ਜਿਲੇ ਵਿੱਚ 36  ਪਾਜੇਟਿਵ ਮਰੀਜ ਆਉਣ ਨਾਲ ਮਰੀਜਾਂ ਦੀ ਗਿਣਤੀ ਹੋਈ 4609, 4 ਮੌਤਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  1269 ਨਵੇ ਸੈਪਲ ਲੈਣ  ਨਾਲ ਅਤੇ 1730 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 36 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 4609ਹੋ ਗਈ ਹੈ । ਜਿਲੇ ਵਿੱਚ ਕੋਵਿਡ 19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 108285 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ  102273 ਸੈਪਲ  ਨੈਗਟਿਵ, ਜਦ ਕਿ 1838 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 127 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 164 ਹੈ । ਐਕਟਿਵ ਕੇਸਾ ਦੀ ਗਿਣਤੀ 511  ਹੈ । ਠੀਕ ਹੋ ਕਿ ਘਰ ਗਏ ਮਰੀਜਾੰ ਦੀ ਗਿਣਤੀ 3934 । ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਅੱਜ ਜਿਲਾਂ ਹੁਸ਼ਿਆਰਪੁਰ ਵਿੱਚ 36 ਪਾਜੇਟਿਵ ਕੇਸ  ਨਵੇ ਹਨ ।

Advertisements

ਹੁਸ਼ਿਆਰਪੁਰ ਸ਼ਹਿਰ 6 ਕੇਸ ਸਬੰਧਿਤ ਹਨ ਜਦ ਕੇ 30 ਕੇਸ ਦੂਜੀਆ ਸਿਹਤ ਸੰਸਥਵਾਂ ਦੇ ਨਾਲ  ਸਬੰਧਿਤ ਹਨ । ਜਿਲੇ ਵਿੱਚ ਚਾਰ   ਮੌਤਾਂ (1) 75 ਸਾਲਾ  ਔਰਤ  ਵਾਸੀ ਟਰਕਿਆਨਾ ਮੰਡ ਭੰਡੇਰ   ਦੀ  ਮੌਤ ਐਮ. ਐਚ. ਜਲੰਧਰ, (2) 67 ਸਾਲਾ ਵਿਆਕਤੀ  ਵਾਸੀ ਟਾਡਾ  ਦੀ ਮੌਤ ਫਰੋਟੀਜ ਅਮ੍ਰਿਤਸਰ (3) 91ਸਾਲਾ ਵਿਆਕਤੀ  ਵਾਸੀ ਬਹਾਦਰ ਪੁਰ ਹੁਸ਼ਿਆਰਪੁਰ  ਦੀ ਮੌਤ ਨਿਜੀ ਹਸਪਤਾਲ ਹੁਸ਼ਿਆਰਪੁਰ (4 40 ਸਾਲਾ ਔਰਤ ਵਾਸੀ  ਗੰੜਸੰਕਰ ਮੌਤ ਰਜਿੰਦਰਾ ਹਸਪਾਤ ਪਟਿਆਲਾ ।  ਇਹ 4 ਮਰੀਜ ਕੋਰੋਨਾ ਪਾਜੇਟਿਵ ਸਨ । ਜਿਲੇ ਸਿਵਲ ਸਰਜਨ  ਲੋਕਾ ਨੂੰ  ਅਪੀਲ ਕਰਾਦਿਆ ਕਿਹਾ ਕਿ ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ।

LEAVE A REPLY

Please enter your comment!
Please enter your name here