ਡਾਟਾਸੈਲ ਦੇ 6 ਕਰਮਚਾਰੀਆਂ ਨੇ ਬਲੱਡ ਬੈਂਕ ਵਿੱਚ ਕੀਤਾ ਖੂਨਦਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੋਰੋਨਾ ਕਾਲ ਦੋਰਾਨ ਜਿਥੇ ਸਾਰੇ ਵਿਸ਼ਵ ਦਾ ਧਿਆਨ ਕੋਵਿਡ-19 ਵਾਇਰਸ ਤੇ ਟਿਕਿਆ ਹੋਇਆ ਹੈ, ਉਥੇ ਬਰਸਾਤ ਦੇ ਮੌਸਮ ਤੋਂ ਬਾਅਦ ਵੈਕਟਰਬੋਰਨ ਬਿਮਾਰੀਆਂ ਜਿਵੇਂ ਮਲੇਰੀਆ, ਡੇਂਗੂ ਅਤੇ ਚਿਕਨਗੁਣੀਆਂ ਦੀ ਬਿਮਾਰੀ ਦੇ ਕੇਸ ਵੀ ਸਹਿਮਣੇ ਆ ਰਹੇ ਹਨ । ਡੇਂਗੂ ਬੁਖਾਰ ਡਜ਼ੀਜ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਅਤੇ ਇਸ ਮੱਛਰ ਦੀ ਪੈਦਾਇਸ਼ ਸਾਫ ਖੜੇ ਪਾਣੀ ਵਿੱਚ ਹੁੰਦੀ ਹੈ । ਸਿਹਤ ਵਿਭਾਗ ਵੱਲੋ ਹਰੇਕ ਸ਼ੁਕਰਵਾਰ ਨੂੰ ਖੁਸ਼ਕ ਦਿਨ ਵੱਜੋਂ ਮਨਾ ਕੇ ਮੱਛਰ ਦੇ ਪੈਦਾ ਹੋਣ ਦੇ ਸੋਮਿਆ ਨੂੰ ਨਸ਼ਟ ਕੀਤਾ ਜਾਂਦਾ ਹੈ ।

Advertisements

ਪਿਛਲੇ ਕੁਝ ਦਿਨਾਂ ਤੋਂ ਸਿਵਲ ਹਸਪਤਾਲ ਵਿਖੇ ਡੇਂਗੂ ਮਰੀਜਾਂ ਦਾ ਆਉਣਾ ਲਗਾਤਾਰ ਬਣਿਆ ਹੋਇਆ ਹੈ ਅਤੇ ਗੰਭੀਰ ਹਾਲਤ ਵਾਲੇ ਮਰੀਜਾਂ ਨੂੰ ਬਲੱਡ/ਪਲੇਟਲੈਟਸ ਦੇਣ ਦੀ ਜ਼ਰੂਰਤ ਪੈਂਦੀ ਹੈ । ਬਲੱਡ ਬੈਂਕ ਵਿੱਚ ਬਲੱਡ ਦੀ ਕਮੀ ਨੂੰ ਦੂਰ ਕਰਨ ਲਈ ਖੂਨਦਾਨ ਕਰਨ ਵਾਲਿਆ ਦੀ ਜਰੂਰਤ ਬਣੀ ਹੁੰਦੀ ਹੈ ਅਤੇ ਇਸੇ ਹਲਾਤਾ ਨੂੰ ਸਮਝਦੇ ਹੋਏ ਕੋਵਿਡ-19 ਜਿਲਾ ਡੈਟਾਸੈਲ ਦੇ 6 ਕਰਮਚਾਰੀਆਂ ਵੱਲੋ ਅੱਜ ਬਲੱਡ ਬੈਂਕ ਵਿੱਚ ਖੂਨਦਾਨ ਕਰਕੇ ਬਲੱਡ ਦੀ ਜਰੂਰਤ ਪੂਰਾ ਕਰਨ ਵਿੱਚ ਆਪਣਾ ਯੋਗਦਾਨ ਦਿੱਤਾ ਗਿਆ।

ਇਸ ਮੋਕੇ ਤੇ ਡਾਟਾਸੈਲ ਦੇ ਇਨੰਚਾਰਜ ਪਰਸ਼ੋਤਮ ਲਾਲ , ਸੋਰਬ ਸ਼ਰਮਾ , ਉਪਿੰਦਰ ਸਿੰਘ, ਜਸਵੀਰ ਠਾਕਰ ਵੱਲੋ ਖੂਨਦਾਨ ਕੀਤਾ ਗਿਆ। ਇਸ ਮੌਕੇ ਤੇ ਬਲੱਡ ਬੈਂਕ ਇੰਨਚਾਰਜ ਅਫਸਰ ਡਾ ਅਮਰਜੀਤ ਲਾਲ ਨੇ ਖੂਨਦਾਨੀਆਂ ਦਾ ਧੰਨਵਾਦ ਕੀਤਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਖੂਨਦਾਨ ਮਹਾਂਦਾਨ ਹੈ, ਜੋ ਕਿ ਗੰਭੀਰ ਸਥਿਤੀ ਮਰੀਜਾਂ ਦੀ ਜਾਨ ਬੁਚਾਉਂਦਾ ਹੈ ।

LEAVE A REPLY

Please enter your comment!
Please enter your name here