ਸੰਸਦ ਮੈਂਬਰ ਸੰਤੋਖ ਸਿੰਘ ਵਲੋਂ ਸਮਾਰਟ ਰਾਸ਼ਨ ਕਾਰਡ ਸਕੀਮ ਦਾ ਆਗਾਜ਼, 2,48,205 ਪਰਿਵਾਰਾਂ ਨੂੰ ਮਿਲੇਗਾ ਲਾਭ

ਜਲੰਧਰ (ਦ ਸਟੈਲਰ ਨਿਊਜ਼)। ਖ਼ੁਰਾਕ ਪਦਾਰਥਾਂ ਨੂੰ ਹੋਰ ਪ੍ਰਭਾਵਸ਼ਾਲੀ ਤੇ ਪਾਰਦਰਸ਼ੀ ਢੰਗ ਨਾਲ ਵੰਡ ਅਤੇ ਯੋਗ ਲਾਭਪਾਤਰੀਆਂ ਨੂੰ ਸੂਬੇ ਵਿਚ ਕਿਸੇ ਵੀ ਰਾਸ਼ਨ ਡਿਪੂ ਤੋਂ ਅਨਾਜ ਪ੍ਰਾਪਤ ਕਰਨ ਦੀ ਆਜ਼ਾਦੀ ਦੇਣ ਦੇ ਮਕਸਦ ਤਹਿਤ ਜਲੰਧਰ ਤੋਂ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਵਲੋਂ ਅੱਜ ਸੂਬਾ ਸਰਕਾਰ ਦੀ ਵੱਕਾਰੀ ਤੇ ਲੋਕ ਭਲਾਈ ਪੱਖੀ ਡਿਜੀਟਲ ‘ ਸਮਾਰਟ ਰਾਸ਼ਨ ਕਾਰਡ’ ਸਕੀਮ ਦਾ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਲਾਭਪਾਤਰੀਆਂ ਨੂੰ ਕਾਰਡ ਸੌਂਪ ਕੇ ਸ਼ੁਰੂਆਤ ਕੀਤੀ ਗਈ। ਇਸ ਮੌਕੇ ਤੇ ਵਿਧਾਇਕ.ਪਰਗਟ ਸਿੰਘ, ਰਾਜਿੰਦਰ ਬੇਰੀ, ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ, ਮੇਅਰ ਜਗਦੀਸ਼ ਰਾਜ ਰਾਜ ਵੀ ਮੌਜੂਦ ਸਨ ਅਤੇ ਸੰਸਦ ਮੈਂਬਰ ਵਲੋਂ 10 ਲਾਭਪਾਤਰੀਆਂ ਨੂੰ ਸਮਾਰਟ ਰਾਸ਼ਨ ਕਾਰਡ ਵੰਡੇ ਗਏ।

Advertisements

ਇਸੇ ਤਰਾਂ ਵਿਧਾਇਕ ਸ਼ੁਸ਼ੀਲ ਕੁਮਾਰ ਰਿੰਕੂ, ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ, ਸੁਰਿੰਦਰ ਸਿੰਘ ਅਤੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਵਲੋਂ ਆਪਣੇ ਆਪਣੇ ਵਿਧਾਇਕ ਸਭਾ ਹਲਕੇ ਜਲੰਧਰ ਪੱਛਮੀ, ਜਲੰਧਰ ਉਤੱਰੀ, ਕਰਤਾਰਪੁਰ ਅਤੇ ਸ਼ਾਹਕੋਟ ਵਿਖੇ ਸਮਾਰਟ ਰਾਸ਼ਨ ਕਾਰਡ ਸਕੀਮ ਦਾ ਅਗਾਜ਼ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਲਾਭਪਾਤਰੀਆਂ ਨੂੰ ਡਿਜੀਟਲ ਤੌਰ ‘ਤੇ ਸਕਤੀਸ਼ਾਲੀ ਬਣਾਉਣ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦਿਆਂ ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ ਨੇ ਕਿਹਾ ਕਿ ਸੂਬੇ ਵਿੱਚ ਰਾਸ਼ਨ ਵੰਡ ਵਿਵਸਥਾ ਵਿੱਚ ਇਹ ਸਕੀਮ ਮੀਲ ਦਾ ਪੱਥਰ ਸਾਬਿਤ ਹੋਵੇਗੀ। ਸ੍ਰੀ ਚੌਧਰੀ ਨੇ ਕਿਹਾ ਕਿ ਹੁਣ ਲੋਕ ਸੂਬੇ ਵਿੱਚ ਕਿਸੇ ਵੀ ਰਾਸ਼ਨ ਡਿਪੂ ਤੋਂ ਬਿਨਾਂ ਆਪਣਾ ਰਾਸ਼ਨ ਕਾਰਡ ਤਬਦੀਲ ਕਰਵਾਇਆ ਅਨਾਜ ਪ੍ਰਾਪਤ ਕਰ ਸਕਣਗੇ। ਉਨਾਂ ਕਿਹਾ ਕਿ ਇਸ ਨਵੀਂ ਵਿਵਸਥਾ ਨਾਲ ਅਯੋਗ ਲਾਭਪਾਤਰੀਆਂ ਦੀ ਪੂਰੀ ਤਰਾਂ ਛਾਂਟੀ ਹੋ ਜਾਵੇਗੀ ਕਿਉਂਕਿ ਇਹ ਵਿਵਸਥਾ ਪੂਰੀ ਤਰਾਂ ਕੰਪਿਊਟਰਾਈਜ਼ਡ ਹੈ। ਉਨਾਂ ਕਿਹਾ ਕਿ ਜ਼ਿਲੇ ਦੇ 2,48205 ਪਰਿਵਾਰਾ ਨੂੰ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਇਹ ਕਾਰਡ ਮੁਹੱਈਆ ਕਰਵਾਏ ਜਾਣਗੇ।

