ਲੱਖਾਂ ਰੁਪਏ ਦਾ ਘੁਟਾਲਾ ਕਰਨ ਵਾਲੇ ਸਕੱਤਰ ਦਾ ਪਰਦਾਫਾਸ਼, ਪੁਲਿਸ ਜਾਂਚ ਸ਼ੁਰੂ

ਤਲਵਾੜਾ (ਦ ਸਟੈਲਰ ਨਿਊਜ਼),ਰਿਪੋਰਟ:ਪ੍ਰਵੀਨ ਸੋਹਲ। ਤਲਵਾੜਾ ਦੇ ਪਿੰਡ ਭਟੇੜ ‘ਚ ਸਹਿਕਾਰੀ ਬਹੁਮੰਤਵੀ ਸਭਾ ‘ਚ ਲੱਖਾਂ ਰੁਪਏ ਦੇ ਘੁਟਾਲੇ ਦਾ ਪਦਰਾਫਾਸ਼ ਹੋਇਆ ਹੈ। ਘੁਟਾਲੇ ਦਾ ਸੂਤਰਧਾਰ ਸਹਿਕਾਰੀ ਸਭਾ ਦਾ ਸਕੱਤਰ ਹੈ। ਜਿਸ ‘ਤੇ ਲੋਕਾਂ ਦੇ ਪੈਸੇ ਨੂੰ ਖੁਰਦ ਬੁਰਦ ਕਰਨ ਦੇ ਦੋਸ਼ ਲੱਗੇ ਹਨ। ਅਜੇ ਤੱਕ ਮੁਲਾਜ਼ਮ ਖ਼ਿਲਾਫ਼ ਪੁਲਿਸ ਮਾਮਲਾ ਦਰਜ ਨਾ ਹੋਣਾ ਲੋਕਾਂ ‘ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਸਾਇਟੀ ਮੈਂਬਰਾਂ ਨੇ ਹੀ ਘੁਟਾਲੇ ਦੀ ਲਿਖਤੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਕੀਤੀ ਸੀ। ਅਧਿਕਾਰੀਆਂ ਵੱਲੋਂ ਕੀਤੀ ਜਾਂਚ ਦੌਰਾਨ ਪੈਸੇ ਦੇ ਲੈਣ-ਦੇਣ ‘ਚ ਵੱਡੀ ਪੱਧਰ ‘ਤੇ ਬੇਨਿਯਮੀਆਂ ਪਾਈਆਂ ਗਈਆਂ ਹਨ। ਇਸ ਸਬੰਧੀ ਏਆਰਓ ਲਲਿਤ ਸ਼ਰਮਾ ਨੇ ਦੱਸਿਆ ਕਿ ਭਟੇੜ ਸਹਿਕਾਰੀ ਬਹੁਸਮੰਤਵੀ ਸਭਾ ‘ਚ 59 ਲੱਖ ਦੇ ਕਰੀਬ ਘੁਟਾਲਾ ਹੋਇਆ ਹੈ।

Advertisements

ਘੁਟਾਲੇ ‘ਚ ਸ਼ਾਮਲ ਮੁੱਖ ਦੋਸ਼ੀ ਸਕੱਤਰ ਅਜੇ ਕੁਮਾਰ ਖ਼ਿਲਾਫ਼ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਲੋਕਾਂ ਦੇ ਪੈਸੇ ਦੀ ਭਰਪਾਈ ਲਈ ਕਮੇਟੀ ਮੈਂਬਰਾਂ ਤੇ ਸਕੱਤਰ ਅਜੇ ਕੁਮਾਰ ਦੀ ਜ਼ਮੀਨ ਮਾਡਗੇਜ਼ ਲਈ ਐਸਡੀਐਮ ਤੇ ਤਹਿਸੀਲਦਾਰ ਮੁਕੇਰੀਆਂ ਅਤੇ ਨਾਇਬ ਤਹਿਸੀਲਦਾਰ ਤਲਵਾੜਾ ਨੂੰ ਰਿਪੋਰਟ ਭੇਜੀ ਜਾ ਚੁੱਕੀ ਹੈ। ਉਹਨਾਂ ਦੱਸਿਆ ਕਿ ਸਕੱਤਰ ਅਜੇ ਕੁਮਾਰ ‘ਤੇ ਲਾਕਡਾਊਨ ਦਰਮਿਆਨ ਨਸ਼ੀਲੇ ਪਦਾਰਥ ਰੱਖਣ ਦੇ ਸਿਲਸਿਲੇ ‘ਚ ਤਲਵਾੜਾ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ। ਜਿਸ ਮਗਰੋਂ ਉਹਨਾਂ ਨੂੰ ਉਕਤ ‘ਤੇ ਸ਼ੱਕ ਹੋਇਆ ਅਤੇ ਅਤਿਹਾਤ ਵਜੋਂ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਹਿਸਾਬ-ਕਿਤਾਬ ‘ਚ ਵੱਡੇ ਪੱਧਰ ‘ਤੇ ਬੇਨਿਯਮੀਆਂ ਪਾਈਆਂ ਗਈਆਂ। ਮੁਲਾਜ਼ਮ ਖ਼ਿਲਾਫ਼ ਅਜੇ ਤੱਕ ਪੁਲਿਸ ਮਾਮਲਾ ਦਰਜ ਨਾ ਹੋਣ ‘ਤੇ ਏਆਰਓ ਲਲਿਤ ਸ਼ਰਮਾ ਨੇ ਦੱਸਿਆ ਕਿ ਉਹਨਾਂ ਲਈ ਲੋਕਾਂ ਦੇ ਪੈਸੇ ਦੀ ਸੁਰੱਖਿਆ ਪਹਿਲਾਂ ਹੈ। ਉਹਨਾਂ ਰਿਕਵਰੀ ਉਪਰੰਤ ਜ਼ਲਦ ਹੀ ਮਾਮਲਾ ਦਰਜ ਕਰਵਾਉਣ ਦਾ ਭਰੋਸਾ ਦਿੱਤਾ। ਉਧਰ ਸੁਸਾਇਟੀ ‘ਚ ਘੁਟਾਲੇ ਮਗਰੋਂ ਲੋਕਾਂ ਨੇ ਆਪਣੇ ਪੈਸੇ ਕੱਢਵਾਉਣੇ ਸ਼ੁਰੂ ਕਰ ਦਿੱਤੇ ਹਨ।

LEAVE A REPLY

Please enter your comment!
Please enter your name here