ਖੇਡ ਦਾ ਸਮਾਨ ਤਿਆਰ ਕਰਨ ਵਾਲੀਆਂ ਉਦਯੋਗਿਕ ਯੂਨਿਟਾਂ ਦਾ ਡਿਪਟੀ ਕਮਿਸ਼ਨਰ ਨੇ ਕੀਤਾ ਦੌਰਾ

ਜਲੰਧਰ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵਲੋਂ ਅੱਜ ਜਲੰਧਰ-ਕਪੂਰਕਲਾ ਹਾਈਵੇ ‘ਤੇ ਸਥਿਤ ਸਿੰਡੀਕੇਟ ਚੈਰੀਟੇਬਲ ਮੈਡੀਕਲ ਸੈਂਟਰ ਦਾ ਦੌਰਾ ਕਰਕੇ ਕਿਸੇ ਵੀ ਸਮਾਜਿਕ ਸੰਸਥਾ, ਐਨ.ਜੀ.ਓ. ਅਤੇ ਡਾਕਟਰਾਂ ਨੂੰ ਜ਼ਿਲਾ ਰੈਡ ਕਰਸ ਸੁਸਾਇਟੀ ਨਾਲ ਅਜਿਹਾ ਚੈਰੀਟੇਬਲ ਮੈਡੀਕਲ ਸੈਂਟਰ ਜੋ ਕਿ ਪੂਰੀ ਤਰਾਂ ਗਰੀਬ ਲੋਕਾਂ ਦੀ ਭਲਾਈ ‘ਤੇ ਅਧਾਰਿਤ ਹੈ ਨੂੰ ਆਪਣੇ ਪਿੰਡ ਜਾਂ ਨਾਲ ਲੱਗਦੇ ਖੇਤਰ ਵਿੱਚ ਚਲਾਉਣ ਲਈ ਸੰਪਰਕ ਕਰਨ ਦਾ ਸੱਦਾ ਦਿੱਤਾ ਗਿਆ। ਡਿਪਟੀ ਕਮਿਸ਼ਨਰ ਵਲੋਂ ਮੈਡੀਕਲ ਸੈਂਟਰ ਚਲਾਉਣ ਵਾਲਿਆਂ ਨਾਲ ਮੁਲਾਕਾਤ ਕਰਕੇ ਉਨਾਂ ਨੂੰ ਅਪਣੇ ਨੇੜਲੇ ਪਿੰਡਾਂ ਦੇ ਗਰੀਬ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਅਜਿਹੇ ਸੈਂਟਰ ਚਲਾਉਣ ਲਈ ਕਿਸੇ ਵੀ ਸੰਸਥਾ ਅਤੇ ਡਾਕਟਰ ਨੂੰ ਸਹਿਯੋਗ ਦਾ ਭਰੋਸਾ ਦਿੱਤਾ ਗਿਆ। ਸੈਂਟਰ ਚਲਾਉਣ ਵਾਲਿਆਂ ਨੇ ਕਿਹਾ ਕਿ ਇਥੇ ਹਰ ਤਰ•ਾਂ ਦੇ ਟੈਸਟਾਂ, ਡਾਇਗਨੌਸਟਿਕ ਜਾਂਚ ਅਤੇ ਹੋਰ ਸ਼ਹੂਲਤਾਂ ਉਪਲਬੱਧ ਹਨ।

