ਕਸ਼ਮੀਰ ਸਿੰਘ ਬੀਐਸਟੀਐਫ ਮੇਹਟੀਆਣਾ ਦੇ ਸਰਕਲ ਪ੍ਰਧਾਨ ਨਿਯੁਕਤ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਬਾਬਾ ਸਾਹਿਬ ਟਾਇਗਰ ਫੋਰਸ ਦੀ ਮੀਟਿੰਗ ਪਿੰਡ ਮੇਹਟੀਆਣਾ ਵਿਖੇ ਹੈਪੀ ਮੇਹਟੀਆਣਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਪੰਜਬ ਪ੍ਰਧਾਨ ਨਰਿੰਦਰ ਨਹਿਰੂ ਨੇ ਵਿਸ਼ੇਸ਼ ਤੌਰ ਤੇ ਹਾਜਰੀ ਭਰੀ। ਇਸ ਮੌਕੇ ਤੇ ਸਰਪੰਚ ਮੇਹਟੀਆਣਾ ਤਰਸੇਮ ਸਿੰਘ, ਸੋਢੀ, ਸੋਨੂ ਮੇਹਟੀਆਣਾ, ਡਾ. ਸੱਤੀ, ਸੈਣੀ ਭਗਤੂ, ਨੀਕੀ, ਰਾਜੂ, ਬਲਜੀਤ, ਵੀਰ, ਤੋਤਾ ਆਦਿ ਹੋਰ ਸ਼ਾਮਿਲ ਹੋਏ।

Advertisements

ਇਸ ਮੌਕੇ ਤੇ ਨਵੀ ਨਿਯੁਕਤੀ ਕੀਤੀ ਗਈ। ਜਿਸ ਵਿੱਚ ਕਸ਼ਮੀਰ ਸਿੰਘ ਮੇਹਟੀਆਣਾ ਨੂੰ ਬਾਬਾ ਸਾਹਿਬ ਟਾਇਗਰ ਫੋਰਸ ਦਾ ਮੇਹਟੀਆਣਾ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਤੇ ਸੰਬੋਧਨ ਕਰਦਿਆਂ ਸ਼੍ਰੀ ਨਹਿਰੂ ਨੇ ਕਿਹਾ ਕਿ ਨਸ਼ੇ ਦੀ ਰੋਕਥਾਮ ਲਈ ਬਾਬਾ ਸਾਹਿਬ ਟਾਇਗਰ ਫੋਰਸ ਅਹਿਮ ਰੋਲ ਨਿਭਾਵੇਗੀ। ਇਸ ਦੌਰਾਨ ਹੈਪੀ ਮੇਹਟੀਆਣਾ ਨੇ ਕਿਹਾ ਕਿ ਫੋਰਸ ਵਲੋਂ ਪੰਜਾਬ ਵਿੱਚ ਹੋਰ ਵੀ ਨਿਯੁਕਤੀਆਂ ਕੀਤੀਆ ਜਾਣਗੀਆਂ।

LEAVE A REPLY

Please enter your comment!
Please enter your name here