ਵਿਸ਼ਵ ਪੋਲੀਉ ਦਿਵਸ ਮੌਕੇ ਸਿਵਲ ਹਸਪਤਾਲ ਵਿੱਖੇ ਕਰਵਾਇਆ ਗਿਆ ਜਾਰਗੁਕ ਸੈਮੀਨਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੋਲੀਉ ਦਾ ਮੰਕਮਲ ਖਾਤਮੇ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਰੋਟਰੀ ਕਲੱਬ ਦੇ ਸਹਿਯੋਗ ਨਾਲ ਵਿਸ਼ਵ ਪੋਲੀਉ ਦਿਵਸ 24 ਅਕਤੂਬਰ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਜਾਗਰੂਕ ਸੈਮੀਨਾਰ ਕਰਵਾਇਆ ਗਿਆ । ਇਸ ਦੀ ਪ੍ਰਧਨਾਗੀ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਜਸਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਤੋਰ ਤੇ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ ਵੱਲੋ ਸ਼ਿਰਕਤ ਕੀਤੀ । ਇਸ ਮੋਕੇ ਉਹਨਾਂ ਵੱਲੋ ਪੋਲੀਉ ਦਿਵਸ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।

Advertisements

ਸਿਹਤ ਵਿਭਾਗ ਵੱਲੋਂ ਭਿਆਨਕ ਪੋਲੀਉ ਬਿਮਾਰੀ ਖਤਮ ਕਰਨ ਦਾ ਸਕੰਲਪ ਲਿਆ ਗਿਆ। ਇਸ ਮੋਕੇ ਤੇ ਰੋਟਰੀ ਕਲੱਬ ਵੱਲੋ ਜੇ. ਐਸ. ਬਾਵਾ  , ਰਜਿੰਦਰ ਮੋਦਗਿੱਲ, ਜੋਗੇਸ਼ ਗੋਪਾਲ, ਐਲ ਐਚ ਵੀ ਕ੍ਰਿਸ਼ਨਾ ਦੇਵੀ , ਅਨੀਤ ਲ਼ੁਥਾਰਾ, ਕੁਲਵੰਤ ਕੋਰ, ਰਾਜਵਿੰਦਰ ਕੋਰ ਤੇ ਪੈਰਾ ਮੈਡੀਕਲ ਸਟਾਫ ਹਾਜਰ ਸੀ । ਸਿਵਲ ਸਰਜਨ ਨੇ ਦੱਸਿਆ ਕਿ ਪੋਲੀਉ ਦੇ ਖਾਤਮੇ ਦੀ ਮੁਹਿੰਮ ਦੀ ਸ਼ੁਰੂਆਤ 1988 ਵਿੱਚ ਕੀਤੀ ਗਈ ਸੀ ਜਦੋ ਪੂਰੀ ਦੁਨੀਆਂ ਵਿੱਚ ਲੱਗਭੱਗ 3 ਲੱਖ 80 ਹਜਾਰ ਦੇ ਪੋਲੀਉ ਦੇ ਕੇਸ ਹੁੰਦੇ ਸਨ । ਸਿਹਤ ਵਿਭਾਗ ਅਤੇ ਸਵੈ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਇਸ ਬਿਮਾਰੀ ਤੇ 99.9 ਤੱਕ ਕਾਬੂ ਕੀਤਾ ਗਿਆ ਹੈ। ਫਿਰ ਵੀ 2 ਪ੍ਰਤੀਸ਼ਤ ਕੇਸ ਹੋਣ ਅਤੇ ਸਾਡੇ ਗੁਆਂਢੀ ਦੇਸ਼ਾ ਦਾ ਪੋਲੀਉ ਕੇਸਾ ਦਾ ਮਿਲਣਾ ਸਾਨੂੰ ਸੁਚੇਤ ਰਹਿਣ ਲਈ ਮਜਬੂਰ ਕਰਦਾ ਹਾ । ਉਹਨਾਂ ਇਕ ਉਧਾਰਨ ਦਿੰਦੇ ਹੋਏ ਦੱਸਿਆ ਕਿ ਪਕਿਸਤਾਨ,  ਨਾਈਜੀਰੀਆਂ ਅਤੇ ਅਫਗਾਨਸਤਾਨ ਦੇਸ਼ਾਂ ਵਿੱਚ ਪੋਲੀਉ ਦੇ ਕੇਸ ਮਿਲ ਰਹੇ ਹਨ ਤੇ ਸਾਨੂੰ ਇਸ ਤੋ ਸੁਚੇਤ ਰਹਿਣਾ ਚਾਹੀਦਾ ਹੈ ।

ਇਸ ਮੋਕੇ ਤੇ ਜਿਲਾ ਟੀਕਾਰਨ ਅਫਸਰ ਡਾ ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਭਾਰਤ ਨੂੰ ਪੋਲੀਉ ਮੁੱਕਤ ਦੇਸ਼ ਘੋਸ਼ਤ ਕੀਤਾ ਜਾ ਚੁੱਕਾ ਅਤੇ ਪੋਲੀਉ ਦਾ ਆਖਰੀ ਕੇਸ 2011 ਵਿੱਚ ਪੱਛਮੀ ਬੰਗਾਲ ਤੋਂ ਮਿਲਿਆ ਸੀ ਅਤੇ ਇਸ ਤੋਂ ਬਆਦ ਭਾਰਤ ਵਿੱਚ ਪੋਲੀਉ ਦਾ ਇਕ ਵੀ ਕੇਸ ਨਹੀ ਮਿਲਿਆ ਹੈ। ਸਿਹਤ ਵਿਭਾਗ ਵੱਲੋ ਸਾਲ ਵਿੱਚ ਬੱਚਿਆਂ ਨੂੰ ਪੋਲੀਉ ਤੋਂ ਬਚਾਉਣ ਲਈ ਹਰ ਸਾਲ ਪਲਸ ਪੋਲੀਉ ਰਾਊੰਡ ਕੀਤੇ ਜਾਂਦਾਂ ਤਾਂ ਜੋ ਇਸ ਬਿਮਾਰੀ ਦਾ ਮੁਕੰਮਲ ਖਾਤਮਾ ਕੀਤਾ ਜਾ ਸਕੇ ।

LEAVE A REPLY

Please enter your comment!
Please enter your name here