ਕਿਸੋਰ ਅਵਸਥਾਂ ਦੋਰਾਨ ਮਾਪੇ ਅਤੇ ਟੀਚਰ ਦਾ ਹੁੰਦਾ ਹੈ ਅਹਿਮ ਰੋਲ: ਡਾ. ਸੁਰਿੰਦਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਰਾਸ਼ਟਰੀ ਕਿਸੋਰ ਸਵਾਸਥ ਕਾਰਿਆਕ੍ਰਮ ਅਧੀਨ ਕਿਸੋਰ ਸਿੱਖਿਆ ਤੇ ਵਰਕਸ਼ਾਪ ਦਾ ਅਯੋਜਨ ਸਿਵਲ ਸਰਜਨ ਡਾ. ਜਸਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਵਿੱਚ ਜਿਲਾ ਪੱਧਰੀ ਕਿਸ਼ੋਰ ਸਿੱਖਿਆ ਦਾ ਕੀਤਾ ਗਿਆ । ਇਸ ਵਰਕਸ਼ਾਪ ਵਿੱਚ 10 ਤੋਂ 18 ਸਾਲ ਦੀ ਉਮਰ ਦੋਰਾਨ ਕਿਸੋਰ ਅਵਸਥਾਂ ਵਿੱਚ ਆਉਣ ਵਾਲੇ ਸਰੀਰ ਮਾਨਸਿਕ ਭਵਨਾਤਮਿਕ ਵਿਵਹਾਰਿਕ ਬਦਲਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ । ਇਸ ਮੌਕੇ ਜਿਲਾਂ ਸਿਹਤ ਅਫਸਰ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋ ਰਾਸ਼ਟਰੀ ਕਿਸ਼ੋਰ ਸਵਾਸਥ ਪ੍ਰੋਗਰਾਮ ਚਲਾਉਣ ਦਾ  ਮੁੱਖ ਉਦੇਸ਼ ਕਿਸ਼ੋਰ ਅਵਸਥਾ ਦੋਰਾਨ ਲੜਕੇ ਅਤੇ ਲੜਕੀਆਂ ਨੂੰ ਉਹਨਾਂ ਦੀ ਸਿਹਤ ਸੰਭਾਲ ਪ੍ਰਤੀ ਜਾਗਰੂਕ ਕਰਨਾ ਹੈ । ਕਿਉਕਿ ਉਮਰ ਵੱਧਣ ਦੇ ਨਾਲ ਨਾਲ ਉਹਨਾਂ ਵਿੱਚ ਕਈ ਪ੍ਰਕਾਰ ਦੀਆਂ ਸਰੀਰਕ ਮਾਨਿਸਕ ਤਬਦੀਲੀਆਂ ਆਉਦੀਆਂ ਹਨ, ਜਿਸ ਨਾਲ ਬੱਚਿਆਂ ਦੇ ਮਨ ਵਿੱਚ ਤਰਾਂ ਤਰਾਂ ਦੇ ਖਿਆਲ ਉਤਪੰਨ ਹੁੰਦੇ ਹਨ ਤੇ ਉਹ ਇਹਨਾਂ ਆ ਰਹੀਆ ਤਬਦੀਲੀਆਂ ਬਾਰੇ ਗੱਲ ਕਰਨ ਤੋ ਝਿਜਕਦੇ ਹਨ ।

