ਪੱਲਸ ਪੋਲੀਉ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੱਲਸ ਪੋਲੀਓ ਟੀਕਾਕਰਨ ਪੋਲੀਉ ਮੁਹਿੰਮ ਅਧੀਨ 01 ਤੋ 03 ਨਵਬੰਰ ਤੱਕ ਮਾਈਗ੍ਰੇਟਰੀ ਪੱਲਸ ਪੋਲੀਉ ਰਾਊਡ ਕੀਤਾ ਜਾ ਰਿਹਾ ਹੈ, ਜਿਸ ਦੇ ਸਬੰਧ ਵਿੱਚ ਲੋਕਾਂ ਵਿੱਚ ਜਾਗਰੂਕਤਾ ਦੇ ਉਦੇਸ਼ ਨਾਲ ਸ਼ਹਿਰੀ ਖੇਤਰ ਵਿੱਚ ਰਿਕਸ਼ਾਂ ਮਾਈਕਿੰਗ ਲਈ ਰਿਕਸ਼ਾਂ ਨੂੰ ਹਰੀ ਝੰਡੀ ਦੇ ਕੇ ਸਿਵਲ ਸਰਜਨ ਡਾ ਜਸਬੀਰ ਸਿੰਘ, ਡਾ ਜੀ. ਐਸ. ਕਪੂਰ ਜਿਲਾਂ ਟੀਕਾਕਰਨ ਅਫਸਰ ਵੱਲੋ ਹਰੀ ਝੰਡੀ ਦੇ ਕੇ ਮਾਈਕਿੰਗ ਲਈ ਰਵਾਨਾ ਕੀਤਾ। ਇਹ ਰਿਕਸ਼ਾਂ ਮਾਈਕਿੰਗ 30 ਅਕਤੂਬਰ,01 ਤੇ  02 ਨਵਬੰਰ ਤੱਕ ਝੁਗੀ ਝੋਂਪੜੀ ਅਤੇ ਹਾਈ ਰਿਕਸ਼ਾ ਏਰੀਏ ਵਿੱਚ ਮਾਈਕਿੰਗ ਰਾਹੀ ਲੋਕਾਂ ਨੂੰ ਪੋਲੀਉ ਬੂੰਦਾ ਪਿਲਾਉਣ ਲਈ ਉਤਸ਼ਾਹਿਤ ਕਰੇਗਾ।

Advertisements

ਇਸ ਮੋਕੇ ਤੇ ਉਹਨਾਂ ਨਾਲ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ , ਜਿਲਾ ਸਿਹਤ ਅਫਸਰ ਡਾ ਸੁਰਿੰਦਰ ਸਿੰਘ , ਬੀ.ਸੀ. ਅਮਨਦੀਪ ਸਿੰਘ ਤੇ ਹੋਰ ਪੈਰਾ ਮੈਡੀਕਲ ਸਟਾਫ ਹਾਜਰ ਸਨ । ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਨੇ ਦੱਸਿਆ ਕਿ ਜਨਵਰੀ 2011 ਤੋਂ ਭਾਰਤ ਵਿੱਚ ਪੋਲੀਉ ਦਾ ਇਕ ਵੀ ਕੇਸ ਨਹੀੰ ਮਿਲਿਆ ਅਤੇ ਵਿਸ਼ਵ ਸਿਹਤ ਸੰਗਠਨ ਵੱਲੰੋ ਭਾਰਤ ਨੂੰ ਪੋਲੀਉ ਮੁੱਕਤ ਦੇਸ਼ ਐਲਾਨ ਦਿੱਤਾ ਗਿਆ ਹੈ ਪ੍ਰੰਤੂ ਭਾਰਤ ਦੇ ਆਲੇ ਦੁਆਲੇ ਦੇ ਦੇਸ਼ਾਂ ਵਿੱਚ ਅਜੇ ਵੀ ਪੋਲੀਉ ਵਾਇਰਸ ਦੇ ਕੇਸ ਮਿਲ ਰਹੇ ਹਨ , ਜਿਸ ਕਰਕੇ ਭਾਰਤ ਨੂੰ ਇਹਨਾਂ ਦੇਸ਼ਾਂ ਤੋ ਖਤਰਾਂ ਬਣਿਆ ਰਹਿੰਦਾ ਹੈ । ਇਸ ਸਥਿਤੀ ਦੇ ਮੱਦੇਨਜਰ ਭਾਰਤ ਦਾ ਪੋਲੀਉ ਮੁੱਕਤ ਰੁਤਬਾ ਬਰਕਾਰ ਰੱਖਣ ਲਈ ਸਾਨੂੰ ਸਾਰਿਆ ਨੂੰ ਇਸ ਪੋਲੀਉ ਰਾਊਡ ਵਿੱਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ ।

ਜਿਲਾ ਟੀਕਾਕਰਨ ਅਫਸਰ ਨੇ ਦੱਸਿਆ ਕਿ ਮਾਈਗ੍ਰਟੇਰੀ ਪੋਲੀਉ ਰਾਊਡ ਦੋਰਾਨ ਸਿਹਤ ਵਿਭਾਗ ਦੀਆਂ 173 ਟੀਮਾਂ ਵੱਲੋ ਜਿਲੇ ਦੇ ਪ੍ਰਵਾਸੀ ਅਬਾਦੀ ਨੂੰ ਕਵਰ ਕਰਕੇ 22905 ਬੱਚਿਆਂ ਨੂੰ ਪੋਲੀਉ ਬੂੰਦਾਂ ਪਿਲਾਉਣ ਦਾ ਟੀਚਾ ਮਿੱਥਿਆ ਗਿਆ ਹੈ। ਜਿਲੇ ਵਿੱਚ 118 ਭੱਠੇ 17492 ਝੁਗੀਆਂ , 24 ਹਾਈ ਰਿਸਕ ਖੇਤਰ ਹਨ ਜਿਥੇ ਪ੍ਰਵਾਸੀਆਂ ਦੇ ਬੱਚਿਆਂ ਨੂੰ ਪੋਲੀਉ ਬੂੰਦਾਂ ਪਿਲਾਉਣ ਲਈ ਟੀਮਾਂ ਦਸਤਕ ਦੇਣਗੀਆਂ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਤਿੰਨੋ ਦਿਨ ਘਰ ਘਰ ਜਾ ਕੇ ਪ੍ਰਵਾਸੀਆਂ ਦੇ ਬੱਚਿਆ ਨੂੰ ਪੋਲੀਉ ਬੂੰਦਾ ਪਿਲਾਉਣਗੀਆਂ । ਉਹਨਾਂ ਲੋਕਾਂ ਨੂਂ ਅਪੀਲ ਕੀਤੀ ਕਿ ਕੋਵਿਡ ਮਹਾਂਮਾਰੀ ਦੋਰਾਨ ਬੱਚਿਆਂ ਦੀ ਸੁਰੱਖਿਅਤ ਲਈ ਸਾਨੂੰ ਆਪਣੇ ਬੱਚਿਆਂ ਨੂੰ ਪੋਲੀਉ ਬੂੰਦਾ ਪਿਲਾਕੇ ਪੋਲੀਊ ਵਾਇਰਸ ਤੋਂ ਬਚਾਉਣਾ ਚਾਹੀਦਾ ਹੈ ਅਤੇ ਘਰ ਆਈਆਂ ਟੀਮਾਂ ਨੂੰ ਸਹਿਯੋਗ ਦਿੱਤਾ ਜਾਵੇ ।

LEAVE A REPLY

Please enter your comment!
Please enter your name here