ਹੁਸ਼ਿਆਰਪੁਰ ਦੇ 21 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਪ੍ਰਦਾਨ ਕੀਤੇ ਜਾਣਗੇ ਟੈਬਲੈੱਟ: ਸੰਜੀਵ ਗੌਤਮ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸਿੱਖਿਆ ਵਿਭਾਗ ਵੱਲੋਂ ਸਮੇਂ ਦੇ ਹਾਣ ਦੇ ਬਣਾਉਣ ਲਈ ਚਲਾਈ ਗਈ ਸਿੱਖਿਆ ਸੁਧਾਰ ਲਹਿਰ ਤਹਿਤ ਬਣੇ ਸਮਾਰਟ ਸਕੂਲਾਂ ਨੂੰ ਲੋਕ ਅਰਪਣ ਕਰਨ ਦੀ ਰਸਮ ਭਲਕੇ 7 ਨਵੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਦਾ ਕਰਨਗੇ। ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਤੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਹੋਣ ਵਾਲੇ ਇਸ ਆਨਲਾਈਨ ਰਾਜ ਪੱਧਰੀ ਸਮਾਗਮ ਦੀਆਂ ਹੁਸ਼ਿਆਰਪੁਰ ਜਿਲੇ ਵਿੱਚ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜਿਲਾ ਸਿੱਖਿਆ ਅਫਸਰ (ਸੈ. ਅਤੇ ਐਲੀ.) ਇੰਜੀ. ਸੰਜੀਵ ਗੌਤਮ ਨੇ ਦੱਸਿਆ ਕਿ ਸਮਾਰਟ ਸਕੂਲ ਲੋਕ ਅਰਪਣ ਸਮਾਗਮ ਦੌਰਾਨ ਮੁੱਖ ਮੰਤਰੀ ਆਪਣੇ ਜਿਲ•ੇ ਦੇ 7 ਸਕੂਲਾਂ ‘ਚ ਸਥਾਪਤ ਆਨਲਾਈਨ ਕੇਂਦਰਾਂ ਰਾਹੀਂ ਸਕੂਲ ਮੁਖੀਆਂ, ਅਧਿਆਪਕਾਂ, ਵਿਦਿਆਰਥੀਆਂ ਦੇ ਮਾਪਿਆਂ, ਪੰਚਾਇਤੀ ਤੇ ਸਕੂਲ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਨਗੇ। ਇਸ ਦੇ ਨਾਲ ਹੀ ਮੁੱਖ ਮੰਤਰੀ ਜਿਲੇ ਦੇ 148 ਸਮਾਰਟ ਸਕੂਲਾਂ ਨੂੰ ਲੋਕ ਅਰਪਣ ਕਰਨਗੇ।

Advertisements

ਜਿਲਾ ਸਿੱਖਿਆ ਅਫਸਰ (ਐਲੀ.) ਇੰਜੀ. ਸੰਜੀਵ ਗੌਤਮ ਨੇ ਦੱਸਿਆ ਕਿ ਜਿਲਾ ਹੈਡਕੁਆਰਟਰ ‘ਤੇ ਸਮਾਗਮ ਰਾਹੀਂ ਮੁੱਖ ਮੰਤਰੀ ਜਿਲੇ ਦੇ 21 ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ 150 ਟੈਬਲੈੱਟ ਪ੍ਰਦਾਨ ਕਰਨਗੇ। ਦੱਸਣਯੋਗ ਹੈ ਕਿ ਰਾਜ ਦੇ ਸਿੱਖਿਆ ਇਤਿਹਾਸ ‘ਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਮੁੱਖ ਮੰਤਰੀ ਸਰਕਾਰੀ ਸਕੂਲ ਅਧਿਆਪਕਾਂ ਨੂੰ ਸਮੂਹਿਕ ਰੂਪ ‘ਚ ਸੰਬੋਧਨ ਕਰਨਗੇ। ਦੱਸਣਯੋਗ ਹੈ ਕਿ ਇਸ ਵਰੇ ਬਾਰਵੀਂ ਜਮਾਤ ਦੇ ਸ਼ਾਨਦਾਰ ਨਤੀਜਿਆਂ ਮੌਕੇ ਮੁੱਖ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਸੰਬੋਧਨ ਰਾਹੀਂ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ, ਅਧਿਆਪਕਾਂ, ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਸੀ ਅਤੇ ਸਰਕਾਰੀ ਸਕੂਲਾਂ ਦੇ ਸ਼ਾਨਦਾਰ ਨਤੀਜਿਆਂ ਲਈ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ ਸੀ।

ਜਿਲਾ ਸਿੱਖਿਆ ਅਫਸਰਾਂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਰਕਾਰੀ ਸਕੂਲਾਂ ਦੇ ਵਿਕਾਸ, ਪੜ•ਾਈ ‘ਚ ਆਈ ਗੁਣਵੱਤਾ ਤੇ ਹੋਰਨਾਂ ਪ੍ਰਾਪਤੀਆਂ ਸਬੰਧੀ ਸਕੂਲ ਮੁਖੀਆਂ, ਪੰਚਾਇਤੀ ਤੇ ਸਕੂਲ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ, ਅਧਿਆਪਕਾਂ, ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨਾਲ ਸੰਵਾਦ ਰਚਾਉਣ ਦੀ ਵੀ ਉਮੀਦ ਹੈ। ਇਸ ਦੇ ਨਾਲ ਹੀ ਡੀ.ਈ.ਓਜ਼. ਨੇ ਉਕਤ ਸਮਾਗਮ ‘ਚ ਕੋਵਿਡ-19 ਨਿਯਮਾਂ ਨੂੰ ਅਤੇ ਡਿਜ਼ੀਟਲ ਕੇਂਦਰਾਂ ਦੀ ਸਮਰੱਥਾ ਨੂੰ ਧਿਆਨ ‘ਚ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਉਪ ਜਿਲ•ਾ ਸਿੱਖਿਆ ਅਫ਼ਸਰ (ਸੈਕ.) ਸੁਖਵਿੰਦਰ ਸਿੰਘ, ਰਾਕੇਸ਼ ਕੁਮਾਰ, ਉਪ ਜਿਲ•ਾ ਸਿੱਖਿਆ ਅਫ਼ਸਰ (ਐਲੀ.) ਧੀਰਜ ਵਸ਼ਿਸ਼ਟ, ਸਿੱਖਿਆ ਸੁਧਾਰ ਟੀਮ ਮੁਖੀ ਪ੍ਰਿੰ. ਸ਼ੈਲੇਂਦਰ ਠਾਕੁਰ, ਡੀ. ਐੱਸ. ਐਮ. ਜਤਿੰਦਰ ਸਿੰਘ, ਸਹਾਇਕ ਡੀ. ਐਸ. ਐਮ. ਗੁਰਮੇਲ ਸੰਦਲ, ਮੀਡੀਆ ਕੁਆਡੀਨੇਟਰ ਸਮਰਜੀਤ ਸਿੰਘ, ਯੋਗੇਸ਼ਵਰ ਸਲਾਰੀਆ ਹਾਜਰ ਸਨ।

LEAVE A REPLY

Please enter your comment!
Please enter your name here