ਲੋਕ ਸਾਂਝੇਦਾਰੀ ਮੁੰਹਿਮ ਨੂੰ ਲੈ ਕੇ ਸਿਵਲ ਸਰਜਨ ਨੇ ਕੀਤੀ ਸਿਹਤ ਕਰਮਚਾਰੀਆਂ ਤੇ ਅਧਿਕਾਰੀਆਂ ਨਾਲ ਬੈਠਕ

ਪਠਾਨਕੋਟ (ਦ ਸਟੈਲਰ ਨਿਊਜ਼)। ਜਿਵੇਂ ਕਿ ਪਿਛਲੇ ਕਰੀਬ 7-8 ਮਹੀਨਿਆਂ ਤੋਂ  ਸਿਹਤ ਵਿਭਾਗ ਦਾ ਹਰੇਕ ਅਧਿਕਾਰੀ ਅਤੇ ਕਰਮਚਾਰੀ ਕਰੋਨਾ ਮਹਾਂਮਾਰੀ ਦੇ ਚਲਦਿਆਂ ਅਪਣੀਆਂ ਸੇਵਾਵਾਂ ਬਹੁਤ ਚੰਗੇ ਤਰੀਕੇ ਨਾਲ ਨਿਭਾ ਰਿਹਾ ਹੈ ਅਤੇ ਹੁਣ ਕੋਵਿਡ 19 ਮਹਾਂਮਾਰੀ ਨੂੰ ਹਰਾਉਣ ਲਈ ਪੰਜਾਬ ਸਰਕਾਰ ਵੱਲੋਂ ਲੋਕ ਸਾਂਝੇਦਾਰੀ ਮੁੰਹਿਮ ਸੁਰੂ ਕੀਤੀ ਗਈ ਹੈ ਇਸ ਮੁੰਹਿਮ ਵਿੱਚ ਕੌਂਸਲਰ, ਸਰਪੰਚ, ਪੰਚਾਇਤ ਮੈਂਬਰ, ਸਮਾਜ ਸੇਵੀ ਸੰਸਥਾਵਾਂ , ਮਹਿਲਾ ਅਰੋਗਿਆ ਸੰਮਤੀ, ਪੈਡੂ ਸਿਹਤ ਤੋਂ ਸਫਾਈ ਕਮੇਟੀਆਂ ਆਦਿ ਨਾਲ ਮੀਟਿੰਗਾਂ ਕਰ ਕੇ ਕਰੋਨਾ ਬਾਰੇ ਜਾਗੂਰਕ ਕੀਤਾ ਜਾ ਰਿਹਾ ਹੈ।

Advertisements

ਇਹ ਪ੍ਰਗਟਾਵਾ ਡਾ. ਜੁਗਲ ਕਿਸੋਰ ਸਿਵਲ ਸਰਜਨ ਪਠਾਨਕੋਟ ਨੇ ਅੱਜ ਸਿਵਲ ਹਸਪਤਾਲ ਪਠਾਨਕੋਟ ਵਿਖੇ ਆਯੋਜਿਤ ਜਿਲਾ ਪੱਧਰੀ ਲੋਕ ਸਾਂਝੇਦਾਰੀ ਕੰਮਿਉਨਿਟੀ ਆਨਰਸ਼ਿਪ ਟੀਮ ਦੀ ਮੀਟਿੰਗ ਦੋਰਾਨ ਸੰਬੋਧਤ ਕਰਦਿਆਂ ਕੀਤਾ। ਇਸ ਮੋਕੇ ਤੇ ਡਾ. ਰਾਕੇਸ ਸਰਪਾਲ ਜਿਲਾ ਪੱਧਰੀ ਕਮੇਟੀ ਦੇ ਨੋਡਲ ਅਫਸ਼ਰ ਵੱਲੋਂ ਉਪਰੋਕਤ ਟੀਮ ਦੇ ਕਾਰਜਾਂ ਤੇ ਰੋਸ਼ਨੀ ਪਾਈ। ਇਸ ਮੋਕੇ ਤੇ ਡਾ. ਭੁਪਿੰਦਰ ਸਿੰਘ ਐਸ.ਐਮ. ਓ. ਪਠਾਨਕੋਟ,ਵਿਜੈ ਠਾਕੁਰ ਜਿਲਾ ਮਾਸ ਮੀਡਿਆ ਅਫਸ਼ਰ, ਰਾਕੇਸ ਕੁਮਾਰ, ਨਰਿੰਦਰ ਕਾਲਾ, ਵਿਜੈ ਪਾਸੀ, ਮਨਪ੍ਰੀਤ ਸਿੰਘ, ਮੋਹਣ, ਚੰਦਰ ਪ੍ਰਭਾ, ਕੌਂਸਲਰ ਵਿਜੈ ਕੁਮਾਰ, ਕੌਂਸਲਰ ਜੋਗਿੰਦਰ ਪਾਲ, ਵਿੱਕੀ  ਤੋਂ ਇਲਾਵਾ ਹੋਰ ਵੀ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ। ਉਨਾਂ ਦੱਸਿਆ ਕਿ ਉਪਰੋਕਤ ਦੱਸੇ ਗਏ ਹਰੇਕ ਮੈਂਬਰ ਅਪਣੇ ਏਰੀਏ ਦੇ ਲੋਕਾਂ ਨੂੰ ਜੋ ਇਹਨਾਂ ਦੇ ਸਪੰਰਕ ਵਿਚ ਆਉਂਦੇ ਹਨ ਉਹਨਾਂ ਵਿਚ ਦਿਖਾਈ ਦੇਣ ਵਾਲੇ ਕਰੋਨਾ ਲੱਛਣਾਂ ਜਿਵੇਂ ਕਿ ਖੰਘ, ਬੁਖਾਰ, ਜੁਕਾਮ ਆਦਿ ਹੋਣ ਤੇ ਨੇੜੇ ਦੇ ਸਿਹਤ ਕੇਂਦਰਾਂ ਵਿਚ ਕਰੋਨਾ ਦਾ ਟੈਸਟ ਕਰਨ ਲਈ ਪ੍ਰੇਰਿਤ ਕਰਨਗੇ। ਉਨਾਂ ਕਿਹਾ ਕਿ ਇਸ ਮਾਰੂ ਬਿਮਾਰੀ ਤੋਂ ਡਰਨ ਦੀ ਲੋੜ ਨਹੀਂ ਹੈ ਸਗੋਂ ਜਰੂਰੀ ਸਾਵਧਾਨੀਆਂ ਵਰਤ ਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ ਜਿਵੇਂ ਕਿ ਮਾਸਕ ਪਾਉਂਣਾ, ਸੋਸਲ ਡਿਸਟੈਂਸਿੰਗ ਰੱਖਣਾ, ਹੱਥਾਂ ਨੂੰ ਵਾਰ ਵਾਰ ਸਾਬਣ ਨਾਲ ਧੋਣਾ, ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਗੁਰੇਜ ਕਰਨਾ ਆਦਿ ਬਾਰੇ ਜਾਗੁਰਕ ਕੀਤਾ ਜਾ ਰਿਹਾ ਹੈ।

