ਵੋਟਰ ਸੂਚੀ ਦੀ ਸਪੈਸ਼ਲ ਸਰਸਰੀ ਸੁਧਾਈ ਦਾ ਕੰਮ ਸ਼ੁਰੂ, 15 ਦਸੰਬਰ ਤੱਕ ਲਏ ਜਾਣਗੇ ਦਾਅਵੇ ਤੇ ਇਤਰਾਜ਼

ਜਲੰਧਰ (ਦ ਸਟੈਲਰ ਨਿਊਜ਼)। ਯੋਗਤਾ ਮਿਤੀ 01.01.2021 ਦੇ ਆਧਾਰ ‘ਤੇ ਤਿਆਰ ਫੋਟੋ ਵੋਟਰ ਸੂਚੀ ਦੀ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮੁੱਢਲੀ ਪ੍ਰਕਾਸ਼ਨਾ ਕਰ ਦਿੱਤੀ ਗਈ ਹੈ, ਜਿਸ ਉਪਰ 15 ਦਸੰਬਰ ਤੱਕ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲ•ਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਸਥਿਤ ਮੀਟਿੰਗ ਹਾਲ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦਿਆਂ ਦਿੱਤੀ। ਵਧੀਕ ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਵੋਟਰ ਸੂਚੀ ਦੀ ਸੈਪਸ਼ਲ ਸਰਸਰੀ ਸੁਧਾਈ ਦਾ ਕੰਮ 16 ਨਵੰਬਰ 2020 ਤੋਂ ਸ਼ੁਰੂ ਹੋ ਗਿਆ ਹੈ, ਜੋ ਕਿ 15 ਦਸੰਬਰ 2020 ਤੱਕ ਜਾਰੀ ਰਹੇਗਾ। ਮੁੱਢਲੀ ਵੋਟਰ ਸੂਚੀ ‘ਤੇ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਸਬੰਧੀ ਵਿਸ਼ੇਸ਼ ਮੁਹਿੰਮ ਅਧੀਨ 21 ਤੇ 22 ਨਵੰਬਰ ਅਤੇ 5 ਤੇ 6 ਦਸੰਬਰ 2020 ਨੂੰ ਬੂਥ ਲੈਵਲ ਅਫ਼ਸਰਾਂ (ਬੀਐਲਓਜ਼)ਵੱਲੋਂ ਆਪੋ-ਆਪਣੇ ਪੋਲਿੰਗ ਬੂਥਾਂ ‘ਤੇ ਹਾਜ਼ਰ ਰਹਿ ਕੇ ਦਾਅਵੇ ਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ। ਉਨਾਂ ਦੱਸਿਆ ਕਿ ਨਵੀਆਂ ਵੋਟਾਂ ਬਣਾਉਣ ਲਈ ਫਾਰਮ ਨੰ. 6, ਐਨਆਰਆਈਜ਼ ਲਈ ਫਾਰਮ ਨੰ. 6ਓ, ਵੋਟ ਕਟਵਾਉਣ ਲਈ ਫਾਰਮ ਨੰ. 7, ਵੇਰਵਿਆਂ ਦੀ ਸੋਧ ਕਰਵਾਉਣ ਲਈ ਫਾਰਮ ਨੰ. 8 ਅਤੇ ਵਿਧਾਨ ਸਭਾ ਹਲਕੇ ਅੰਦਰ ਰਿਹਾਇਸ਼ ਤਬਦੀਲੀ ਦੀ ਸੂਰਤ ਵਿਚ ਫਾਰਮ ਨੰਬਰ 8 ਓ ਭਰਿਆ ਜਾ ਸਕਦਾ ਹੈ।