ਉਨਾਂ ਦੱਸਿਆ ਕਿ ਇਨਾਂ ਕਾਰਡਾਂ ਵਿੱਚ ਇਕ ਚਿੱਪ ਲੱਗੀ ਹੋਈ ਹੈ ,ਜਿਸ ਵਿੱਚ ਲਾਭਪਾਤਰੀ ਸਬੰਧੀ ਮੁਕੰਮਲ ਜਾਣਕਾਰੀ ਦਰਜ ਹੈ। ਸ੍ਰੀ ਚੌਧਰੀ ਨੇ ਦੱਸਿਆ ਕਿ ਲਾਭਪਾਤਰੀ ਸਕੀਮ ਤਹਿਤ ਸਾਲ ਵਿੱਚ ਦੋ ਵਾਰ ਅਨਾਜ ਲੈ ਸਕਣਗੇ ਅਤੇ ਪਰਿਵਾਰ ਦੇ ਹਰ ਮੈਂਬਰ ਨੂੰ 30 ਕਿਲੋ ਕਣਕ ( ਪ੍ਰਤੀ ਮਹੀਨਾ 5 ਕਿਲੇ) ਮਿਲੇਗੀ। ਸ੍ਰੀ ਚੌਧਰੀ ਨੇ ਦੱਸਿਆ ਕਿ ਸਮਾਰਟ ਰਾਸ਼ਨ ਕਾਰਡ ਧਾਰਕ ਲਾਭਪਾਤਰੀ ਨੂੰ ਹੁਣ ਸੂਬੇ ਦੇ 917 ਰਾਸ਼ਨ ਡਿਪੂਆਂ ‘ਤੇ ਸ਼ਨਾਖਤ ਵਜੋਂ ਕੋਈ ਸਬੂਤ ਜਿਵੇ ਕਿ ਅਧਾਰ ਕਾਰਡ ਆਦਿ ਲੈ ਕੇ ਜਾਣ ਦੀ ਜਰੂਰਤ ਨਹੀਂ ਹੈ। ਸ੍ਰੀ ਚੌਧਰੀ ਨੇ ਦੱਸਿਆ ਕਿ ਸਕੀਮ ਦਾ ਮੁੱਖ ਮੰਤਵ ਅਯੋਗ ਲਾਭਪਾਤਰੀਆਂ ਦੀ ਕੱਢ ਕੇ ਜਨਤਕ ਅਨਾਜ ਵੰਡ ਪ੍ਰਣਾਲੀ ਵਿੱਚ ਹੋਰ ਪਾਰਦਰਸ਼ਤਾ ਨੂੰੰ ਵਧਾਕੇ ਯੋਗ ਲਾਭਪਾਤਰੀਆਂ ਨੂੰ ਲਾਭ ਪਹੁੰਚਾਉਣਾ ਹੈ। ਸਕੀਮ ਦੀ ਸ਼ੁਰੂਆਤ ਮੌਕੇ ਦਕੋਹਾ ਦੀ ਲਾਭਪਾਤਰੀ ਪ੍ਰੀਤੀ ਨੇ ਕਿਹਾ ਕਿ ਹੁਣ ਉਸ ਦਾ ਪਰਿਵਾਰ ਜ਼ਿਲ•ੇ ਵਿੱਚ ਕਿਸੇ ਵੀ ਰਾਸ਼ਨ ਡਿਪੂ ਤੋਂ ਅਨਾਜ ਪ੍ਰਾਪਤ ਕਰ ਸਕੇਗਾ ਅਤੇ ਇਹ ਬਿਲਕੁਲ ਸਾਫ਼ ਸੁਥਰੀ ਵੰਡ ਵਿਵਸਥਾ ਹੋਵੇਗੀ।
                                                       

LEAVE A REPLY

Please enter your comment!
Please enter your name here