਪਰਮਜੀਤ ਸਿੰਘ 70 ਵਾਸੀ ਸਿੰਬਲੀ ਬਲਾਕ ਪੋਸੀ ਪੋਸੀ, ਜੇਰੇ ਇਲਾਜ  ਆਈ. ਵੀ .ਵਾਈ. ਨਵਾਂ ਸ਼ਹਿਰ । (2) ਕੁਲਵੰਤ ਸਿੰਘ 63 ਵਾਸੀ  ਸਹਿਬਜਾਦਾ ਅਜੀਤ ਸਿੰਘ ਨਗਰ ਹੁਸ਼ਿਆਰਪੁਰ ਜਲੰਧਰ ਦੇ ਨਿਜੀ ਹਸਪਤਾਲ ਵਿਖੇ ਦਾਖਿਲ ਸੀ। ਦੋਨੋ ਮਰੀਜ ਇਹ ਕਰੋਨਾ ਪੇਜਿਟਵ ਸੀ।

ਉਹਨਾਂ ਲੋਕਾ ਨੂੰ ਇਹ ਵੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ। ਉਹਨਾਂ ਦੱਸਿਆ ਕਿ ਸ਼ਹਿਰ ਹੁਸ਼ਿਆਰਪੁਰ ਦੇ 5 ਸ਼ਹਿਰੀ ਸਿਹਤ ਕੇਦਰਾਂ ਅਤੇ ਈ. ਐਸ. ਆਈ.ਈ  ਹਸਪਤਾਲ ਵਿਖੇ ਸੈਪਲਿੰਗ ਦੀ ਸਹੂਲਤ ਹੈ। ਜਿਥੇ ਸ਼ਹਿਰ ਵਾਸੀ ਆਪਣੀ ਜਾਂਚ ਕਰਵਾ ਸਕਦੇ ਹਨ ਅਤੇ ਇਹ ਟੈਸਟ ਸਰਕਾਰ ਵੱਲੋ ਮੁੱਫਤ ਕੀਤਾ ਜਾਦਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਨੂੰ ਮਾਤ ਦੇਣ ਲਈ ਸਰਕਾਰ ਦਾ ਸਹਿਯੋਗ ਕਰਨ।

LEAVE A REPLY

Please enter your comment!
Please enter your name here