Advertisements

ਉਨਾਂ ਦੱਸਿਆ ਕਿ ਦਾਅਵੇ ਅਤੇ ਇਤਰਾਜ਼ਾਂ ਦਾ ਨਿਪਟਾਰਾ 5 ਜਨਵਰੀ 2021 ਤੱਕ ਕੀਤਾ ਜਾਵੇਗਾ। ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 15 ਜਨਵਰੀ 2021 ਨੂੰ ਹੋਵੇਗੀ। ਉਨਾਂ ਅੱਗੇ ਦੱਸਿਆ ਕਿ ਵੋਟਰ ਸੂਚੀ ਮੁੱਖ ਚੋਣ ਅਫ਼ਸਰ, ਪੰਜਾਬ ਦੀ ਆਫੀਸ਼ੀਅਲ ਵੈੱਬਸਾਈਟ www.ceopunjab.nic.in ਅਤੇ ਭਾਰਤੀ ਚੋਣ ਕਮਿਸ਼ਨ, ਨਵੀਂ ਦੀ ਆਫੀਸ਼ੀਅਲ ਵੈੱਬਸਾਈਟ www.eci.nic.in ‘ਤੇ ਆਨਲਾਈਨ ਦੇਖੀ ਜਾ ਸਕਦੀ ਹੈ। ਇਸ ਵਿੱਚ ਵੇਰਵਿਆਂ ਦੀ ਖੋਜ ਸੁਵਿਧਾ (search facility) ਉਪਲਬਧ ਹੈ ਅਤੇ ਫਾਰਮ ਨੰ. 6,6 ਏ, 7,8, 8 ਓ ਡਾਊਨਲੋਡ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ www.nvsp.in ਜਾਂ Voter 8elpline mobile app ‘ਤੇ ਇਹ ਫਾਰਮ ਆਨ ਲਾਈਨ ਵੀ ਭਰੇ ਜਾ ਸਕਦੇ ਹਨ।

ਵਧੀਕ ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਵੋਟਰ ਸੂਚੀ ਅਨੁਸਾਰ ਜ਼ਿਲੇ ਵਿੱਚ ਕੁੱਲ 1601523 ਵੋਟਰ ਹਨ, ਜਿਨਾਂ ਵਿੱਚ 834534 ਪੁਰਸ਼, 766970 ਮਹਿਲਾ ਅਤੇ 19 ਤੀਜਾ ਲਿੰਗ ਵੋਟਰ ਸ਼ਾਮਿਲ ਹਨ। ਉਨਾਂ ਵਿਧਾਨ ਸਭਾ ਹਲਕਾਵਾਰ ਵੋਟਰਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ 30-ਫਿਲੌਰ (ਅ.ਜ.) ਵਿਖੇ ਕੁੱਲ ਵੋਟਰ 201156, ਪੁਰਸ਼ 104379, ਮਹਿਲਾ 96773, ਤੀਜਾ ਲਿੰਗ 4, ਹਲਕਾ 31 ਨਕੋਦਰ ਵਿਖੇ ਕੁੱਲ ਵੋਟਰ 189104, ਪੁਰਸ਼ 98049, ਮਹਿਲਾ 91055, ਤੀਜਾ ਲਿੰਗ 0, ਹਲਕਾ 32-ਸ਼ਾਹਕੋਟ ਕੁੱਲ ਵੋਟਰ 177256, ਪੁਰਸ਼ 91352, ਮਹਿਲਾ 85903, ਤੀਜਾ ਲਿੰਗ 1, ਹਲਕਾ 33-ਕਰਤਾਰਪੁਰ (ਅ.ਜ.) ਵਿਖੇ ਕੁੱਲ ਵੋਟਰ 176688, ਪੁਰਸ਼ 92285, ਮਹਿਲਾ 84402, ਤੀਜਾ ਲਿੰਗ 1, ਹਲਕਾ-34 ਜਲੰਧਰ ਪੱਛਮੀ (ਅ.ਜ.) ਕੁੱਲ ਵੋਟਰ 162431, ਪੁਰਸ਼ 85211, ਮਹਿਲਾ 77217, ਤੀਜਾ ਲਿੰਗ 3, ਹਲਕਾ 35-ਜਲੰਧਰ ਕੇਂਦਰੀ ਕੁੱਲ ਵੋਟਰ 165872, ਪੁਰਸ਼ 86186, ਮਹਿਲਾ 79680, ਤੀਜਾ ਲਿੰਗ 6, ਹਲਕਾ-36 ਜਲੰਧਰ ਉਤਰੀ ਕੁੱਲ ਵੋਟਰ 181362, ਪੁਰਸ਼ 95575, ਮਹਿਲਾ 85786, ਤੀਜਾ ਲਿੰਗ 1, ਹਲਕਾ-37 ਜਲੰਧਰ ਕੈਂਟ ਕੁੱਲ ਵੋਟਰ 185913, ਪੁਰਸ਼ 97264, ਮਹਿਲਾ 88647, ਤੀਜਾ ਲਿੰਗ 2 ਅਤੇ ਹਲਕਾ 38 ਆਦਮਪੁਰ (ਅ.ਜ.) ਕੁੱਲ ਵੋਟਰ 161741, ਪੁਰਸ਼ 84233, ਮਹਿਲਾ 77507, ਤੀਜਾ ਲਿੰਗ 1 ਵੋਟਰ ਹਨ। ਉਨਾਂ ਦੱਸਿਆ ਕਿ ਆਮ ਜਨਤਾ ਦੀ ਸਹਾਇਤਾ ਲਈ ਜ਼ਿਲ•ਾ ਵੋਟਰ ਹੈਲਪਲਾਈਨ ਨੰ. 1950 (ਟੋਲ ਫ੍ਰੀ) ਚਲਾਈ ਜਾ ਰਹੀ ਹੈ। ਇਸ ਵੋਟਰ ਹੈਲਪਲਾਈਨ ਨੰਬਰ ਰਾਹੀਂ ਕਿਸੇ ਵੀ ਵਿਅਕਤੀ/ਵੋਟਰ ਵੱਲੋਂ ਵੋਟਰ ਸੂਚੀ/ਚੋਣ ਨਾਲ ਸਬੰਧਤ ਜਾਣਕਾਰੀ/ਫੀਡਬੈਕ/ਸੁਝਾਅ/ਸ਼ਿਕਾਇਤ ਸਬੰਧੀ ਦਫ਼ਤਰੀ ਕੰਮਕਾਜ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।

