ਸਿਹਤ ਵਿਭਾਗ ਨੇ ਖਾਦ-ਪਦਾਰਥਾਂ ਦੇ ਲਏ 10 ਸੈਂਪਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮਿਸ਼ਨ ਤੰਦਰੁਸਤ ਪੰਜਾਬ  ਤਹਿਤ ਜਿਲਾ ਸਿਹਤ ਅਫਸਰ ਡਾ ਸੁਰਿੰਦਰ ਸਿੰਘ, ਫੂਡ ਸੇਫਟੀ ਅਫਸਰ ਪੁਨੀਤ ਸ਼ਰਮਾ ਅਤੇ ਹਰਦੀਪ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਹੁਸ਼ਿਆਰਪੁਰ ਸ਼ਹਿਰ ਦੀਆਂ ਵੱਖ-ਵੱਖ ਖੇਤਰਾਂ ਵਿੱਚ ਅਤੇ ਬਾਗਪੁਰ, ਭੀਖੋਵਾਲ, ਹਰਿਆਣਾ, ਭੂੰਗਾ ਆਦਿ ਤੇ ਤਿਉਹਾਰਾਂ ਦੀ ਆਮਦ ਦੇ ਮੱਦੇਨਜਰ ਚੈਕਿੰਗ ਕਰਕੇ ਖਾਦ ਪਦਾਰਥਾਂ ਦੇ 10 ਸੈੰਪਲ ਲਏ ਹਨ ਤੇ ਅਗਲੇਰੀ ਜਾਂਚ ਲਈ ਫੂਡ ਲੈਬ ਚੰਡੀਗੜ ਭੇਜ ਦਿੱਤੇ ਹਨ । ਇਸ ਮੌਕੇ ਤੇ ਜਿਲਾ ਸਿਹਤ ਅਫਸਰ ਨੇ ਦੱਸਿਆ ਕਿ ਤਿਉਹਾਰਾਂ ਦੇ ਮੌਕੇ ਤੇ ਮਿਲਾਵਟ ਖੋਰਾਂ ਵੱਲੋਂ ਜਿਲੇ ਵਿੱਚ ਨਕਲੀ ਪਨੀਰ, ਖੋਆ ਤੇ ਹੋਰ ਘਟੀਆ ਪਦਾਰਥ ਵੇਚਣ ਦਾ ਖਦਸਾ ਬਣਿਆ ਰਹਿੰਦਾ ਹੈ।

Advertisements

ਪਰ ਸਿਹਤ ਵਿਭਾਗ ਦੀਆ ਟੀਮਾਂ ਦੀ ਵੀ ਹੁਣ ਇਹਨਾਂ ਤੇ ਤਿਰਸ਼ੀ ਨਜਰ ਹੈ । ਉਹਨਾਂ ਮਿਲਵਟ ਖੋਰਾਂ ਨੂੰ ਤਾੜਨਾ ਕੀਤੀ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ । ਅੱਜ ਉਹਨਾਂ ਵੱਲੋ ਖਾਣ ਪੀਣ ਵਾਲੇ ਪਦਾਰਥਾਂ ਦੀ ਗੁੰਣਵਣਤਾ,  ਸਾਫ -ਸਫਾਈ ਅਤੇ ਫੂਡ ਸੇਫਟੀ ਐਕਟ ਤਹਿਤ ਰਜਿਸਟ੍ਰੇਸ਼ਨ ਦੀ ਚੈਕਿੰਗ ਕੀਤੀ ਗਈ ਅਤੇ ਜਿਹੜੇ ਵਿਕਰੇਤਾ ਐਕਟ ਦੀ ਪਾਲਣਾ ਨਹੀ ਕਰਦੇ ਪਾਏ ਗਏ , ਉਹਨਾਂ ਦਾ ਸਮਾਨ ਮੌਕੇ ਤੇ ਨਸ਼ਟ ਕਰਵਾਇਆ ਗਿਆ। ਤੰਦਰੁਸਤ ਪੰਜਾਬ ਤਹਿਤ ਸਰਕਾਰ ਦਾ ਮੁੱਖ ਉਦੇਸ਼ ਲੋਕਾਂ ਨੂੰ ਮਿਲਵਟ ਰਹਿਤ ਖੁਰਾਕ ਤੇ ਖੁਰਾਕੀ ਵਸਤਾਂ ਦੀ ਸਪਲਾਈ , ਰੈਸਟੋਰੈਟਾਂ ਦੀ ਰਸੋਈ ਸਫਾਈ,  ਰਹਿਂਣ ਯੋਗ ਸਾਫ ਵਤਾਵਰਣ , ਸਾਫ ਪੀਣ ਯੋਗ ਪਾਣੀ ਅਤੇ ਲੋਕਾਂ ਦੇ ਸ਼ਰੀਰਕ ਤੇ ਮਾਨਸਿਕ ਸਿਹਤ ਵਿੱਚ ਸੁਧਾਰ ਲਿਆਉਣਾ ਹੈ ਅਤੇ ਫੂਡ ਸੇਫਟੀ ਐਡ ਸਟੈਡਰਡ ਐਕਟ ਆਫ ਇੰਡੀਆ ਦੀਆਂ ਹਦਾਇਤਾਂ ਦਾ ਜਿਲੇ ਵਿੱਚ ਪੂਰਨ ਤੋਰ ਤੇ ਲਾਗੂ ਕਰਨਾ ਹੈ  ।

ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਮੂਹ ਹਲਵਾਈਆਂ ਨੂੰ ਮਠਿਆਈ ਦੀ ਬੈਸਟ ਬਿਫੋਰ ਦੀ ਮਿਤੀ ਦਰਸਾਉਣਾ ਲਾਜਮੀ ਕਰ ਦਿੱਤੀ ਗਈ ਹੈ। ਇਸ ਮੌਕੇ ਤੇ  ਰਾਮ ਲੁਬਾਇਆ, ਅਸ਼ੋਕ ਕੁਮਾਰ, ਨਸੀਬ ਚੰਦ, ਮਾਸ ਮਡੀਆ ਵਿੰਗ ਤੋਂ ਗੁਰਵਿੰਦਰ ਸ਼ਾਨੇ ਵੀ ਹਾਜਰ ਸਨ ।

LEAVE A REPLY

Please enter your comment!
Please enter your name here