ਸ਼ਹਿਰ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਸਭ ਦਾ ਯੋਗਦਾਨ ਜ਼ਰੂਰੀ: ਬਲਬੀਰ ਰਾਜ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਕਮਿਸ਼ਨਰ ਬਲਬੀਰ ਰਾਜ ਸਿੰਘ  ਦੇ ਨਿਰਦੇਸ਼ਾਂ ਮੁਤਾਬਿਕ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਲਈ ਜੋ ਵਿਸ਼ੇਸ਼ ਦਸਤਾ ਬਣਾਇਆ ਗਿਆ ਸੀ, ਉਸ ਵਿੱਚ ਇੰਸਪੈਕਟਰ ਸੰਜੀਵ ਅਰੋੜਾ ਅਤੇ ਲਖਵਿੰਦਰ ਸਿੰਘ ਵੱਲੋਂ ਚੈਕਿੰਗ ਦੌਰਾਨ ਥੋਕ ਵਿਕਰੇਤਾ ਦੁਕਾਨਦਾਰਾਂ ਤੋਂ ਲਗਭਗ 275 ਕਿਲੋ ਪਾਬੰਦੀ ਸ਼ੁਦਾ ਪਲਾਸਟਿਕ ਲਿਫਾਫਾ ਜ਼ਬਤ ਕੀਤਾ ਗਿਆ ਅਤੇ ਅੱਗੇ ਤੋਂ ਲਿਫਾਫਾ ਨਾ ਵਰਤਣ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ। ਨਿਗਮ ਕਮਿਸ਼ਨਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਸ਼ੈਨਲ ਗ੍ਰੀਨ ਟ੍ਰਿਬਿਊਨਲ ਵੱਲੋੰ ਇੱਕ ਮੀਟਿੰਗ 18/09/2020 ਨੂੰ ਸੌਲਿਡ ਵੇਸਟ ਮੈਨੇਜਮੈਂਟ ਬਾਰੇ ਰਿਵਿਊ ਮੀਟਿੰਗ ਕੀਤੀ ਗਈ। ਜਿਸ ਵਿੱਚ ਉਹਨਾਂ ਨੇ ਪਲਾਸਟਿਕ ਉੱਤੇ ਕੰਟਰੋਲ ਕਰਨ ਲਈ ਪਲਾਸਟਿਕ ਵਿਕਰੇਤਾ, ਸਟੋਰ ਕਰਨ ਵਾਲੇ ਅਤੇ ਵਰਤਣ ਵਾਲਿਆਂ ਉੱਪਰ ਕਾਰਵਾਈ ਕਰਨ ਦੇ ਨਿਰਦਸ਼ੇ ਦਿੱਤੇ ਗਏ ਸਨ।

Advertisements

ਉਹਨਾਂ ਵੱਲੋਂ ਨਗਰ ਨਿਗਮ ਅਤੇ ਪਲਿÀਸ਼ਨ ਬੋਰਡ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਕਿ ਪਾਬੰਦੀ ਸ਼ੁਦਾ ਪਲਾਸਟਿਕ ਲਿਫਾਫਿਆਂ ਦੀ ਵਰਤੋਂ ਨੂੰ ਤੁਰੰਤ ਬੰਦ ਕਰਵਾਇਆ ਜਾਵੇ, ਤਾਂਜੋ ਸਾਫ ਸੁਥਰਾ ਵਾਤਾਵਰਨ ਮਿਲ ਸਕੇ। ਨਗਰ ਨਿਗਮ ਕਮਿਸ਼ਨਰ ਵੱਲੋਂ ਕਿਹਾ ਗਿਆ ਕਿ ਜੋ ਦੁਕਾਨਦਾਰ ਥੋਕ ਵਿਕਰੇਤਾ ਆਦਿ ਪਾਬੰਦੀਸ਼ੁਦਾ ਲਿਫਾਫਾ ਵੇਚਦਾ ਫੜਿਆ ਜਾਂਦਾ ਹੈ ਤਾਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਉਸ ਵਿਰੁੱਧ ਕਾਨੂੰਨੀ ਕਾਰਵਾਈ ਸਮੇਤ ਪਹਿਲੀ ਵਾਰ ਫੜੇ ਜਾਣ ਤੇ 1000/ ਰੁ. ਜੁਰਮਾਨਾ ਅਤੇ ਦੂਸਰੀ ਵਾਰ ਫੜੇ ਜਾਣ ਤੇ 2000/ ਅਤੇ ਤੀਜੀ ਵਾਰਫੜੇ ਜਾਣ ਤੇ 5000/ਰੁ. ਜੁਰਮਾਨਾ ਕੀਤਾ ਜਾਵੇਗਾ ਅਤੇ ਚਲਾਨ ਕੱਟ ਕੇ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਉਲੰਘਣਾ ਕਰਨ ਵਾਲੇ ਵਿਅਕਤੀ ਦੀ ਰਿਪੋਰਟ ਐਨ.ਜੀ.ਟੀ.ਸੀ ਅਤੇ ਪੀ.ਐਮ.ਆਈ.ਡੀ.ਸੀ ਨੂੰ ਲਗਾਤਾਰ ਭੇਜੀ ਜਾਵੇਗੀ, ਤਾਂਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।

