25 ਸਤੰਬਰ ਨੂੰ ਬੰਦ ਦਾ ਬਸਪਾ ਕਰੇਗੀ ਸਮਰਥਨ : ਦਿਨੇਸ਼ ਪੱਪੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪਹਿਲਾਂ ਹੀ ਸਾਰੇ ਸਰਕਾਰੀ ਅਦਾਰੇ ਵੇਚੇ ਜਾ ਰਹੇ ਹਨ ਅਤੇ ਹੁਣ ਜਿਹੜਾ ਕਿਸਾਨ ਸਾਰੇ ਦੇਸ਼ ਦਾ ਢਿੱਡ ਭਰਦਾ ਹੈ ਉਸ ਨੂੰ ਵੀ ਨਵੇਂ ਨਵੇਂ ਕਾਨੂੰਨ ਬਣਾ ਕੇ ਉਜਾੜਿਆ ਜਾ ਰਿਹਾ ਹੈ। ਦਿਨੇਸ਼ ਕੁਮਾਰ ਪੱਪੂ ਜ਼ਿਲਾ ਇੰਚਾਰਜ ਹੁਸ਼ਿਆਰਪੁਰ ਬਸਪਾ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਸਪਾ ਹਾਈਕਮਾਂਡ ਤੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਜੀ ਦੇ ਦਿਸ਼ਾ ਨਿਰਦੇਸ਼ ਤੇ ਬਹੁਜਨ ਸਮਾਜ ਪਾਰਟੀ 25 ਸਤੰਬਰ ਦਾ ਸਮਰਥਨ ਕਰਦੀ ਹੈ।

Advertisements

ਦਿਨੇਸ਼ ਕੁਮਾਰ ਪੱਪੂ ਨੇ ਇਹ ਵੀ ਦੱਸਿਆ ਕਿ 25 ਤਾਰੀਖ਼ ਨੂੰ ਬਸਪਾ ਹੁਸ਼ਿਆਰਪੁਰ ਵੱਲੋਂ ਕਮਾਲਪੁਰ ਤੋਂ ਰੋਸ਼ ਮਾਰਚ ਵੀ ਕੱਢਿਆ ਜਾਵੇਗਾ। ਉਹਨਾਂ ਨੇ ਦੁਕਾਨਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀਆਂ ਦੁਕਾਨਾਂ 25 ਤਾਰੀਖ਼ ਨੂੰ ਬੰਦ ਕਰਕੇ ਪੂਰੇ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨਾਂ ਨੇ ਖੜਨ।

LEAVE A REPLY

Please enter your comment!
Please enter your name here