Advertisements

ਇਸ ਲਈ ਕਿਸੋਰ ਅਵਸਥਾਂ ਦੋਰਾਨ ਮਾਪਿਆਂ ਅਤੇ ਅਧਿਆਪਕਾਂ ਨੂੰ ਬੱਚਿਆਂ ਦੀਆਂ ਆਦਤਾਂ, ਸਰਗਰੀਆਂ ਤੇ ਜਰੂਰ ਨਜਰ ਰੱਖਣੀ ਚਾਹੀਦੀ ਹੈ , ਬੱਚਿਆਂ ਨਾਲ ਦੋਸਤੀ ਤੇ ਭਾਵਨਾਤਮਿਕ ਵਿਵਹਾਰ ਰੱਖਣਾ ਚਾਹੀਦਾ ਹੈ ਕਿਉਕਿ ਕਿਸੋਰ ਅਵਸਾਥਾਂ ਦੋਰਾਨ ਆਉਣ ਵਾਲੇ ਮਾਨਿਸਕ ਬਦਲਾਅ ਹਾਂ ਪੱਖੀ ਅਤੇ ਨਾਂ ਪੱਖੀ ਦੋ ਤਰਾਂ ਦੇ ਹੋ ਸਕਦੇ ਹਨ। ਇਸ ਮੋਕੇ ਡਾ ਰਾਜ ਕੁਮਾਰ  ਨੇ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਕਿਸੋਰ ਅਵਸਾਥਾ ਉਮਰ ਦਾ ਸਭ ਤੋ ਨਾਜੁਕ ਪੜਾਅ ਹੈ । ਜਿਸ ਦੋਰਾਨ ਗਲਤ ਸੰਗਤ ਵਿੱਚ ਪਾ ਕੇ ਨੋਜਵਾਨ ਨਸ਼ਿਆਂ ਅਤੇ ਸਿਗਰਟ ਨੋਸ਼ੀ ਵੱਲ ਰੁਜਾਨ ਦਾ ਖਤਾਰ ਵੱਧ ਜਾਦਾ ਹੈ । ਕਈ ਵਾਰ ਕਿਸ਼ੋਰ ਸਿਗਰਟ ਨੋਸ਼ੀ ਸਟਾਇਲ ਆਈਕਨ ਸਮਝਦੇ ਹਨ ।

ਜੋ ਅੱਗੇ ਜਾ ਕਿ ਉਹਨਾਂ ਦੀ ਸਿਹਤ ਲਈ ਘਾਤਕ ਸਿੱਧ ਹੁੰਦੀ ਹੈ । ਕਿਸੋਰ ਅਵਸਥਾਂ ਵਿੱਚ ਤਬਦੀਲੀਆਂ ਅਤੇ ਸਰੀਰਕ ਸਮੱਸਿਆਵਾਂ ਦਾ ਸਹੀ ਸਮੇ ਤੇ ਸਹੀ ਇਲਾਜ ਨਾਂ ਮਿਲਣ ਤੇ ਗੰਭੀਰ ਰੂਪ ਧਾਰ ਨ ਕਰ ਲੈਦੀਆਂ ਹਨ । ਅਧਿਆਪਕਾਂ ਅਤੇ ਮਾਪਿਆਂ ਨੂੰ ਇਹੀ ਅਪੀਲ ਕੀਤੀ ਜਾਦੀ ਹੈ  ਕਿ ਉਹ ਬੱਚਿਆ ਨਾਲ ਮਿੱਤਰਤਾਂ  ਵਾਲਾ ਵਿਵਹਾਰ ਰੱਖਣ ਤਾ ਜੋ ਬੱਚੇ ਆਪਣੇ ਬਦਲਾਵਾਂ ਵਾਰੇ ਖੁੱਲ ਕੇ ਗੱਲ ਕਰ ਸਕਣ, ਉਹਨਾਂ ਨੂੰ ਜਿੰਦਗੀ ਵਿੱਚ ਸਹੀ ਸੇਧ ਮਿੱਲ ਸਕੇ ਅੱਜ ਦਾ ਨੋਜਵਾਨ ਹੀ ਕੱਲ ਦੇਸ਼ ਦਾ ਭਵਿੱਖ ਹਨ । ਇਸ ਮੋਕੇ ਡਿਪਟੀ ਮਾਸ ਮੀਡੀਆ ਅਫਸਰ  ਗੁਰਜੀਸ਼ ਕੋਰ, ਅਮਨਦੀਪ ਸਿੰਘ ਬੀ.ਸੀ.ਸੀ ਬਲਾਕ ਪ੍ਰਇਮਰੀ ਤੀਰਥ ਰਾਮ , ਸਕੂਲ ਦੇ ਪ੍ਰਿਸੀਪਲ ਮੋਨਿਕਾ  ਸੂਦ, ਸਜੀਵ ਕੁਮਾਰ, ਚੰਦਨ ਕੁਮਾਰ ਕਾਉਂਸਲਰ ਆਦਿ ਹਾਜਰ ਸਨ ।

LEAVE A REPLY

Please enter your comment!
Please enter your name here