ਪਬਲਿਕ ਦੀ ਸਹੂਲਤ ਲਈ ਨਗਰ ਨਿਗਮ ਦੀ ਆਨਲਾਈਨ ਵੈਬਸਾਈਟ ਦੀ ਹੋਈ ਸ਼ੁਰੂਆਤ: ਬਲਬੀਰ ਰਾਜ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਬਲਿਕ ਦੀ ਸਹੂਲਤ ਲਈ ਨਗਰ ਨਿਗਮ ਹੁਸ਼ਿਆਰਪੁਰ ਵਲੋਂ https://www.mchoshiarpur.in  ਵੈਬਸਾਈਟ ਬਣਾਈ ਗਈ ਹੈ। ਜਿਸ ਨਾਲ ਪਬਲਿਕ ਘਰ ਬੈਠੇ ਹੀ ਨਗਰ ਨਿਗਮ ਦੀਆਂ ਸਰਵਿਸਾ ਜਿਵੇਂ ਕਿ ਪ੍ਰਾਪਰਟੀ ਟੈਕਸ, ਵਾਟਰ ਅਤੇ ਸੀਵਰੇਜ਼, ਸਟਰੀਟ ਵੈਡਿੰਗ, ਪੈਟ ਰਜਿਸਟਰਸ਼ੇਨ, ਟਰੇਡ ਲਾਇੰਸੈਂਸ, ਫਾਇਰ ਐਨ.ਓ.ਸੀ ਅਤੇ ਸਟਰੀਟ ਲਾਈਟ ਸਬੰਧੀ ਸ਼ਿਕਾਇਤ https://www.mchoshiarpur.in ਜਾ ਕੇ ਸੇਵਾਵਾਂ ਪ੍ਰਾਪਤ ਕਰ ਸਕਦੀ ਹੈ।

Advertisements

ਇਹ ਆਨਲਾਈਨ ਪ੍ਰਕਿਰਿਆ ਚਾਲੂ ਹੋਣ ਨਾਲ ਪਬਲਿਕ ਨੂੰ ਸੇਵਾਵਾਂ ਪ੍ਰਾਪਤ ਕਰਨ ਲਈ ਦਫਤਰ ਵਿਖੇ ਆ ਕੇ ਲਾਈਨਾਂ ਵਿਚ ਨਹੀਂ ਲੱਗਣਾ ਪਵੇਗਾ ਅਤੇ ਉਹਨਾਂ ਦੇ ਸਮੇਂ ਦੀ ਵੀ ਬੱਚਤ ਹੋਵੇਗੀ। ਪਬਲਿਕ ਨਗਰ ਨਿਗਮ ਨਾਲ ਸਬੰਧਤ ਕੋਈ ਵੀ ਜਾਣਕਾਰੀ ਇਸ ਲਿੰਕ ਤੇ ਜਾ ਕੇ ਪ੍ਰਾਪਤ ਕਰ ਸਕਦੀ ਹੈ। ਕਮਿਸ਼ਨਰ ਨਗਰ ਨਿਗਮ ਵਲੋਂ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਪਬਲਿਕ ਦੀ ਸਹੂਲਤ ਲਈ ਨਗਰ ਨਿਗਮ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣਗੇ ਅਤੇ ਨਗਰ ਨਿਗਮ ਵਲੋਂ ਚੱਲ ਰਹੇ ਵਿਕਾਸ ਕਾਰਜ ਦੀ ਸੂਚਨਾ ਵੀ ਪ੍ਰਾਪਤ ਕਰ ਸਕਦੀ ਹੈ।

LEAVE A REPLY

Please enter your comment!
Please enter your name here