ਨਗਰ ਨਿਗਮ ਨੇ ਜਿਲੇ ਦੇ 3 ਗਾਰਬੇਜ ਵੱਲਨਰੇਵਲ ਪੁਆਇੰਟਾਂ ਨੂੰ ਹਟਾਕੇ ਕੀਤੀ ਵਾਇਰ ਫੈੰਸਿੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਵੱਲੋਂ ਦੱਸਿਆ ਗਿਆ ਕਿ ਨਗਰ ਨਿਗਮ ਵੱਲੋਂ ਸ਼ਹਿਰ ਨੂੰ ਸਾਫ ਸੁੱਥਰਾ ਤੇ ਸੁੰਦਰ ਬਣਾਉਣ ਲਈ 3 ਗਾਰਬੇਜ ਵੱਲਨਰੇਵਲ ਪੁਆਇੰਟਾਂ (ਨੇੜੇ ਸ਼ਨੀ ਦੇਵ ਮੰਦਿਰ, ਜਲੰਧਰ ਰੋਡ ਪੁੰਜ ਹਾਂਡਾ ਦੇ ਨਾਲ ਅਤੇ ਟਾਂਡਾ ਰੋਡ) ਨੂੰ ਸਾਫ ਕੀਤਾ ਗਿਆ ਹੈ। ਇਹਨਾਂ ਪੁਆਇੰਟਾਂ ਤੇ ਵਾਇਰ ਫੈਂਸਿੰਗ ਕੀਤੀ ਗਈ ਅਤੇ ਉਹਨਾਂ ਵੱਲੋਂ ਜਾਣਕਾਰੀ ਦਿੱਦਿਆ ਦੱਸਿਆ ਗਿਆ ਕਿ ਕਾਫੀ ਲੰਮੇ ਸਮੇਂ ਤੋਂ ਇਹਨਾਂ 3 ਪੁਆਇੰਟਾਂ ਉੱਪਰ ਲੋਕਾਂ ਵੱਲੋਂ ਕੂੱੜਾ ਸੁੱਟਿਆ ਜਾ ਰਿਹਾ ਸੀ।

Advertisements

ਜਿਸ ਕਾਰਨ ਇਹਨਾਂ ਪੁਆਇੰਟਾਂ ਉੱਪਰ ਕੂੜੇ ਦੇ ਢੇਰ ਲਗੇ ਰਹਿੰਦੇ ਸਨ ਅਤੇ ਨਗਰ ਨਿਗਮ ਦੀ ਸਫਾਈ ਟੀਮ ਵੱਲੋਂ ਰੋਜਾਨਾ ਕੂੜੇ ਦੀ ਲਿਫਟਿੰਗ ਕਰਨ ਉਪਰੰਤ ਵੀ ਇੱਹ 3 ਪੁਆਇੰਟਾਂ ਨੂੰ ਖਤਮ ਕਰਨਾ ਬਹੁਤ ਹੀ ਮੁਸ਼ਕਿਲ ਸੀ। ਪਰੰਤੂ ਨਗਰ ਨਿਗਮ ਦੀ ਸਫਾਈ ਟੀਮ ਵੱਲੋਂ ਲਗਾਤਾਰ ਕੀਤੀ ਜਾ ਰਹੀ ਮੇਹਨਤ ਸਦਕਾ ਇਹ 3 ਕੂੜੇ ਦੇ ਪੁਆਇੰਟਾਂ ਨੂੰ ਖਤਮ ਕਰ ਦਿੱਤਾ ਗਿਆ ਹੈ। ਇੱਥੇ ਕਮਿਸ਼ਨਰ ਨਗਰ ਨਿਗਮ ਨੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦਿਆਂ ਹੋਏ ਕਿਹਾ ਕਿ ਆਪਣੇ ਘਰ/ਦੁਕਾਨ/ਅਦਾਰੇ ਵਿੱਚ ਗਿੱਲੇ ਅਤੇ ਸੁੱਕੇ ਕੂੜੇ ਲਈ ਅੱਲਗ-ਅੱਲਗ ਡਸਟਬੀਨ ਲਗਾਏ ਜਾਣ ਅਤੇ ਆਪਣਾ ਕੂੜਾ ਆਪਣੇ ਸਫਾਈ ਕਰਮਚਾਰੀ ਨੂੰ ਹੀ ਦਿੱਤਾ ਜਾਵੇ।

ਇਹਨਾਂ 3 ਜਗਾਂ ਦੇ ਨਾਲ ਸ਼ਹਿਰ ਦੇ ਕਿਸੇ ਵੀ ਖੁੱਲੇ ਹਿੱਸੇ ਵਿੱਚ ਕੂੜਾ ਸੁੱਟਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਵਿਰੁੱਧ ਸੋਲਿਡ ਵੇਸਟ ਮੈਂਨੇਜਮੈਂਟ ਰੂਲਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਅਤੇ ਚਲਾਨ ਕੀਤਾ ਜਾਵੇਗਾ।

LEAVE A REPLY

Please enter your comment!
Please enter your name here