ਪਠਾਨਕੋਟ: 17 ਨਵੰਬਰ ਨੂੰ ਬੀਡੀਪੀਓ ਦਫਤਰ ਸੁਜਾਨਪੁਰ ਵਿੱਖੇ ਲਗਾਇਆ ਜਾਵੇਗਾ ਰੋਜ਼ਗਾਰ ਮੇਲਾ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਮੁਹਿੰਮ ਤਹਿਤ ਜਿਲਾ ਪਠਾਨਕੋਟ ਵਿਖੇ ਮਹੀਨਾਂ ਨਵੰਬਰ ਵਿਚ ਬਲਾਕ ਪੱਧਰ ਤੇ ਰੋਜ਼ਗਾਰ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਜਿਲਾ ਰੋਜ਼ਗਾਰ ਅਫਸਰ ਗੁਰਮੇਲ ਸਿੰਘ ਨੇ ਕੀਤਾ। ਉਨਾਂ ਦੱਸਿਆ ਕਿ ਘਰ-ਘਰ ਰੋਜ਼ਗਾਰ ਮੁਹਿੰਮ ਅਧੀਨ 17 ਨਵੰਬਰ 2020 ਦਿਨ ਮੰਗਲਵਾਰ ਨੂੰ ਬੀ.ਡੀ.ਪੀ.ਓ ਦਫਤਰ ਸੁਜਾਨਪੁਰ ਅਤੇ 19 ਨਵੰਬਰ 2020 ਨੂੰ ਧਾਰਕਲਾਂ ਬੀ.ਡੀ.ਪੀ.ਓ. ਦਫਤਰ ਵਿਖੇ ਵੀ  ਰੋਜਗਾਰ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਰੋਜਗਾਰ ਮੇਲੇ ਵਿਚ ਤਿੰਨ ਕੰਪਨੀਆਂ ਭਾਗ ਲੈ ਰਹੀਆਂ ਹਨ। ਭਾਰਤੀ ਜੀਵਨ ਬੀਮਾ, ਕਾਮਨ ਸਰਵਿਸ ਸੈਂਟਰ ਅਤੇ ਈਜਾਈਲ ਕੰਪਨੀਆਂ ਵੱਲੋਂ  ਭਾਗ ਲਿਆ ਜਾ ਰਿਹਾ ਹੈ ।

Advertisements

ਉਨਾਂ ਕਿਹਾ ਕਿ ਚਾਹਵਾਨ ਪ੍ਰਾਰਥੀ ਅਪਣੇ ਦਸਤਾਵੇਜ ਲੈ ਕੇ ਨਿਰਧਾਰਤ ਦਿਨ ਤੇ  ਬੀ.ਡੀ.ਪੀ.ਓ ਬਲਾਕ ਸੁਜਾਨਪੁਰ ਸਵੇਰੇ 10:30 ਵਜੇ ਆ ਸਕਦੇ ਹਨ। ਈਜਾਈਲ ਕੰਪਨੀ ਵਿਚ ਦਸਵੀਂ ਪਾਸ ਲੜਕੀਆਂ ਭਾਗ ਲੈ ਸਕਦੀਆ ਹਨ। ਜਿਹਨਾਂ ਵਿਅਕਤੀਆਂ ਨੇ ਅਪਣਾ ਕਾਰੋਬਾਰ ਸੁਰੂ ਕਰਨਾ ਹੈ ਉਹ ਵੀ ਇਸ ਰੋਜਗਾਰ ਮੇਲੇ ਵਿਚ ਭਾਗ ਲੈ ਸਕਦੇ ਹਨ। ਉਨਾਂ ਕਿਹਾ ਕਿ ਜਿਲ•ਾ ਰੋਜਗਾਰ ਅਫਸਰ ਨੇ ਬੇਰੋਜਗਾਰ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਪ੍ਰਾਰਥੀ ਇਸ ਰੋਜਗਾਰ ਮੇਲੇ ਵਿਚ ਹਿੱਸਾ ਲੈਣ।

LEAVE A REPLY

Please enter your comment!
Please enter your name here