ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਨੇ ਸੱਤਪਾਲ ਗੋਜਰਾ ਨੂੰ ਤਰੱਕੀ ਮਿਲਣ ਤੇ ਕੀਤਾ ਸਨਮਾਨਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਦੇ ਸਮੂਹ ਸਟਾਫ਼ ਵਲੋਂ ਡਾ. ਸੱਤਪਾਲ ਸਿੰਘ ਗੋਜਰਾ ਮਾਣਯੋਗ ਡਿਪਟੀ ਮੈਡੀਕਲ ਕਮਿਸ਼ਨਰ ਕਮ ਮੈਂਬਰ ਸਕੱਤਰ ਜਿਲਾ ਨਸ਼ਾ ਮੁਕਤੀ ਮੁੜ ਵਸੇਬਾ ਸੁਸਾਇਟੀ ਹੁਸ਼ਿਆਰਪੁਰ ਦੇ ਪਦਉਨਤ ਬਤੌਰ ਡਿਪਟੀ ਡਾਇਰੈਕਟਰ ਡੀ.ਐਚ. ਐਸ. ਵਜੋਂ   ਹੋਣ ਤੇ ਸਮੂਹ ਸਟਾਫ਼ ਵਲੋ ਉਹਨਾਂ ਨੂੰ ਫੇਅਰਵੈਲ ਪਾਰਟੀ ਤੇ “ਟੋਕਨ ਆਫ ਲਵ“ ਦਿੱਤਾ ਗਿਆ। ਇਸ ਮੌਕੇ ਤੇ ਡੀ. ਡੀ. ਆਰ. ਸੀ. ਪਰਿਵਾਰ ਵਲੋਂ ਸ਼ੁਭ ਇੱਛਾਵਾਂ ਸਹਿਤ ਤੰਦਰੁਸਤੀ ਦੀ ਕਾਮਨਾਵਾਂ ਕੀਤੀ।

Advertisements

ਇਸ ਮੌਕੇ ‘ਤੇ ਡਾ. ਗੁਰਵਿੰਦਰ ਸਿੰਘ ਮੈਡੀਕਲ ਅਫ਼ਸਰ ਕਮ ਨੋਡਲ ਅਫਸਰ ਓਟ, ਨਿਸ਼ਾ ਰਾਣੀ ਮੈਨੇਜਰ, ਕਾਉਸਲਰ ਸੰਦੀਪ ਕੁਮਾਰੀ, ਪ੍ਰਸ਼ਾਂਤ ਆਦਿਆ, ਸਰੀਤਾ, ਹਰਦੀਪ ਕੌਰ, ਗੁਰਮੀਤ, ਅਜੈ, ਜਸਵੀਰ ਸਿੰਘ, ਰਵੀ ਕੁਮਾਰ, ਰਕੇਸ਼ ਸ਼ਰਮਾ, ਆਦਿ ਹਾਜ਼ਰ ਸੀ।

LEAVE A REPLY

Please enter your comment!
Please enter your name here