Saturday, October 17, 2026
Home Punjab ਪੰਜਾਬ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਲਈ ਵਿਧਾਇਕ...

ਪੰਜਾਬ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਲਈ ਵਿਧਾਇਕ ਅਮਿਤ ਵਿੱਜ ਨੇ ਕੀਤਾ ਧੰਨਵਾਦ

ਪਠਾਨਕੋਟ (ਦ ਸਟੈਲਰ ਨਿਊਜ਼)। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸਨੀਵਾਰ ਨੂੰ ਪੰਜਾਬ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰਨ ਤੇ ਵਿਧਾਇਕ ਅਮਿਤ ਵਿੱਜ ਹਲਕਾ ਪਠਾਨਕੋਟ ਨੇ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਇਨ•ਾਂ ਵਿਕਾਸ ਕਾਰਜਾਂ ਲਈ ਉਨ•ਾਂ ਸ੍ਰੀ ਸੁਨੀਲ ਜਾਖੜ ਪੰਜਾਬ ਪ੍ਰਧਾਨ ਅਤੇ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਬ੍ਰਾਹਮ ਮਹਿੰਦਰਾ ਦਾ ਵੀ ਧੰਨਵਾਦ ਕੀਤਾ।ਉਨਾਂ ਕਿਹਾ ਕਿ ਪੰਜਾਬ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਅਧੀਨ ਪਠਾਨਕੋਟ ਦੀ  12 ਕਰੋੜ 86 ਲੱਖ ਰੁਪਏ ਨਾਲ ਨੁਹਾਰ ਬਦਲੇਗੀ ।

Advertisements

ਉਨਾਂ ਕਿਹਾ ਕਿ ਸਕੀਮ ਅਧੀਨ ਸਹਿਰੀ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ, ਐੱਲ.ਈ.ਡੀ. ਲਾਈਟਾਂ, ਸੀਵਰੇਜ ਟਰੀਟਮੈਂਟ ਤੇ ਸਾਲਿਡ ਵੇਸਟ ਵਰਗੀਆਂ ਸਹੂਲਤਾਂ ਮੁਹੱਈਆਂ ਕਰਵਾਈਆਂ ਜਾਣਗੀਆਂ। ਉਨਾਂ ਦੱਸਿਆ ਕਿ ਸਰਕਾਰ ਵੱਲੋਂ ਪੂਰੇ ਪੰਜਾਬ ਲਈ 11 ਹਜ਼ਾਰ ਕਰੋੜ ਰੁਪਏ ਸਹਿਰਾਂ ਦੇ ਵਿਕਾਸ ਦੇ ਕੰਮਾਂ ਲਈ ਖਰਚੇ ਜਾ ਰਹੇ ਹਨ। ਪਹਿਲੇ ਪੜਾਅ ਵਿਚ ਜਿੱਥੇ 3013 ਕਰੋੜ ਰੁਪਏ ਦੇ ਕੰਮ ਕਰਵਾਏ ਗਏ ਹਨ ਅਤੇ ਉੱਥੇ ਦੂਜੇ ਪੜਾਅ ਵਿਚ ਲਗਭਗ 8283 ਕਰੋੜ ਰੁਪਏ ਦੇ ਕੰਮ ਰਾਜ ਭਰ ਦੇ ਸ਼ਹਿਰਾਂ ਵਿਚ ਆਰੰਭ ਕੀਤੇ ਜਾ ਰਹੇ ਹਨ।

ਉਨਾਂ ਦੱਸਿਆ ਕਿ ਪਠਾਨਕੋਟ ਦੇ ਵਿਕਾਸ ਕਾਰਜਾਂ ਲਈ 1.53 ਕਰੋੜ, 1.63 ਕਰੋੜ , 1.3 ਕਰੋੜ  ਅਤੇ 1.65 ਕਰੋੜ ਰੁਪਏ ਦੇ ਵੱਖ ਵੱਖ ਵਾਰਡਾਂ ਲਈ ਚਾਰ ਵੱਖ ਵੱਖ ਠੇਕੇਦਾਰਾਂ ਵੱਲੋਂ ਕੰਮ ਕਰਵਾਏ ਜਾ ਰਹੇ ਹਨ ਜਿਨਾਂ ਵੱਲੋਂ ਵੱਖ ਵੱਖ ਵਾਰਡਾਂ ਅੰਦਰ ਇੰਟਰ ਲਾੱਕ ਟਾਈਲ ਵਰਕ ਕਰਵਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਅਧੀਨ ਵਾਰਡ ਨੰਬਰ 10 ਵਿੱਚ 12.83 ਲੱਖ ਰੁਪਏ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ । ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਗਾਊਸਾਲਾ ਰੋਡ ਸਾਈਡ 22.75 ਲੱਖ ਦੀ ਲਾਗਤ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਸ ਹੀ ਤਰ•ਾਂ ਸਿਵਲ ਹਸਪਤਾਲ , ਚੱਕੀ, ਭਦਰੋਆ, ਧੋਬੀਘਾਟ ਆਦਿ ਸਥਾਨਾਂ ਤੇ 22.40 ਲੱਖ ਦੀ ਲਾਗਤ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਏ.ਜੀ.ਕੇ. ਰੋਡ ਦੇ ਵਿਕਾਸ ਕਾਰਜ ਲਈ 3 ਕਰੋੜ ਅਤੇ ਹੋਰ ਵਿਕਾਸ ਕਾਰਜਾਂ ਲਈ 3.17 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਲਈ ਟੈਂਡਰ ਲਗਾਏ ਗਏ ਹਨ ਅਤੇ ਉਨਾਂ ਸਥਾਨਾਂ ਤੇ ਵੀ ਵਿਕਾਸ ਕਾਰਜ ਜਲਦੀ ਸੁਰੂ ਕਰਵਾਏ ਜਾਣਗੇ।ਉਨਾਂ ਕਿਹਾ ਕਿ ਵਿਕਾਸ ਕਾਰਜਾਂ ਦੇ ਸੁਰੂ ਕਰਨ ਅਤੇ ਮਨਜੂਰੀ ਲਈ ਉਹ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦੇ ਹਨ । ਉਨਾਂ ਕਿਹਾ ਕਿ ਪਠਾਨਕੋਟ ਵਿੱਚ ਵਿਕਾਸ ਕਾਰਜਾਂ ਨੂੰ ਕਰਵਾ ਕੇ ਸਿਟੀ ਦੀ ਨੁਹਾਰ ਬਦਲੀ ਜਾਵੇਗੀ। ਉਨਾਂ ਦੱਸਿਆ ਕਿ ਉਨਾਂ ਵੱਲੋਂ ਜੋ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਇਹ ਬਹੁਤ ਦੇਰ ਤੋਂ ਨਹੀਂ ਹੋ ਰਹੇ ਸਨ ਅਤੇ ਇਨਾਂ ਕਾਰਜਾਂ ਨਾਲ ਲੋਕਾਂ ਨੂੰ ਸਮੱਸਿਆਵਾਂ ਤੋਂ ਰਾਹਤ ਮਿਲੇਗੀ।

LEAVE A REPLY

Please enter your comment!
Please enter your name here