ਜਸਬੀਰ ਸਿੰਘ ਨੇ ਲੇਖ ਮੁਕਾਬਲੇ ਦੇ ਜੇਤੂ ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਨਾਲ ਕੀਤਾ ਸਨਮਾਨਿਤ

ਜਲੰਧਰ (ਦ ਸਟੈਲਰ ਨਿਊਜ਼)। ਜ਼ਿਲਾ ਚੋਣ ਅਫ਼ਸਰ ਜਲੰਧਰ ਘਨਸ਼ਿਆਮ ਥੋਰੀ ਦੀ ਅਗਵਾਈ ਵਿੱਚ ਜ਼ਿਲਾ ਜਲੰਧਰ ਵਿੱਚ ਸਵੀਪ ਗਤੀਵਿਧੀਆਂ ਤਹਿਤ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਅਧਿਆਪਕ ਵਰਗ ਵੱਲੋਂ ਚੋਣ ਦੌਰਾਨ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਨੂੰ ਮਾਨਤਾ ਦੇਣ ਲਈ ਚੋਣਾਂ ਸਬੰਧੀ ਪਿਛਲਾ ਤਜਰਬਾ ਅਤੇ ਕੋਰੋਨਾ ਸਮੇਂ ਦੌਰਾਨ ਚੋਣਾਂ ਕਿਸ ਤਰਾਂ ਕਰਵਾਈਆਂ ਜਾ ਸਕਦੀਆਂ ਹਨ, ਵੋਟਰ ਜਾਗਰੂਕਤਾ ਵਿਸ਼ੇ ‘ਤੇ ਕਰਵਾਏ ਗਏ ਲੇਖ ਮੁਕਾਬਲਿਆਂ ਵਿੱਚ ਜਲੰਧਰ ਤੋਂ ਜੇਤੂ ਅਧਿਆਪਕਾਂ ਨੂੰ ਅੱਜ ਵਧੀਕ ਡਿਪਟੀ ਕਮਿਸ਼ਨਰ ਜਲੰਧਰ ਜਸਬੀਰ ਸਿੰਘ ਨੇ ਮੁੱਖ ਚੋਣ ਅਫ਼ਸਰ ਪੰਜਾਬ ਦੇ ਹਸਤਾਖਰਾਂ ਵਾਲੇ ਪ੍ਰਸ਼ੰਸਾ ਪੱਤਰ ਤਕਸੀਮ ਕੀਤੇ ਗਏ।

Advertisements

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਅੱਜ ਸੁਖਵਿੰਦਰ ਸਿੰਘ ਸਰਕਾਰੀ ਹਾਈ ਸਕੂਲ ਰੁੜਕੀ ਜਲੰਧਰ ਨੂੰ ਪਹਿਲਾ, ਰਵੀ ਸ਼ੰਕਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਹੀਆਂ ਖਾਸ ਜ਼ਿਲਾ ਜਲੰਧਰ ਨੂੰ ਦੂਜਾ ਅਤੇ ਕੁਲਵਿੰਦਰ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਮੁਰੀਦਵਾਲ ਜ਼ਿਲਾ ਜਲੰਧਰ ਨੂੰ ਜ਼ਿਲੇ ਭਰ ਵਿੱਚ ਤੀਜੇ ਸਥਾਨ ਹਾਸਿਲ ਕਰਨ ‘ਤੇ ਪ੍ਰਸ਼ੰਸਾ ਪੱਤਰ ਸੌਂਪੇ ਗਏ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਧਿਆਪਕ ਦਿਵਸ ਮੌਕੇ ਕਰਵਾਏ ਗਏ ਟੀਚਿੰਗ ਅਮਲੇ ਦੇ ਲੇਖ ਮੁਕਾਬਲਿਆਂ ਭਾਗ ਲੈਣ ਵਾਲੇ ਅਧਿਆਪਕਾਂ ਦੀ ਚੋਣ ਕਮਿਸ਼ਨ ਪੰਜਾਬ ਵਲੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ਲਈ ਚੋਣ ਕੀਤੀ ਗਈ ਹੈ।

ਉਨਾਂ ਸਵੀਪ ਗਤੀਵਿਧੀਆਂ ਵਿੱਚ ਤਾਇਨਾਤ ਅਧਿਆਪ ਵਰਗ ਨੂੰ ਅਪੀਲ ਕੀਤੀ ਕਿ ਉਹ ਪੂਰੀ ਤਨਦੇਹੀ ਤੇ ਲਗਨ ਨਾਲ ਲਗਾਈਆਂ ਗਈਆਂ ਡਿਊਟੀਆਂ ਨੂੰ ਨਿਭਾਉਣ ਤਾਂ ਜੋ ਕੋਈ ਵੀ ਯੋਗ ਨਾਗਰਿਕ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਤੋਂ ਵਾਂਝਾ ਨਾ ਰਹਿ ਸਕੇ। ਉਨਾਂ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਸਾਡਾ ਸਭ ਦਾ ਇਹ ਨੈਤਿਕ ਫਰਜ਼ ਬਣਦਾ ਹੈ ਕਿ ਅਸੀਂ ਸਾਰਿਆਂ ਨੂੰ ਵੋਟ ਬਣਾਉਣ ਅਤੇ ਮਤਦਾਨ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰੀਏ। ਇਸ ਮੌਕੇ ਤਹਿਸੀਲਦਾਰ ਚੋਣਾਂ ਮਨਜੀਤ ਸਿੰਘ, ਜ਼ਿਲਾ ਸਹਾਇਕ ਨੋਡਲ ਅਫ਼ਸਰ ਸਵੀਪ ਸੁਰਜੀਤ ਲਾਲ, ਚੋਣ ਕਾਨੂੰਨਗੋ ਰਮਨ ਕੌਰ ਅਤੇ ਹੋਰ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here