ਸਿੱਖਿਆ ਵਿਭਾਗ ਵੱਲੋਂ ਮੀਡਿਆ ਕੋਆਰਡੀਨੇਟਰ ਬਲਕਾਰ ਅੱਤਰੀ ਨੂੰ ਵਧੀਆਂ ਸੇਵਾਵਾਂ ਲਈ ਕੀਤਾ ਸਨਮਾਨਤ

ਪਠਾਨਕੋਟ (ਦ ਸਟੈਲਰ ਨਿਊਜ਼)। ਸਿੱਖਿਆ ਵਿਭਾਗ ਵਿੱਚ ਰਹਿੰਦਿਆਂ ਸਿੱਖਿਆ ਵਿਭਾਗ ਦੀਆਂ ਨੀਤਿਆਂ ਅਤੇ ਨਵੀਆਂ ਜਾਣਕਾਰੀਆਂ ਨੂੰ ਜਨ-ਜਨ ਤੱਕ ਪਹੁਚਾਉਂਣ ਲਈ ਸਿੱਖਿਆ ਵਿਭਾਗ ਵੱਲੋਂ ਟੀਚਰ ਦਿਵਸ ਤੇ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ।ਇਸ ਮੋਕੇ ਤੇ ਉਪ ਜਿਲਾ ਸਿੱਖਿਆ ਅਧਿਕਾਰੀ ਰਾਜੇਸਵਰ ਸਲਾਰੀਆਂ ਅਤੇ ਏ.ਈ.ਓ. ਨਰਿੰਦਰ ਲਾਲ ਵੀ ਹਾਜ਼ਰ ਸਨ।

Advertisements

ਉਨਾਂ ਦੱਸਿਆ ਕਿ ਉਪ ਜਿਲਾ ਸਿੱਖਿਆ ਅਧਿਕਾਰੀ ਰਾਜੇਸਵਰ ਸਲਾਰੀਆਂ ਨੇ ਦੱਸਿਆ ਕਿ ਬਲਕਾਰ ਅੱਤਰੀ ਜੋ ਇੱਕ ਅਧਿਆਪਕ ਦੇ ਕਾਰਜਾਂ ਦੇ ਨਾਲ-ਨਾਲ ਸਿੱਖਿਆ ਵਿਭਾਗ ਪਠਾਨਕੋਟ ਵਿਖੇ ਮੀਡਿਆ ਕੋਆਰਡੀਨੇਟਰ ਦੀਆਂ ਸੇਵਾਵਾਂ ਵੀ ਨਿਭਾ ਰਹੇ ਹਨ। ਉਨਾਂ ਦੀਆਂ ਸੇਵਾਵਾਂ ਨੂੰ ਦੇਖਦਿਆਂ ਹੋਇਆ ਸ. ਜਗਜੀਤ ਸਿੰਘ ਜਿਲਾ ਸਿੱਖਿਆ ਅਧਿਕਾਰੀ ਸੈਕੰਡਰੀ ਜੀ ਦੇ ਆਦੇਸਾਂ ਅਨੁਸਾਰ ਉਨਾਂ ਨੂੰ ਯਾਦਗਾਰ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ ਹੈ। ਇਸ ਮੋਕੇ ਤੇ ਬਲਕਾਰ ਅੱਤਰੀ ਮੀਡਿਆ ਕੋਆਰਡੀਨੇਟਰ ਸਿੱਖਿਆ ਵਿਭਾਗ ਪਠਾਨਕੋਟ ਨੇ ਕਿਹਾ ਕਿ ਭਵਿੱਖ ਵਿੱਚ ਵੀ ਉਨਾਂ ਵੱਲੋਂ ਜਿਮੇਵਾਰੀ ਨਾਲ ਅਪਣੀਆਂ ਸੇਵਾਵਾਂ ਨਿਭਾਈਆਂ ਜਾਣਗੀਆਂ।

LEAVE A REPLY

Please enter your comment!
Please enter your name here