ਪਠਾਨਕੋਟ: ਵਰਿੰਦਰ ਪਰਾਸ਼ਰ ਨੇ ਜਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਦਾ ਸੰਭਾਲਿਆ ਚਾਰਜ

ਪਠਾਨਕੋਟ (ਦ ਸਟੈਲਰ ਨਿਊਜ਼)। ਬੀਤੇ ਦਿਨੀਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਕੀਤੀਆਂ ਗਈਆਂ ਪ੍ਰਮੋਸਨਾਂ ਅਤੇ ਬਦਲੀਆਂ ਵਿੱਚ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਵਰਿੰਦਰ ਪਰਾਸ਼ਰ ਨੂੰ ਪਠਾਨਕੋਟ ਦੇ ਜਿਲਾ ਸਿੱਖਿਆ ਅਫਸਰ ਜਗਜੀਤ ਸਿੰਘ ਦੇ ਨਵਾਂਸਹਿਰ ਤਬਾਦਲਾ ਹੋਣ ਤੋਂ ਬਾਅਦ ਜਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਪਠਾਨਕੋਟ ਨਿਯੁਕਤ ਕੀਤਾ ਗਿਆ ਹੈ। ਉਹਨਾਂ ਨੇ ਅੱਜ ਆਪਣੀ ਜਿੰਮੇਵਾਰੀ ਨੂੰ ਪਠਾਨਕੋਟ ਪਹੁੰਚ ਕੇ ਸੰਭਾਲ ਲਿਆ ਹੈ। ਪਠਾਨਕੋਟ ਪੁਜੱਣ ਤੇ  ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਬਲਦੇਵ ਰਾਜ ਅਤੇ ਉਪ ਜਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਰਾਜੇਸਵਰ ਸਲਾਰੀਆ ਦੀ ਅਗਵਾਈ ਵਿੱਚ ਪ੍ਰਿੰਸੀਪਲ ਸਾਹਿਬਾਨ ਅਤੇ ਦਫਤਰੀ ਸਟਾਫ ਨੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ।

Advertisements

ਆਪਣੀ ਜਿੰਮੇਵਾਰੀ ਸੰਭਾਲਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਹ ਖੁਦ ਸਰਕਾਰੀ ਸਕੂਲ ਵਿੱਚੋਂ ਸਿੱਖਿਆ ਪ੍ਰਾਪਤ ਕਰਕੇ ਇਸ ਮੁਕਾਮ ਤੇ ਪੁੱਜੇ ਹਨ ਅਤੇ ਉਹ ਸਕੂਲਾਂ ਅੰਦਰ ਗੁਣਾਤਮਿਕ ਸਿੱਖਿਆ ਤੇ ਜੋਰ ਦੇਣਾ ਉਹਨਾਂ ਦੀ ਪ੍ਰਾਥਮਿਕਤਾ ਹੋਵੇਗੀ। ਹੋਰ ਵਿਸਆਿਂ ਤੇ ਜੋਰ ਦੇਣ ਦੇ ਨਾਲ-ਨਾਲ ਅੰਗਰੇਜੀ, ਗਣਿਤ ਅਤੇ ਸਾਇੰਸ ਵਿਸਆਿਂ ਤੇ ਵਿਸੇਸ ਜੋਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਆਰਥਿਕ ਤੌਰ ਤੇ ਕਮਜੋਰ ਵਿਦਿਆਰਥੀਆਂ ਦੀ ਪਛਾਣ ਕਰਕੇ ਉਹਨਾਂ ਦੀ ਮਦਦ ਕੀਤੀ ਜਾਵੇਗੀ ਅਤੇ ਇਹਨਾਂ ਬੱਚਿਆਂ ਨੂੰ ਪੜਾਈ ਦੇ ਨਾਲ-ਨਾਲ ਖੇਡਾਂ ਤੇ ਸਹਿ ਅਕਾਦਮਿਕ ਖੇਤਰ ਵਿੱਚ ਵੀ ਅੱਗੇ ਲਿਆਂਦਾ ਜਾਵੇਗਾ।ਜਿਕਰਯੋਗ ਹੈ ਕਿ ਨਵਨਿਯੁਕਤ ਡੀ.ਈ.ਓ. ਵਰਿੰਦਰ ਕੁਮਾਰ ਨੇ 35 ਸਾਲ ਪਹਿਲਾਂ ਬਤੌਰ ਵੋਕੇਸ਼ਨਲ ਮਾਸਟਰ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਬੱਬੇਹਾਲੀ ਗੁਰਦਾਸਪੁਰ ਵਿੱਚ ਨੌਕਰੀ ਜਵਾਇੰਨ ਕੀਤੀ ਸੀ ।  

ਪੰਜ ਸਾਲ ਉੱਥੇ ਸੇਵਾਵਾਂ ਦੇਣ  ਦੇ ਬਾਅਦ ਉਹ ਸਾਲ 1990 ਵਿੱਚ ਡਿਸਟਰਿਕ ਇੰਸਟੀਚਿਊਟ ਆਫ ਐਜੂਕੇਸਨ ਟਰੇਨਿਗ, ਡਾਇਟ ਵਿੱਚ ਲੇਕਚਰਾਰ ਬਣੇ। 1993 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਜਾਨਪੁਰ ਵਿੱਚ ਬਦਲੀ ਹੋਕੇ ਆਏ ।  ਇਸ ਸਕੂਲ ਵਿੱਚ ਉਹਨਾਂ ਵਲੋਂ ਸਾਲ 2009 ਤੱਕ ਸੇਵਾਵਾਂ ਨਿਭਾਈਆਂ ਗਈਆਂ।  ਸਾਲ 2009 ਵਿੱਚ ਉਹਨਾਂ ਨੂੰ ਵਿਭਾਗ ਵਲੋਂ ਪ੍ਰਮੋਸਨ ਦੇ ਕੇ ਬਤੌਰ  ਪ੍ਰਿਸਿਪਲ ਕੇਐਫਸੀ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਵਿੱਚ ਤੈਨਾਤ ਕੀਤਾ ਗਿਆ। ਦਸ ਸਾਲ ਸੇਵਾਵਾਂ ਦੇਣ  ਦੇ ਬਾਅਦ ਸਾਲ 2019 ਵਿੱਚ ਉਨ•ਾਂਨੂੰ ਵਿਭਾਗ ਵਲੋਂ ਡੀਈਓ ਤਰਨਤਾਰਨ ਲਗਾਇਆ ਗਿਆ।

LEAVE A REPLY

Please enter your comment!
Please enter your name here