ਦੱਸਿਆ ਕਿ ਦੋ ਨਵੇਂ ਪੋਲਿੰਗ ਸਟੇਸ਼ਨਾਂ ਦੀ ਸਥਾਪਨਾ ਨਾਲ ਜ਼ਿਲੇ ਵਿੱਚ ਕੁੱਲ ਪੋਲਿੰਗ ਸਟੇਸ਼ਨਾਂ/ਬੂਥਾਂ ਦੀ ਗਿਣਤੀ 1866 ਹੋ ਗਈ ਹੈ। ਉਨਾਂ ਵਿਧਾਨ ਸਭਾ ਹਲਕਾਵਾਰ ਪੋਲਿੰਗ ਸਟੇਸ਼ਨਾਂ ਦੀ ਗਿਣਤੀ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ ਫਿਲੋਰ (ਅ.ਜ.) ਵਿੱਚ 236, ਹਲਕਾ ਨਕੋਦਰ ਵਿੱਚ 247, ਹਲਕਾ ਸ਼ਾਹਕੋਟ ਵਿੱਚ 244, ਹਲਕਾ ਕਰਤਾਰਪੁਰ (ਅ.ਜ.) ਵਿੱਚ 219, ਹਲਕਾ ਜਲੰਧਰ ਪੱਛਮੀ (ਅ.ਜ.) ਵਿੱਚ 164, ਹਲਕਾ ਜਲੰਧਰ ਕੇਂਦਰੀ ਵਿੱਚ 162, ਹਲਕਾ ਜਲੰਧਰ ਉਤਰੀ ਵਿੱਚ 176, ਹਲਕਾ ਜਲੰਧਰ ਕੈਂਟ ਵਿੱਚ 205 ਅਤੇ ਹਲਕਾ ਆਦਮਪੁਰ (ਅ.ਜ.) ਵਿੱਚ 213 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਉਨਾਂ ਦੱਸਿਆ ਕਿ ਇਕ ਪੋਲਿੰਗ ਸਟੇਸ਼ਨ ਵਿਖੇ ਵੱਧ ਤੋਂ ਵੱਧ 1500 ਵੋਟਰ ਹੋ ਸਕਦੇ ਹਨ।

LEAVE A REPLY

Please enter your comment!
Please enter your name here