ਉਨਾਂ ਦੱਸਿਆ ਕਿ ਸਰਕਾਰ ਦੇ ਨਵੇਂ ਦਿਸਾ ਨਿਰਦੇਸਾਂ ਅਨੁਸਾਰ ਕਰੋਨਾ ਪਾਜੀਟਿਵ  ਵਿਅਕਤੀ ਜਾਂ ਉਹਨਾਂ ਦੇ ਸੰਪਰਕ ਵਿਚ ਆਉਣ ਵਾਲਿਆ ਨੂੰ ਘਰ ਵਿਚ ਹੀ ਆਈਸੋਲੇਟ ਕੀਤਾ ਜਾ ਰਿਹਾ ਹੈ ਅਤੇ ਸਿਹਤ ਵਿਭਾਗ ਵੱਲੋਂ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਜਿਸ ਅਧੀਨ ਕਰੋਨਾ ਪਾਜੀਟਿਵ ਲੋਕ ਜਿਨਾਂ ਨੂੰ ਹੋਮ ਕੋਰਿਨਟਾਈਨ ਕੀਤਾ ਹੈ ਨੂੰ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਅਧੀਨ ਤਿਆਰ ਕੀਤੀਆਂ ਗਈਆਂ ਮਿਸਨ ਫਤਿਹ ਕਿੱਟਾਂ ਵੀ ਦਿੱਤੀਆ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਸਰਕਾਰ ਵਲੋਂ ਭਾਵੇਂ ਇਸ ਬਿਮਾਰੀ ਲਈ ਲੋੜੀਂਦੇ ਪ੍ਰਬੰਧਾਂ ਅਤੇ ਸਹੂਲਤਾਂ ਪੱਖੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਪਰ ਲੋਕਾਂ ਦੇ ਸਹਿਯੋਗ ਅਤੇ ਤਾਲਮੇਲ ਰਾਂਹੀ ਇਸ ਬਿਮਾਰੀ ਤੇ ਕਾਬੂ ਪਾਇਆ ਜਾ ਸਕਦਾ ਹੈ ਅਤੇ ਇਸ ਬਿਮਾਰੀ ਨੂੰ ਰੋਕਿਆ ਜਾ ਸਕਦਾ ਹੈ। ਲੋਕਾਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਵਲੋਂ ਇਸ ਬਿਮਾਰੀ ਵਿਰੁੱਧ ਚਲਾਈ ਗਈ ਮਿਸਨ ਫਤਿਹ ਮੁਹਿੰਮ ਅਧੀਨ ਲੋਕਾਂ ਨੂੰ ਜਾਗਰੁਕ ਵੀ ਕੀਤਾ ਜਾ ਰਿਹਾ ਹੈ ਅਤੇ ਅਸੀਂ ਸਾਰਿਆਂ ਨੇ ਮਿਲਕੇ ਹੀ ਮਿਸ਼ਨ ਫਤਿਹ ਨੂੰ ਕਾਮਯਾਬ ਬਣਾਉਂਣਾ ਹੈ।

LEAVE A REPLY

Please enter your comment!
Please enter your name here