ਹਰ ਘਰ ਤਿਰੰਗਾ ਲਗਾ ਕੇ ਰਾਸ਼ਟਰੀ ਏਕਤਾ ਦਾ ਸੰਦੇਸ਼ ਦਿਓ:ਰਾਜੇਸ਼ ਪਾਸੀ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਹਰ ਇੱਕ ਦੇਸ਼ ਵਾਸੀ ਦੇ ਮਨ ਵਿੱਚ ਰਾਸ਼ਟਰ ਪ੍ਰੇਮ ਅਤੇ ਕੌਮੀ ਸਵੈਮਾਣ ਦੀ ਭਾਵਨਾ ਪੈਦਾ ਹੋਵੇ ਇਸ ਲਈ ਕੇਂਦਰ ਸਰਕਾਰ ਵੱਲੋਂ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਸਾਲ ਤੇ ਪੂਰੇ ਦੇਸ਼ ਵਿੱਚ ਹਰ ਘਰ ਤਿਰੰਗਾ ਅਭਿਆਨ ਸ਼ੁਰੂ ਕਰਨ ਦਾ ਫੈਸਲਾ ਭਾਰਤ ਸਰਕਾਰ ਨੇ ਲਿਆ ਹੈ। ਇਹ ਅਭਿਆਨ 9 ਅਗਸਤ ਤੋਂ 15 ਅਗਸਤ ਤੱਕ ਪੂਰੇ ਦੇਸ਼ ਵਿੱਚ ਚਲੇਗਾ।ਆਗਾਮੀ 15 ਅਗਸਤ ਨੂੰ ਦੇਸ਼ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਏਗਾ,ਜਿਸਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਇਹ ਫੈਂਸਲਾ ਲਿਆ ਹੈ।ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਾਸੀ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਨੂੰ ਯਾਦਗਾਰੀ ਬਣਾਉਣ ਲਈ ਹਰ-ਘਰ ਤਿਰੰਗਾ ਅਭਿਆਨ ਦੀ ਘੋਸ਼ਣਾ ਕੀਤੀ ਹੈ।ਇਸ ਅਭਿਆਨ ਦਾ ਮਕਸਦ ਦੇਸ਼ ਵਾਸੀਆਂ ਨੂੰ ਦੇਸ਼ ਦੀ ਮਿੱਟੀ ਨਾਲ ਜੁੜਣ ਦੀ ਭਾਵਨਾਤਮਕ ਪਹਿਲ ਹੈ।15 ਅਗਸਤ ਨੂੰ ਸਾਰੇ ਘਰਾਂ ਵਿੱਚ ਤਿਰੰਗਾ ਸ਼ਾਨ ਨਾਲ ਲਹਿਰਾਇਆ ਜਾਵੇਗਾ। ਇਹ ਅਭਿਆਨ 9 ਤੋਂ 15 ਅਗਸਤ ਤੱਕ ਦੇਸ਼ ਭਰ ਵਿੱਚ ਚਲੇਗਾ।ਇਸ ਦੇ ਲਈ ਭਾਜਪਾ ਵਰਕਰ ਘਰ-ਘਰ ਤਿਰੰਗਾ ਪਹੁੰਚਾਉਣ ਲਈ ਕਾਰਜ ਕਰਨਗੇ। ਪਾਸੀ ਨੇ ਕਿਹਾ ਕਿ ਇਸ ਅਭਿਆਨ ਰਾਹੀਂ ਹਰ ਵਿਅਕਤੀ ਨੂੰ ਆਪਣੀ ਦੇਸ਼ ਭਗਤੀ ਦੇ ਜਜਬੇ ਦਾ ਪ੍ਰਗਟਾਵਾ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਤਿਰੰਗਾ ਵੰਡਣ ਨਾਲ ਲੋਕਾਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋਵੇਗੀ। ਉਨ੍ਹਾਂ ਕਿਹਾ ਕਿ ਤਿਰੰਗੇ ਨੂੰ ਸਨਮਾਨ ਨਾਲ ਆਪਣੇ ਘਰਾਂ ਤੇ ਲਗਾਓ ਅਤੇ ਰਾਸ਼ਟਰੀਅਤਾ ਨੂੰ ਮਜਬੂਤ ਕਰਨ ਵਿੱਚ ਇਕ ਦੂਜੇ ਦਾ ਸਹਿਯੋਗ ਕਰੋ।ਪਾਸੀ ਨੇ ਕਿਹਾ ਕਿ ਹਰ ਘਰ ਤਿਰੰਗਾ ਅਭਿਆਨ ਵਿੱਚ ਲੋਕਾਂ ਨੂੰ ਰਾਸ਼ਟਰ ਦੀ ਭਾਵਨਾ ਤੋਂ ਪ੍ਰੇਰਿਤ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਤਿਰੰਗਾ ਸਾਡੀ ਆਨ,ਬਾਨ,ਸ਼ਾਨ ਹੈ ਅਤੇ ਇਸ ਦਾ ਸਨਮਾਨ ਕੀਤਾ ਜਾਂਦਾ ਹੈ।

