Saturday, October 24, 2026
Home Punjab ਸਕੂਲ ਟਰਾਂਸਪੋਰਟ ਸੰਘਰਸ਼ ਕਮੇਟੀ ਪੰਜਾਬ ਨੇ ਵਿਧਾਇਕ ਕਰਮਵੀਰ ਘੁੰਮਣ ਨੂੰ ਮੰਗ ਪੱਤਰ...

ਸਕੂਲ ਟਰਾਂਸਪੋਰਟ ਸੰਘਰਸ਼ ਕਮੇਟੀ ਪੰਜਾਬ ਨੇ ਵਿਧਾਇਕ ਕਰਮਵੀਰ ਘੁੰਮਣ ਨੂੰ ਮੰਗ ਪੱਤਰ ਭੇਂਟ ਕੀਤਾ

ਦਸੂਹਾ(ਦ ਸਟੈਲਰ ਨਿਊਜ਼), ਰਿਪੋਰਟ- ਮਨੂ ਰਾਮਪਾਲ। ਸਕੂਲ ਟਰਾਂਸਪੋਰਟ ਸੰਘਰਸ਼ ਕਮੇਟੀ ਪੰਜਾਬ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਿਆਂ ਹਲਕਾ ਵਿਧਾਇਕ ਦਸੂਹਾ ਕਰਮਵੀਰ ਸਿੰਘ ਘੁੰਮਣ ਨੂੰ ਇਕ ਮੰਗ ਪੱਤਰ ਦਿੱਤਾ ਗਿਆ। ਯੂਨੀਅਨ ਦੇ ਸੂਬਾ ਪ੍ਰਧਾਨ ਹਰਜੀਤ ਸਿੰਘ, ਜਨਰਲ ਸਕੱਤਰ ਜੌਨ ਸਹੋਤਾ, ਦੋਆਬਾ ਜ਼ੋਨ ਦੇ ਪ੍ਰਧਾਨ ਨਵਜੋਤ ਸਿੰਘ ਸੈਣੀ ਤੇ ਹੋਰਨਾਂ ਮੈਂਬਰਾਂ ਨੇ ਇਹ ਮੰਗ ਪੱਤਰ ਭੇਟ ਕਰਦਿਆਂ ਵਿਧਾਇਕ ਘੁੰਮਣ ਨੂੰ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਕੋਰੋਨਾਕਾਲ ਦੇ ਚੱਲਦਿਆਂ ਲੰਬਾ ਸਮਾਂ ਸਿੱਖਿਆ ਸੰਸਥਾਵਾਂ ਬੰਦ ਰਹਿਣ ਕਾਰਨ ਸਕੂਲ ਟਰਾਂਸਪੋਰਟਰਾਂ ਨੂੰ ਬਹੁਤ ਵੱਡਾ ਨੁਕਸਾਨ ਸਹਿਣਾ ਪਿਆ ਅਤੇ ਕਈ ਟਰਾਂਸਪੋਰਟ ਇਸ ਨੁਕਸਾਨ ਤੋਂ ਅੱਕੇ ਹੋਏ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਕੇ ਆਪਣੀਆਂ ਬੱਸਾਂ ਵੇਚ ਕੇ ਇਹ ਧੰਦਾ ਛੱਡ ਚੁੱਕੇ ਹਨ ਅਤੇ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ। ਇਸ ਤੋਂ ਇਲਾਵਾ ਜੋ ਰਹਿੰਦੇ ਟਰਾਂਸਪੋਰਟਰ ਹਨ।

Advertisements

ਉਨ੍ਹਾਂ ਨੇ ਪਿਛਲੀ ਕਾਂਗਰਸ ਸਰਕਾਰ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਇਹ ਮੰਗ ਕੀਤੀ ਸੀ ਕਿ ਲੰਮਾ ਸਮਾਂ ਬੱਸਾਂ ਖੜ੍ਹੀਆਂ ਰਹਿਣ ਕਾਰਨ ਉਨ੍ਹਾਂ ਦਾ 2 ਸਾਲ ਦਾ ਬੱਸ ਟੈਕਸ ਮੁਆਫ਼ ਕੀਤਾ ਜਾਵੇ,ਬੱਸਾਂ ਦੀ ਆਰ ਸੀ ਦੀ ਲਾਈਫ ਦੋ ਸਾਲ ਵਧਾ ਕੇ ਸਕੂਲ ਟਰਾਂਸਪੋਰਟਰਾਂ ਨੂੰ ਰਾਹਤ ਦਿੱਤੀ ਜਾਵੇ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਵੀ ਸੰਘਰਸ਼ ਕੀਤਾ ਗਿਆ ਸੀ। ਪਰੰਤੂ ਅਜੇ ਤਕ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਿਸ ਕਾਰਨ ਸਕੂਲ ਟਰਾਂਸਪੋਰਟਰਾਂ ਵਿਚ ਭਾਰੀ ਰੋਸ ਹੈ। ਉਨ੍ਹਾਂ ਵਿਧਾਇਕ ਕਰਮਵੀਰ ਘੁੰਮਣ ਤੋਂ ਮੰਗ ਕੀਤੀ ਕਿ ਉਹ ਸਮੂਹ ਟਰਾਂਸਪੋਰਟਰਾਂ ਦੀਆਂ ਮੰਗਾਂ ਸੂਬਾ ਸਰਕਾਰ ਤੱਕ ਪਹੁੰਚਾਉਣ ਨਹੀਂ ਤਾਂ ਮੰਗਾਂ ਪੂਰੀਆਂ ਨਾ ਹੋਣ ਦੀ ਸੂਰਤ ਵਿੱਚ ਸਕੂਲ ਟਰਾਂਸਪੋਰਟ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੰਘਰਸ਼ ਦੀ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।ਇਸ ਮੌਕੇ ਵਿਧਾਇਕ ਘੁੰਮਣ ਨੇ ਸਕੂਲ ਟਰਾਂਸਪੋਰਟਰਾਂ ਨੂੰ ਵਿਸਵਾਸ਼ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਸਰਕਾਰ ਤਕ ਪਹੁੰਚਾਈਆਂ ਜਾਣਗੀਆਂ।

LEAVE A REPLY

Please enter your comment!
Please enter your name here