ਮਹਾਂਪੁਰਸ਼ਾਂ ਦੀ ਯਾਦ ਵਿਚ ਡੇਰਾ ਸੰਤ ਸਾਗਰ ਵਿਖੇ ਕਰਵਾਇਆ ਸਮਾਗਮ

ਮਾਹਿਲਪੁਰ (ਦ ਸਟੈਲਰ ਨਿਉੂਜ਼)। ਸੰਤ ਮਧੁਸੂਦਨ ਦਾਸ ਸੰਤ ਦਰਸ਼ਨ ਦਾਸ ਜੀ ਵਲੋਂ ਚਲਾਈ ਹੋਈ ਪ੍ਰੰਪਰਾ ਅਨੁਸਾਰ ਸੰਤ ਸਤਨਾਮ ਦਾਸ ਗੱਦੀਨਸ਼ੀਨ ਡੇਰਾ ਸੰਤ ਸਾਗਰ ਖੰਨੀ ਵਲੋਂ ਜਿੰਨੇ ਵੀ ਮਹਾਂਪੁਰਸ਼ਾਂ ਨੇ ਖੰਨੀ ਦੀ ਧਰਤੀ ਤੇ ਜਨਮ ਲਿਆ ਉਹਨਾਂ ਦੀ ਯਾਦ ਵਿੱਚ ਕੋਰੋਨਾ ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਇਕ ਸਾਦਾ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਦੇ ਚੋਲ਼ੇ ਦੀ ਸੇਵਾ ਕੀਤੀ ਗਈ ਉਪਰੰਤ ਰੱਖੇ ਗਏ ਸ਼੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ। ਇਸ ਮੌਕੇ ਸੰਤ ਸਤਨਾਮ ਦਾਸ ਜੀ, ਗਿਆਨੀ ਸੇਵਾ ਸਿੰਘ, ਭਾਈ ਲਖਵੀਰ ਸਿੰਘ ਵਲੋਂ ਸੀਮਤ ਗਿਣਤੀ ਵਿਚ ਆਈ ਹੋਈ ਸੰਗਤ ਨੂੰ ਕਥਾ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ।

Advertisements

ਇਸ ਮੌਕੇ ਸੰਤ ਸਤਨਾਮ ਦਾਸ ਜੀ ਖੰਨੀ ਨੇ ਸੰਗਤ ਨਾਲ ਪ੍ਰਬਚਨ ਕਰਦੇ ਹੋਏ ਕਿਹਾ ਕਿ ਹਰ ਸਾਲ ਇਹ ਸਮਾਗਮ ਬਹੁਤ ਬੜੇ ਪੱਧਰ ਤੇ ਮਨਾਏ ਜਾਂਦੇ ਸਨ ਪਰ ਇਸ ਸਾਲ ਕੋਰੋਨਾ ਮਹਾਂਮਾਰੀ ਕਾਰਨ ਤੇ ਸਰਕਾਰ ਦੀਆਂ ਹਦਾਇਤਾਂ ਕਾਰਨ ਇਕੱਠ ਕਰਨ ਦੀ ਮਨਾਹੀ ਕਾਰਨ ਸੰਗਤ ਨੂੰ ਘਰਾਂ ਵਿੱਚ ਹੀ ਰਹਿ ਕੇ ਨਾਮ ਸਿਮਰਨ ਕਰਨ ਲਈ ਕਿਹਾ ਗਿਆ ਸੀ। ਜਿਸ ਤੇ ਸੰਗਤਾਂ ਵਲੋਂ ਗੌਰ ਕਰਦੇ ਹੋਏ ਸੀਮਤ ਗਿਣਤੀ ਵਿਚ ਹਾਜਰੀ ਭਰੀ ਗਈ। ਉਨ•ਾਂ ਕਿਹਾ ਕਿ ਅਸੀ ਸੰਗਤਾਂ ਦੇ ਬਹੁਤ ਧੰਨਵਾਦੀ ਹਾਂ। ਇਸ ਮੌਕੇ ਸੰਤ ਬੀਬੀ ਰਵਿੰਦਰ ਕੌਰ ਮਾਹਲਾਂ ਗਹਿਲਾਂ, ਸੰਤ ਅਮਰਜੋਤਿ ਦਾਸ ਭੂੰਨੋ, ਸੰਤ ਗੁਰਦਾਸ ਰਾਮ ਜੀ ਭਾਰਟਾ, ਸੰਤ ਗੁਰਮੁਖ ਦਾਸ ਉਚਾ ਲਾਧਾਨਾਂ, ਮਨਜੀਤ ਸਿੰਘ, ਰਾਮ ਸਰੂਪ, ਡਾਕਟਰ ਹਰਭਜਨ ਸਿੰਘ, ਕਮਲਜੀਤ ਕੌਰ, ਮਨਦੀਪ ਕੌਰ, ਸੰਤੋਸ਼ ਕੁਮਾਰੀ, ਗੁਰਬਖਸ਼ ਸਿੰਘ, ਪਰਮਜੀਤ, ਹਰਦੇਵ ਚੰਦ, ਜਸਵੀਰ ਕੌਰ, ਹਰਮੇਸ਼ ਚੰਦ, ਪ੍ਰਕਾਸ਼ ਚੰਦ, ਸ਼ਮਸ਼ੇਰ ਸਿੰਘ, ਮੁਕੇਸ਼ ਲਾਡੀ ਪੰਚ, ਉਕਾਸ਼, ਸੋਨੂ, ਸਨੀ, ਹੇਮਰਾਜ, ਕਰਨ, ਅਨਮੋਲ ਹਾਜਰ ਸਨ। ਇਸ ਮੌਕੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ

LEAVE A REPLY

Please enter your comment!
Please enter your name here