21 ਸਤੰਬਰ ਨੂੰ ਲਗਾਇਆ ਜਾਵੇਗਾ ਏ. ਬੀ. ਕਾਲਜ ਪਠਾਨਕੋਟ ਵਿਖੇ ਰੋਜ਼ਗਾਰ ਮੇਲਾ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਅੱਜ 21 ਸਤੰਬਰ ਨੂੰ ਏ.ਬੀ.ਕਾਲਜ ਪਠਾਨਕੋਟ ਵਿਖੇ ਰੋਜ਼ਗਾਰ ਮੇਲਾ ਕੋਵਿਡ-19 ਦੇ ਸਬੰਧ ਵਿੱਚ ਮਿਸ਼ਨ ਫਤਿਹ ਅਧੀਨ ਦਿੱਤੀਆਂ ਜਾ ਰਹੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਲਗਾਇਆ ਜਾਵੇਗਾ। ਇਸ ਪ੍ਰਗਟਾਵਾ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਉਹਨਾਂ ਕਿਹਾ ਕਿ ਰੋਜਗਾਰ ਮੇਲਾ  ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਦੀ ਦੇਖ ਰੇਖ ਵਿੱਚ ਲਗਾਇਆ ਜਾਵੇਗਾ।

Advertisements

ਉਹਨਾਂ ਦੱਸਿਆ ਕਿ ਰੋਜ਼ਗਾਰ ਮੇਲੇ ਦੌਰਾਨ ਮੈਕਸ ਲਾਈਫ ਇੰਸ਼ੋਰੇਂਸ ਕੰਪਨੀ,ਪੁਖਰਾਜ ਹੈਲਥ ਕੇਅਰ ਪ੍ਰਾਈਵੇਟ ਲਿਮ, ਸੀ.ਐਸ.ਸੀ, ਫਿਉਚਰ ਜਨਰਾਲੀ ਇੰਸੌਰੇਂਸ, ਵਰਧਮਾਨ ਯਾਰਨ ਐਂਡ ਥਰਿਡ ਲਿਮ, ਐਸ.ਬੀ.ਆਈ ਲਾਈਫ ਇੰਸ਼ੋਰੇਂਸ, ਐਲ.ਆਈ.ਸੀ, ਐਚ.ਡੀ.ਐਫ.ਸੀ ਲਾਈਫ ਇੰਸ਼ੋਰੇਂਸ ਅਤੇ ਹੋਰ ਕੰਪਨੀਆਂ ਭਾਗ ਲੈ ਰਹੀਆਂ ਹਨ। ਇਸ ਰੋਜ਼ਗਾਰ ਮੇਲੇ ਦੌਰਾਨ ਅੱਠਵੀਂ ਪਾਸ ਤੋਂ ਗਰੇਜੂਏਟ ਪਾਸ ਬੇ-ਰੋਜ਼ਗਾਰ ਲੜਕੇ ਅਤੇ ਲੜਕੀਆਂ ਭਾਗ ਲੈ ਸਕਦੇ ਹਨ। ਨੌਕਰੀ ਦੇ ਚਾਹਵਾਨ ਪ੍ਰਾਰਥੀ ਆਪਣੇ ਦਸਤਾਵੇਜ ਲੈ ਕੇ ਰੋਜ਼ਗਾਰ ਮੇਲੇ ਵਿੱਚ ਹਾਜਰ ਹੋਣ। ਉਹਨਾਂ ਦੱਸਿਆ ਕਿ ਰੋਜ਼ਗਾਰ ਮੇਲੇ ਵਿੱਚ ਸ਼ਾਮਲ ਹੋਣ ਲਈ ਮਾਸਕ ਪਾ ਕੇ ਆਉਣਾ ਜਰੂਰੀ ਹੈ। ਇਹ ਰੋਜ਼ਗਾਰ ਮੇਲਾ ਸਵੇਰੇ 10 ਵਜੇ ਸ਼ੁਰੂ ਹੋਵੇਗਾ।

ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਬੇ-ਰੋਜ਼ਗਾਰ ਪ੍ਰਾਰਥੀਆਂ ਦੀ ਰਜਿਸਟਰੇਸ਼ਨ ਦੀ ਸਹੂਲਤ ਲਈ ਘਰ-ਘਰ ਰੋਜ਼ਗਾਰ ਪੋਰਟਲ ਸ਼ੁਰੂ ਕੀਤਾ ਗਿਆ ਹੈ। ਬੇ-ਰੋਜ਼ਗਾਰ ਪ੍ਰਾਰਥੀ ਘਰ ਬੈਠੇ ਹੀ ਆਨ ਲਾਈਨ ਆਪਣੀ ਰਜਿਸਟੇਸ਼ਨ ਕਰ ਸਕਦੇ ਹਨ ਜਾਂ ਪਿੰਡਾਂ ਵਿੱਚ ਖੁਲੇ ਕਾਮਨ ਸਰਵਿਸ ਸੈਂਟਰਾਂ ਰਾਹੀਂ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਉਹਨਾਂ ਨੋਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਰੋਜਗਾਰ ਮੇਲੇ ਵਿੱਚ ਹਾਜ਼ਰ ਹੋ ਕੇ ਲਾਹਾ ਪ੍ਰਾਪਤ ਕਰੋ ਅਤੇ ਇਸ ਦੋਰਾਨ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਅਧੀਨ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਨਾ ਵੀ ਯਕੀਨੀ ਬਣਾਇਆ ਜਾਵੇ।

LEAVE A REPLY

Please enter your comment!
Please enter your name here