ਜਿਲੇ ਵਿੱਚ ਆਏ 105 ਨਵੇਂ ਕੇਸ, 1 ਦੀ ਮੌਤ, 1008 ਰਿਪੋਰਟਾਂ ਦਾ ਇੰਤਜਾਰ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 1030 ਨਵੇ ਮਰੀਜਾਂ ਦੇ ਕੋਵਿਡ ਸੈਂਪਲ ਲੈਣ ਨਾਲ ਅਤੇ 1170 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅੱਜ ਪਾਜੀਟਿਵ ਮਰੀਜਾਂ ਦੇ 105 ਨਵੇਂ ਕੇਸ ਸਾਹਮਣੇ ਆਏ ਹਨ। ਅੱਜ ਪ੍ਰਾਪਤ ਰਿਪੋਰਟ ਤੋਂ ਬਾਅਦ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 5470 ਹੋ ਗਈ ਹੈ । ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 1,34,735 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ  1,28,961 ਸੈਂਪਲ  ਨੈਗਟਿਵ,  ਜਦਕਿ 1008 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ, 127 ਸੈਂਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 195 ਹੈ ।

Advertisements

ਐਕਟਿਵ ਕੇਸਾਂ ਦੀ ਗਿਣਤੀ 345 ਹੈ ਜਦਕਿ ਠੀਕ ਹੋ ਕੇ ਘਰ ਗਏ ਮਰੀਜਾਂ ਦੀ ਗਿਣਤੀ 4930 ਹੈ। ਸਿਵਿਲ ਸਰਜਨ ਡਾ. ਜਸਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਜਿਲਾ ਹੁਸ਼ਿਆਰਪੁਰ ਵਿੱਚ 105  ਪਾਜੀਟਿਵ ਕੇਸ ਨਵੇਂ ਹਨ। ਇਹਨਾਂ ਵਿੱਚੋਂ 37 ਕੇਸ ਹੁਸ਼ਿਆਰਪੁਰ ਸ਼ਹਿਰ ਨਾਲ ਸਬੰਧਿਤ ਹਨ, ਜਦ ਕਿ ਬਾਕੀ ਜਿਲੇ ਦੇ ਸਿਹਤ ਕੇਦਰਾਂ ਦੇ 68 ਪਾਜੀਟਿਵ ਮਰੀਜ ਹਨ ਤੇ ਜਿਲੇ ਵਿੱਚ ਕੋਰੋਨਾ ਦੇ ਨਾਲ ਇੱਕ ਹੋਰ ਮਰੀਜ ਦੀ ਮੋਤ ਹੋਈ ਹੈ। ਜੋ ਕਿ ਵਾਸੀ ਡੱਢੋਹ ਪੀ. ਐਚ. ਸੀ. ਭੂੰਗਾ ਦੀ ਰਹਿਣ ਵਾਲੀ 90 ਸਾਲਾ ਔਰਤ ਹੈ। ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕਰਾਦਿਆਂ ਕਿਹਾ ਕਿ ਕੋਵਿਡ-19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋਂ ਕਰਵਾਉਣੀ ਚਾਹੀਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ।

LEAVE A REPLY

Please enter your comment!
Please enter your name here