ਵਿਸ਼ਵ ਅਪੰਗ ਦਿਵਸ ਮੌਕੇ ਡਿਸੇਬਲ ਪਰਸਨ ਸੁਸਾਇਟੀ ਨੇ ਮੰਗਾ ਨੂੰ ਲੈ ਕੇ ਡਾ. ਰਾਜ ਨਾਲ ਕੀਤੀ ਭੇਂਟ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਵਿਸ਼ਵ ਅਪੰਗ ਦਿਵਸ ਮੌਕੇ ਡਿਸੇਬਲ ਪਰਸਨ ਵੈਲ਼ਫੇਅਰ ਸੁਸਾਇਟੀ ਹੁਸ਼ਿਆਰਪੁਰ ਦੇ ਅੰਗਹੀਣਾਂ ਦਾ ਵਫਦ ਸਰਪਰਸਤ ਬਹਾਦਰ ਸਿੰਘ, ਪ੍ਰਧਾਨ ਸੰਦੀਪ ਸ਼ਰਮਾਂ ਦੀ ਅਗਵਾਈ ਵਿੱਚ ਆਪਣੀਆਂ ਹੱਕੀ ਮੰਗਾ ਨੂੰ ਲੈ ਕੇ ਡਾ. ਰਾਜ ਕੁਮਾਰ ਹਲਕਾ ਵਿਧਾਇਕ ਚੱਬੇਵਾਲ ਨੂੰ ਮਿਲਿਆ । ਇਸ ਮੋਕੇ ਪ੍ਰਧਾਨ  ਸੰਦੀਪ ਸ਼ਰਮਾਂ ਨੇ ਆਪਣੀਆਂ ਮੰਗਾਂ ਬਾਰੇ ਦੱਸਦੇ ਹੋਏ ਕਿਹਾ ਕਿ ਅੰਗਾਹੀਣਾ ਨੂੰ ਪਲਾਟ ਅਤੇ ਘਰ ਖਰੀਦਣ ਸਮੇਂ ਕੋਈ ਵੀ ਰਜਿਟ੍ਰੇਸ਼ਨ ਫੀਸ ਨਾ ਲੱਗੇ ਤੇ ਅੰਗਹੀਣ ਕਰਮਚਾਰੀਆਂ ਨੂੰ ਸੰਭਵ ਹੋ ਸਕੇ ਤੇ ਘਰ ਦੇ ਨੇੜੇ ਹੀ ਤਾਇਨਾਤ ਕੀਤਾ ਜਾਵੇ। ਤਬਾਦਲਾ ਨੀਤੀ ਸਮੇ ਅੰਗਹੀਣਾ ਨੂੰ ਪਹਿਲ ਦੇ ਅਧਾਰ ਦੇ ਵਿਚਾਰਿਆ ਜਾਵੇ। ਸਿੱਖਿਆ ਵਿਭਾਗ ਦੇ ਮਾਸਟਰਾਂ ਅਤੇ ਮੁੱਖ ਆਧਿਆਕਾ ਦੀ ਪਦ ਉਨਤੀ ਦਾ ਰੋਸਟਰ ਵਿਸ਼ੇ ਅਨੁਸਾਰ ਬਣਾ ਕੇ ਪਦ ਉਨਤੀਆਂ ਕੀਤੀਆ ਜਾਣ।

Advertisements

ਅੰਗਹੀਣਾ ਨੂੰ ਵੱਖਰੇ ਵੱਖਰੇ ਵਿਭਾਗਾ ਦੇ ਵਿੱਚ ਹੋ ਰਹੀ ਖਜਲ ਖੁਆਰੀ ਤੋ ਬਚਾਉਣ ਲਈ ਢੁਕਵੇ ਪ੍ਰਬੰਧ ਕੀਤੇ ਜਾਣ। ਅੰਗਹੀਣਾ ਦਾ ਸਰਕਾਰੀ  ਨੋਕਰੀ ਵਿੱਚ ਬੈਕਲਾਗ ਪੂਰਾ ਕੀਤੀ ਜਾਵੇ ਤੇ ਨਿਜੀ ਖੇਤਰ ਵਿੱਚ ਵੀ 4 ਪ੍ਰਤੀਸ਼ਤ ਦੇ ਕੋਟੇ ਅਨੁਸਾਰ ਭਰਤੀ ਕੀਤੀ ਜਾਵੇ। ਮਿਤੀ 31-12-2004 ਤੋ ਬਆਦ ਭਰਤੀ ਹੋਏ ਅੰਗਹੀਣ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਸਕੀਮ ਵਿੱਚ ਲਿਆਦਾ ਜਾਵੇ। ਅੰਗਹੀਣ ਮਹਿਲਾਂ ਕਰਮਚਾਰੀਆ ਅਤੇ ਅਧਿਕਾਰੀਆੰ ਨੂੰ 1 ਸਾਲ ਦੀ ਜਣੇਪਾਂ ਛੁੱਟੀ ਦਿੱਤੀ ਜਾਵੇ। ਅਪੰਗ ਕਰਮਚਾਰੀਆੰ ਦੇ ਬੱਚਿਆ ਨੂੰ 5 ਹਜਾਰ ਪ੍ਰਤੀ ਮਹੀਨਾ ਸਿਖਿਆ ਭੱਤਾ ਦਿੱਤਾ ਜਾਵੇ । ਕੇਦਰ ਸਰਕਾਰ ਵੱਲੋ ਇਨਕਮ ਟੈਕਸ ਦਿਵਿਆਗਾ ਨੂੰ ਧਾਰਾ 80 ਯੂ ਅਧੀਨ 2 ਲੱਖ ਰੁਪਏ ਦੀ ਛੂੱਟ ਦਿੱਤਾ ਜਾਵੇ। ਇਸ ਮੋਤੇ ਡਾ ਰਾਜ ਕੁਮਾਰ ਵੱਲੋ ਸੁਸਾਇਟੀ ਨੂੰ ਭਰੋਸਾ ਦਿਵਾਇਆ ਕਿ ਉਹ ਜਾਇਜ ਮੰਗਾਂ ਪੰਜਾਬ ਸਰਕਾਰ ਨਾਲ ਸਾਝੀਆਂ ਕਰਨਗੇ। ਇਸ ਮੋਕੇ ਤੇ ਮੱਖਣ ਸਿੰਘ, ਰਾਜ ਕੁਮਾਰ, ਜੁਗਿੰਦਰ ਲਾਲ,  ਗੁਰਮੇਲ ਹੀਰਾਂ ਆਦਿ ਹਾਜਰ ਸਨ।

LEAVE A REPLY

Please enter your comment!
Please enter your name here