ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁੱਕਤੀ ਦਿਵਸ ਮੋਕੇ ਜਿਲਾ ਪੱਧਰੀ ਸਮਾਗਮ ਅਯੋਜਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੇਟ ਦੇ ਕੀੜਿਆ ਤੋਂ ਰਾਸ਼ਟਰੀ ਮੁੱਕਤੀ ਦਿਵਸ ਦੇ ਮੋਕੇ ਜਿਲਾ ਪੱਧਰੀ ਪ੍ਰੋਗਰਾਮ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਰੇਲਵੇ ਮੰਡੀ ਸਿਵਲ ਸਰਜਨ ਡਾ ਜਸਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲਾ ਟੀਕਾਕਰਨ ਅਫਸਰ ਡਾ ਗੁਰਦੀਪ ਸਿੰਘ ਕਪੂਰ ਦੀ ਪ੍ਰਧਾਨਗੀ ਹੇਠ ਕੀਤਾ ਗਿਆ । ਉਹਨਾਂ ਵੱਲੋ ਬੱਚਿਆ ਨੂੰ ਐਲਬੈਡਾ ਜੋਲ ਦੀ ਗੋਲੀ ਖਿਲਾ ਕੇ ਇਸ ਮੁਹਿਮ ਦੀ ਸ਼ੁਰੂਆਤ ਕੀਤੀ ਗਈ ।

Advertisements

ਸਮਾਗਮ ਨੂੰ ਸਬੋਧਨ ਕਰਦਿਆਂ ਡਾ ਜੀ. ਐਸ. ਕਪੂਰ ਨੇ ਦੱਸਿਆ ਕਿ ਇਹ ਦਿਵਸ ਤੇ ਸਿਹਤ ਵਿਭਾਗ ਵੱਲੋਂ 1 ਤੋ 19 ਸਾਲ ਦੇ ਉਮਰ ਦੇ ਬੱਚਿਆ ਨੂੰ ਪੇਟ ਦੇ ਕੀੜਿਆ ਦੀ ਮੁੱਕਤੀ ਲਈ ਅੱਜ ਪੇਟ ਦੇ ਕੀੜਿਆ ਦਾ ਰਾਸ਼ਟਰੀ ਮੁੱਕਤੀ ਦਿਵਸ ਦੇ ਤੋਰ ਤੇ ਮਨਾ ਕੇ ਜਿਲੇ ਦੇ 329098 ਸਰਕਾਰੀ ਤੇ ਮਾਨਤਾ ਪ੍ਰਾਪਤ ਸਕੂਲਾ ਤੋ ਇਲਾਵਾਂ ਆਗਨਵਾੜੀ ਸੈਟਰਾਂ ਵਿੱਚ ਜਾਣ ਵਾਲੇ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀ ਐਲਬੈਡਾਜੋਲ ਦੀ ਗੋਲੀ ਦਿੱਤੀ ਜਾ ਰਹੀ ਹੈ, ਜਿਸ ਦਾ ਮੁੱਖ ਮਕਸਦ ਬੱਚਿਆ ਨੂੰ ਤਾਕਤਵਰ ਬਣਾਉਣਾ ਹੈ । ਪੇਟ ਦੇ ਕੀੜੇ ਖੂਨ ਦੀ ਕਮੀ ਦਾ ਮੁੱਖ ਕਾਰਨ ਹੈ ਜਿਸ ਦੇ ਨਾਲ ਬੱਚਾ ਸੁਸਤ ਰਹਿੰਦਾ ਹੈ ਅਤੇ ਉਸ ਦਾ ਸ਼ਰੀਰਕ ਤੇ ਮਾਨਸਿਕ ਵਿਕਾਸ ਵਿੱਚ ਵੀ ਰੁਕਾਵਟ ਆ ਜਾਂਦੀ ਹੈ। ਸਰਕਾਰ ਵੱਲੋਂ ਸਾਲ ਵਿੱਚ 2 ਵਾਰ ਪੇਟ ਦੇ ਕੀੜਾ ਦੇ ਖਾਤਮੇ ਦੀ ਗੋਲੀ ਖਿਲਾ ਕੇ ਉਹਨਾਂ ਨੂੰ ਤੰਦਰੁਸਤ ਅਤੇ ਹੁਸ਼ਿਆਰ ਬਣਾਇਆ ਜਾ ਰਿਹਾ ਹੈ । ਇਸ ਵਾਰ ਕੋਰੋਨਾ ਕਾਲ ਦੌਰਾਨ ਸਕੂਲੀ ਬੱਚਿਆਂ ਦੀ ਹਾਜਰੀ ਘੱਟ ਹੋਣ ਕਾਰਨ ਇਹ ਗੋਲੀਆਂ ਸਿਹਤ ਵਿਭਾਗ ਦੀਆਂ ਟੀਮਾ ਵੱਲੋ ਅਧਿਆਪਕਾ, ਆਗਨਵਾੜੀ ਵਰਕਰਾਂ ਅਤੋ ਆਸ਼ਾ ਵਰਕਰ ਦੇ ਸਹਿਯੋਗ ਨਾਲ ਘਰ-ਘਰ ਦਿੱਤੀਆ ਜਾਣਗੀਆਂ ।

ਇਸ ਮੋਕੇ ਤੇ ਡਾ ਵਿਵੇਕ ਨੇ ਕਿਹਾ ਕਿ ਪੇਟ ਦੇ ਕੀੜਿਆ ਤੇ ਬਚਾਓ ਲਾਈ ਸਾਨੂੰ ਆਪਣੇ ਆਸ ਪਾਸ ਸਾਫ ਸਫਾਈ ਰੱਖਣਾ ਖਾਣ ਤੋ ਪਹਿਲਾਂ ਅਤੇ ਖਾਣਾ ਖਾਣ ਤੇ ਬਆਦ ਆਪਣੋ ਹੱਥ ਚੰਗੀ ਤਰਾ ਸਾਫ ਕਰਨਾ ਅਤੇ ਨੰਗੀ ਪੈਰ ਬਾਹਰ ਨਹੀਂ ਘੁੰਮਣਾ ਚਾਹੀਦਾ ਹੈ । ਸਮਾਗਮ ਦੇ ਅਖੀਰ ਵਿੱਚ ਪ੍ਰਿੰਸੀਪਲ ਲਲਿਤਾ ਅਰੋੜਾ ਵੱਲੋਂ ਸਿਹਤ ਵਿਭਾਗ ਦਾ ਇਸ ਸਮਾਗਮ ਉਹਨਾਂ ਦੀ ਸੰਸਥਾਂ ਤੇ ਕਰਨ ਅਤੇ ਆਏ ਹੋਏ  ਮਹਿਮਾਨਾ ਦਾ ਧੰਨਵਾਦ ਕੀਤਾ । ਸਮਾਗਮ ਵਿੱਚ ਡਾ ਮਨਦੀਪ, ਦੀਪੀਕਾ,  ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ ਮੀਡੀਆ ਵਿੰਗ ਤੋ ਗੁਰਵਿੰਦਰ ਸ਼ਾਨੇ .ਬੀ. ਸੀ. ਸੀ. ਅਮਨਦੀਪ ਸਿੰਘ ,ਆਰ. ਬੀ. ਐਸ. ਕੇ ਟੀਮ ਅਤੇ ਸਕੂਲ ਦੇ ਅਧਿਆਪਕ ਹਾਜਰ ਸਨ ।

LEAVE A REPLY

Please enter your comment!
Please enter your name here