Advertisements

ਡਿਪਟੀ ਕਮਿਸ਼ਨਰ ਨੇ ਉਨਾ ਨੂੰ ਹਰ ਤਰਾਂ ਦੀ ਮਦਦ ਦਾ ਭਰੋਸਾ ਦੁਆਇਆ ਅਤੇ ਕਿਹਾ ਕਿ ਰੈਡ ਕਰਾਸ ਸੁਸਾਇਟੀ ਵਲੋਂ ਉਨਾਂ ਦੀ ਇਸ ਕੰਮ ਵਿੱਚ ਸਹਾਇਤਾ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਕੋਈ ਵੀ ਚਾਹਵਾਨ ਵਿਅਕਤੀ ਜਾਂ ਸੰਸਥਾ ਵਧੇਰੇ ਜਾਣਕਾਰੀ ਲਈ 98765-02613 ਉਤੇ ਸੰਪਰਕ ਕਰ ਸਕਦੇ ਹਨ। ਇਸ ਉਪਰੰਤ ਡਿਪਟੀ ਕਮਿਸ਼ਨਰ ਵਲੋਂ ਖੇਡਾਂ ਦਾ ਸਮਾਨ ਤਿਆਰ ਕਰਨ ਵਾਲੀਆਂ ਦੋ ਉਦਯੋਗਿਕ ਯੂਨਿਟਾਂ ਦਾ ਵੀ ਦੌਰਾ ਕੀਤਾ ਗਿਆ ਅਤੇ ਉਨਾਂ ਨਾਲ ਸਥਾਨਕ ਨੌਜਵਾਨਾਂ ਨੂੰ ‘ਘਰ-ਘਰ ਰੋਜ਼ਗਾਰ’ ਸਕੀਮ ਤਹਿਤ ਲੋੜ ਅਨੁਸਾਰ ਰੋਜ਼ਗਾਰ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਗੱਲਬਾਤ ਕੀਤੀ ਗਈ।

ਡਿਪਟੀ ਕਮਿਸ਼ਨਰ ਵਲੋਂ ਸੌਕਸਰ ਇੰਟਰਨੈਸ਼ਨਲ ਅਤੇ ਸਿੰਡੀਕੇਟ ਸਪੋਰਟਸ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕਰਕੇ ਨੌਜਵਾਨਾਂ ਲਈ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦਾ ਸੱਦਾ ਦਿੱਤਾ ਗਿਆ।ਡਿਪਟੀ ਕਮਿਸ਼ਨਰ ਵਲੋਂ ਉਨਾਂ ਦੀ ਮੰਗ ਅਨੁਸਾਰ ਹੁਨਰਮੰਦ ਅਤੇ ਸਿੱਖਿਅਤ ਮਨੁੱਖੀ ਸ਼ਕਤੀ ਮੁਹੱਈਆ ਕਰਵਾਉਣ ਸਬੰਧੀ ਸੁਝਾਅ ਵੀ ਲਏ ਗਏ। ਉਨਾਂ ਕਿਹਾ ਕਿ ਉਨਾਂ ਨੂੰ ਆਪਣੀ ਲੋੜ ਅਨੁਸਾਰ ਹੁਨਰਮੰਦ ਅਤੇ ਸਿੱਖਿਅਤ ਨੌਜਵਾਨ ਚਾਹੀਦੇ ਹਨ ਸਬੰਧੀ ਵੇਰਵਾ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਪ੍ਰਸ਼ਾਸਨ ਉਨਾਂ ਦੀ ਲੋੜ ਅਨੁਸਰ ਕੰਮ ਕਰ ਸਕੇ। ਸ੍ਰੀ ਥੋਰੀ ਨੇ ਕਿਹਾ ਕਿ ਇਹ ਉਦਯੋਗਾਂ ਅਤੇ ਨੌਜਵਾਨ ਦੋਵਾਂ ਲਈ ਬਹੁਤ ਲਾਭਦਾਇਕ ਸਿੱਧ ਹੋਵੇਗਾ, ਇਸ ਨਾਲ ਜਿਥੇ ਉਦਯੋਗਾਂ ਨੂੰ ਸਿੱਖਿਅਤ ਤੇ ਹੁਨਰਮੰਦ ਕਾਮੇ ਮਿਲ ਸਕਣਗੇ ਉਥੇ ਹੀ ਨੌਜਵਾਨਾਂ ਨੂੰ ਅਪਣੀ ਮਨ ਪਸੰਦ ਦਾ ਰੋਜ਼ਗਾਰ ਮਿਲ ਜਾਵੇਗਾ। ਉਨਾਂ ਕਿਹਾ ਕਿ ਅਜਿਹਾ ਕਰਨ ਨਾਲ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਸ਼ੁਰੂ ਕੀਤੀ ਗਈ ‘ਘਰ-ਘਰ ਰੋਜ਼ਗਾਰ ‘ ਸਕੀਮ ਨੂੰ ਪੂਰਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਜਾਵੇਗੀ।  

LEAVE A REPLY

Please enter your comment!
Please enter your name here