ਜਿਲੇ ਵਿੱਚ 138 ਪਾਜੇਟਿਵ ਮਰੀਜ ਆਉਣ ਨਾਲ ਮਰੀਜਾਂ ਦੀ ਗਿਣਤੀ ਹੋਈ 2476, 2 ਦੀ ਮੌਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  ਵਿਆਕਤੀਆਂ ਦੇ 1706 ਨਵੇਂ ਸੈਪਲ ਲੈਣ ਨਾਲ ਅਤੇ 1616 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 138 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 2476 ਹੋ ਗਈ ਹੈ । ਜਿਲੇ ਵਿੱਚ ਕੋਵਿਡ-19 ਦੇ ਕੁੱਲ ਸੈਪਲਾਂ ਦੀ ਗਿਣਤੀ 72248 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 67934 ਸੈਪਲ  ਨੈਗਟਿਵ,  ਜਦਕਿ 2099 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ, 107 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 72 ਹੋ ਗਈ ਹੈ। ਐਕਟਿਵ ਕੇਸਾ ਦੀ ਗਿਣਤੀ 791 ਹੈ ਤੇ 1613 ਮਰੀਜ ਠੀਕ ਹੋ ਕਿ ਆਪਣੇ ਘਰ ਜਾ ਚੁਕੇ ਹਨ ।

Advertisements

ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਅੱਜ ਦੇ 138 ਕੇਸ ਜਿਨਾਂ ਵਿੱਚ ਹੁਸ਼ਿਆਰਪੁਰ ਸ਼ਹਿਰ ਨਾਲ 76, ਗੰੜਸ਼ੰਕਰ 2, ਮੁਕੇਰੀਆਂ 5 ,  ਦਸੂਹਾਂ 10,  ਹਾਜੀਪੁਰ 2,  ਟਾਡਾ 5 , ਪੋਸੀ 6, ਚੱਕੋਵਾਲ 9 , ਹਾਰਟਾ ਬਡਲਾ 9, ਭੂਗਾਂ 6, ਪਾਲਦੀ 4, ਬੁਢਾਬੜ 2, ਮੰਡ ਮੰਡੇਰ 2 ਸਿਹਤ ਸੰਸਥਾਵਾਂ ਨਾਲ ਸਬੰਧਿਤ ਹਨ । ਇਸ ਤੋ ਇਲਾਵਾ 2  ਮੌਤਾਂ  ਹੋਈਆਂ ਹਨ। ਇਕ ਔਰਤ 68 ਸਾਲ ਵਾਸੀ ਗੋਕਲ ਨਗਰ ਨਿਜੀ  ਹਸਪਤਾਲ ਜਲੰਧਰ ਜੇਰੇ (2)ਔਰਤ 66 ਸਾਲਾ ਵਾਸੀ ਗੁਰੂ ਨਾਨਕ ਐਵਨਿਊ ਹੁਸ਼ਿਆਰਪੁਰ ਜੇਰੇ ਇਲਾਜ ਨਿਜੀ ਹਸਪਤਾਲ ਜਲੰਧਰ, ਇਹ ਦੋਨੋ ਮਰੀਜ ਕੋਰੋਨਾ ਪਾਜੇਟਿਵ ਸੀ । ਉਹਨਾਂ ਲੋਕਾ ਨੂੰ ਇਹ ਵੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।

LEAVE A REPLY

Please enter your comment!
Please enter your name here