ਡਗਾਂਣਾ ਰੋਡ ਨੂੰ ਜਲਦ ਬਣਾਉਣ ਸਬੰਧੀ ਲੋਕਾਂ ਨੇ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮੁਹੱਲਾ ਦਸ਼ਮੇਸ਼ ਨਗਰ ਵਾਸੀਆਂ ਵੱਲੋ ਇੱਕ ਵਫਦ ਸਮਾਜ ਸੇਵੀ ਸੰਜੇ ਸ਼ਰਮਾ ਦੀ ਅਗਵਾਈ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਸ਼੍ਰੀ ਬਲਬੀਰ ਰਾਜ ਸਿੰਘ ਨੂੰ ਮਿਲਿਆ ਅਤੇ ਸੁਭਾਸ਼ ਨਗਰ ਤੋ ਦਸ਼ਮੇਸ਼ ਨਗਰ ਨੂੰ ਜਾਂਦੀ ਡਗਾਂਣਾ ਰੋਡ ਨੂੰ ਪੱਕਾ ਬਣਾਉਣ ਲਈ ਮੰਗ ਕੀਤੀ ਕਿਉਂਕਿ ਇਸ ਸੜਕ ਦਾ ਬਹੁਤ ਹੀ ਬੁਰਾ ਹਾਲ ਹੈ। ਜਿਸ ਨਾਲ ਮੁਹੱਲਾ ਦਸ਼ਮੇਸ਼ ਨਗਰ, ਟੈਗੋਰ ਨਗਰ, ਆਦਰਸ਼ ਨਗਰ, ਪੰਜਾਬ ਇਨਕਲੇਵ, ਭਾਰਤ ਇਨਕਲੇਵ ਆਦਿ ਦੇ ਵਾਸੀਆਂ ਨੂੰ ਆਣ- ਜਾਣ ਵਿੱਚ ਬਹੁਤ ਹੀ ਜ਼ਿਆਦਾ ਔਖ  ਹੋ ਰਹੀ ਹੈ। ਇਸ ਮੌਕੇ ਸੰਜੇ ਸ਼ਰਮਾ ਨੇ ਉੱਕਤ ਡਗਾਣਾ ਰੋਡ ਨੂੰ ਛੇਤੀ ਬਣਾਉਣ ਲਈ ਇੱਕ ਮੈਮੋਰੈਂਡਮ ਵੀ ਕਮਿਸ਼ਨਰ ਜੀ ਨੂੰ ਦਿੱਤਾ ਤਾਂ ਕਿ ਸੜਕ ਦਾ ਕੰਮ ਜਲਦ ਤੋਂ ਜਲਦ ਸ਼ੁਰੂ ਹੋ ਸਕੇ।

Advertisements

ਇਸ ਮੌਕੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਵੀ ਵਫਦ ਨੂੰ ਭਰੋਸਾ ਦਿੱਤਾ ਕਿ ਉਹ ਉਹਨਾਂ ਦੀਆ ਮੰਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਛੇਤੀ ਹੀ ਇਸ ਸੜਕ ਦਾ ਕੰਮ ਸ਼ੁਰੂ ਕਰਵਾਉਣਗੇ ਤਾਂ ਜੋ ਕਿ ਰਾਹਗੀਰਾਂ ਤੇ ਆਲੇ-ਦੁਆਲੇ ਦੇ ਦੁਕਾਨਦਾਰਾਂ ਨੂੰ ਮੁਸ਼ਕਿਲਾਂ ਨਾ ਆਵੇ। ਇਸ ਮੌਕੇ ਸੰਜੇ ਸ਼ਰਮਾ ਨੇ ਕਿਹਾ ਕਿ ਉਹ ਆਪਣੇ ਇਲਾਕਾ ਨਿਵਾਸੀਆਂ ਦੀਆ ਤਕਲੀਫ਼ਾਂ ਨੂੰ ਕਦੇ ਵੀ ਸਹਿਣ ਨਹੀਂ ਕਰ ਸਕਦੇ। ਇਸ ਮੌਕੇ ਤੇ ਸੰਜੇ ਸ਼ਰਮਾ, ਠਾਕੁਰ ਅਸ਼ਵਨੀ ਕੁਮਾਰ, ਰਾਜ ਕੁਮਾਰ ਥਾਪਰ ਮੌਜੂਦ ਸਨ।

LEAVE A REPLY

Please enter your comment!
Please enter your name here