Advertisements

ਉਨ੍ਹਾਂ ਕਿਹਾ ਕਿ ਤਿਰੰਗਾ ਵੰਡ ਵਾਹਨ ਵਲੋਂ ਹਰ ਘਰ ਵਿੱਚ ਸਨਮਾਨ ਨਾਲ ਤਿਰੰਗਾ ਪਹੁੰਚਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਹਰ ਘਰ ਤਿਰੰਗਾ ਅਭਿਆਨ ਦਾ ਮੁੱਖ ਮੰਤਵ ਸੁਤੰਤਰਤਾ ਦਿਵਸ ਤੱਕ ਹਰ ਘਰ ਵਿੱਚ ਤਿਰੰਗਾ ਪਹੁੰਚਾਉਣ ਦੇ ਨਾਲ ਨਾਲ ਲੋਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ ਹੈ।ਪਾਸੀ ਨੇ ਦੱਸਿਆ ਕਿ 9 ਅਗਸਤ ਤੋਂ 15 ਅਗਸਤ ਤੱਕ ਦੇਸ਼ ਦੇ ਹਰ ਹਿੱਸੇ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਬਰਕਰਾਰ ਰੱਖਣ ਲਈ ਤਿਰੰਗਾ ਯਾਤਰਾ ਕੱਢਣ,ਹਾਟ ਬਾਜ਼ਾਰਾਂ ਅਤੇ ਜਨਤਕ ਥਾਵਾਂ ਤੇ ਹੋਰਡਿੰਗ ਲਗਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਬਾਅਦ 9 ਅਗਸਤ ਤੋਂ 13, ਤੱਕ ਹਰ ਇੱਕ ਵਾਰਡ ਅਤੇ ਪਿੰਡ ਵਿੱਚ ਰਘੂਪਤੀ ਰਾਜਾ ਰਾਮ ਭਜਨ ਅਤੇ ਵੰਦੇਮਾਤਰਮ ਦੇ ਪੂਰੇ ਗੀਤ ਨਾਲ ਪ੍ਰਭਾਤ ਫੇਰੀ ਕੱਢਣ ਦਾ ਪਾਰਟੀ ਦੇ ਕੌਮੀ ਪ੍ਰਧਾਨ ਨੇ ਨੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ 13 ਅਗਸਤ ਤੋਂ 15 ਅਗਸਤ ਤੱਕ ਦੇਸ਼ ਭਰ ਵਿੱਚ 20 ਕਰੋੜ ਤੋਂ ਵੱਧ ਪਰਿਵਾਰਾਂ ਵੱਲੋਂ ਰਾਸ਼ਟਰੀ ਝੰਡਾ ਲਹਿਰਾਉਣ ਦੇ ਪ੍ਰੋਗਰਾਮ ਆਯੋਜਿਤ ਕਰਨ ਦੀ ਪਾਰਟੀ ਤਿਆਰੀ ਕਰ ਰਹੀ ਹੈ।ਰਾਸ਼ਟਰੀ ਝੰਡੇ ਦੀ ਉਪਲਬਧਤਾ ਸਾਰੇ ਡਾਕਘਰਾਂ ਵਿੱਚ ਕਰਵਾਈ ਜਾਵੇਗੀ।ਇਸ ਦੇ ਨਾਲ ਹੀ ਸੱਭਿਆਚਾਰਕ ਮੰਤਰਾਲੇ ਦੀ ਈ ਪਲੇਟਫਾਰਮ ਤੇ ਵੀ ਇਸ ਦੀ ਉਪਲਬਧਤਾ ਹੋਵੇਗੀ। ਇਸ ਦੇ ਨਾਲ ਹੀ 9 ਅਗਸਤ ਤੋਂ 15 ਅਗਸਤ ਦੇ ਵਿੱਚ ਦੇਸ਼ ਭਰ ਦੇ ਸਾਰੇ ਮਹਾਪੁਰਖਾਂ ਦੇ ਬੁੱਤਾਂ ਅਤੇ ਸਮਾਰਕਾਂ ਤੇ ਸਫਾਈ ਅਭਿਆਨ ਚਲਾਇਆ ਜਾਵੇਗਾ।10 ਅਗਸਤ ਤੋਂ ਲੈਕੇ 12 ਅਗਸਤ ਤੱਕ ਯੁਵਾ ਮੋਰਚਾ ਵੱਲੋਂ ਹਰ ਜ਼ਿਲ੍ਹੇ ਵਿੱਚ ਤਿਰੰਗਾ ਯਾਤਰਾ ਕੱਢੀ ਜਾਵੇਗੀ।ਰਾਸ਼ਟਰੀ ਪ੍ਰਧਾਨ ਨੇ ਝੰਡਾ ਲਹਿਰਾਉਣ ਦੀ ਫੋਟੋ ਸਰਕਾਰ ਵੱਲੋਂ ਜਾਰੀ ਵੈੱਬਸਾਈਟ ’ਤੇ ਅਪਲੋਡ ਕਰਨ ਦੇ ਨਿਰਦੇਸ਼ ਵੀ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਨੂੰ ਦਿੱਤੇ ਹਨ।ਪਾਸੀ ਨੇ ਕਿਹਾ ਕਿ ਇਸ ਪ੍ਰੋਗਰਾਮ ਨੂੰ ਲੈਕੇ ਪਾਰਟੀ ਵਲੋਂ ਇੱਕ ਜ਼ਿਲ੍ਹਾ ਅਤੇ ਮੰਡਲ ਪੱਧਰ ਤੇ ਕਮੇਟੀਆਂ ਦਾ ਵੀ ਗਠਨ ਕੀਤਾ ਜਾਵੇਗਾ।

LEAVE A REPLY

Please enter your comment!
Please enter your name here