ਨਿਗਮ ਕਮਿਸ਼ਨਰ ਨੇ ਸਮਾਜਿਕ ਸੰਸਥਾਵਾਂ ਅਤੇ ਆਮਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਲਈ ਇਸਦਾ ਇਸਤੇਮਾਲ ਨਾ ਕਰਨ। ਜੇਕਰ ਬਾਰ ਕੋਈ ਖਰੀਦਾਰੀ ਕਰਨ ਜਾਂਦੇ ਹਾਂ ਤਾਂ ਘਰ ਤੋ ਂਨਿਕਲਣ ਸਮੇਂ ਘਰੋਂ ਹੀ ਕਪੜੇ ਜਾਂ ਜੂਟ ਦਾ ਥੈਲਾ ਲੈ ਕੇ ਜਾਈਏ ਤਾਂਜੋ ਪਲਾਸਟਿਕ ਕਰਕੇ ਵੱਧ ਰਹੇ ਪ੍ਰਦਸ਼ੂਨ ਨੂੰ ਘੱਟ ਕੀਤਾ ਜਾ ਸਕੇ। ਇਸ ਮੋਕੇ ਇੰਸਪੈਕਟਰ ਸੰਜੀਵ ਅਰੋੜਾ ਨੇ ਚੈਕਿੰਗ ਦੌਰਾਨ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਜੇਕਰ ਇਸ ਸਮੇਂ ਅਸੀਂ ਜਾਗਰੂਕ ਨਹੀਂ ਹੁੰਦੇ ਤਾਂ ਆਉਣ ਵਾਲੇ ਸਮੇਂ ਵਿੱਚ ਪਾਣੀ, ਹਵਾ ਅਤੇ ਮਿੱਟੀ ਇੰਨੀ ਜਿਆਦਾ ਪ੍ਰਦੂਸ਼ਿਤ ਹੋ ਜਾਵੇਗੀ ਕਿ ਸਾਹ ਲੈਣਾ ਤਾਂ ਦੂਰ ਪੇਟ ਭਰਨ ਲਈ ਅਨਾਜ ਪੈਦਾ ਕਰਨਾ ਵੀ ਮਸ਼ੁਕਲ ਹੋ ਜਾਵੇਗਾ। ਜਿਸਦਾ ਖਾਮਿਆਜ਼ਾ ਸਾਡੀ ਆਉਣ ਵਾਲੀਆਂ ਪੀੜੀਆਂ ਨੂੰ ਵੀ ਭੁਗਤਣਾ ਪਵੇਗਾ। ਸੰਜੀਵ ਅਰੋੜਾ ਨੇ ਕਿਹਾ ਕਿ ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਆਪਣੀ ਧਰਤੀ ਨੂੰ ਬਚਾਉਣ ਲਈ ਪਲਾਸਟਿਕ ਦੀ ਵਰਤੋਂ ਨਾ ਕਰੀਏ।

LEAVE A REPLY

Please enter your comment!
Please enter your name here