ਪਠਾਨਕੋਟ: ਸਿੱਖਿਆ ਵਿਭਾਗ ਨੇ ਕੌਮੀ ਯੋਗਤਾ ਖੋਜ ਪ੍ਰੀਖਿਆ ਲਈ ਅਭਿਆਸ ਮੁਹਿੰਮ ਦੀ ਕੀਤੀ ਸ਼ੁਰੂਆਤ

ਪਠਾਨਕੋਟ (ਦ ਸਟੈਲਰ ਨਿਊਜ਼)। ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਕਾਬਲੇ ਵਾਲੀਆਂ ਪ੍ਰੀਖਿਆ ਲਈ ਤਿਆਰ ਕਰਵਾਉਣ ਤਹਿਤ ਚਲਾਈ ਜਾ ਰਹੀ ਮੁਹਿੰਮ ਸਬੰਧੀ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਕੌਮੀ ਯੋਗਤਾ ਖੋਜ ਪ੍ਰੀਖਿਆ ਸਟੇਜ-1 ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ 7 ਅਤੇ 8 ਦਸੰਬਰ ਨੂੰ ਅਭਿਆਸ ਟੈਸਟ ਲੈਣ ਦਾ ਫੈਸਲਾ ਕੀਤਾ ਗਿਆ ਹੈ।

Advertisements

ਜ਼ਿਕਰਯੋਗ ਹੈ ਕਿ 13 ਦਸੰਬਰ 2020 ਨੂੰ ਦਸਵੀਂ ਵਿੱਚ ਪੜਦੇ ਵਿਦਿਆਰਥੀਆਂ ਲਈ ਕੌਮੀ ਯੋਗਤਾ ਖੋਜ ਪ੍ਰੀਖਿਆ ਸਟੇਜ-1 ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਿਲ•ਾ ਸਿੱਖਿਆ ਅਫਸਰ ਸੈਕੰਡਰੀ ਵਰਿੰਦਰ ਪਰਾਸਰ ਨੇ ਦੱਸਿਆ ਕਿ 7 ਦਸੰਬਰ ਨੂੰ ਮਾਨਸਿਕ ਯੋਗਤਾ ਦਾ 100 ਅੰਕਾਂ ਦਾ ਅਭਿਆਸ ਟੈਸਟ ਸਵੇਰੇ 10 ਤੋਂ 12 ਵਜੇ ਤੱਕ ਹੋਵੇਗਾ ਅਤੇ ਅਤੇ 8 ਦਸੰਬਰ ਨੂੰ ਵਿਸ਼ਿਆਂ ਦੀ ਯੋਗਤਾ ਦਾ 100 ਅੰਕਾਂ ਦਾ ਅਭਿਆਸ ਟੈਸਟ ਸਵੇਰੇ 10 ਵਜੇ ਤੋਂ 12 ਵਜੇ ਤੱਕ ਹੋਵੇਗਾ। ਇਸ ਅਭਿਆਸ ਟੈਸਟ ਦੇ ਪ੍ਰਸ਼ਨ ਪੱਤਰ ਅਤੇ ਓ.ਐਮ.ਆਰ. ਸ਼ੀਟ ਦੀ ਕਾਪੀ ਵਿਭਾਗ ਦੀ ਵੈੱਬਸਾਈਟ ਤੇ ਸਬੰਧਿਤ ਦਿਨ ਨੂੰ ਟੈਸਟ ਸ਼ੁਰੂ ਹੋਣ ਤੋਂ ਅੱਧਾ ਘੰਟਾ ਪਹਿਲਾਂ ਉਪਲਬਧ ਕਰਵਾ ਦਿੱਤੀ ਜਾਵੇਗੀ।

ਉਪ ਜਿਲਾ ਸਿੱਖਿਆ ਅਫਸਰ ਸੈਕੰਡਰੀ ਰਾਜੇਸਵਰ ਸਲਾਰੀਆ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਵੱਲੋਂ ਦਿੱਤੇ ਜਵਾਬਾਂ ਦੀ ਪਰਖ ਲਈ ਉੱਤਰ ਕੁੰਜੀ 8 ਦਸੰਬਰ ਨੂੰ ਅਭਿਆਸ ਟੈਸਟ ਖਤਮ ਹੋਣ ਉਪਰੰਤ ਹੀ ਵਿਭਾਗੀ ਵੈਬਸਾਈਟ ‘ਤੇ ਅਪਲੋਡ ਹੋਵੇਗੀ। ਉਹਨਾਂ ਕਿਹਾ ਕਿ ਵਿਭਾਗ ਵੱਲੋਂ ਪ੍ਰੀਖਿਆ ਦੀ ਤਿਆਰੀ ਕਰਵਾ ਰਹੇ ਜ਼ਿਲਾ ਅਤੇ ਬਲਾਕ ਮੈਂਟਰਾਂ ਦੁਆਰਾ ਇਹਨਾਂ ਓ.ਐਮ.ਆਰ. ਸ਼ੀਟਾਂ ਦੀ ਚੈਕਿੰਗ ਅਤੇ ਵਿਸ਼ਲੇਸ਼ਣ ਕੀਤਾ ਜਾਵੇਗਾ। ਅਧਿਆਪਕ ਅਤੇ ਜ਼ਿਲਾ/ਬਲਾਕ ਮੈਂਟਰ ਸਬੰਧਿਤ ਪ੍ਰੀਖਿਆਰਥੀਆਂ ਨੂੰ ਉਹਨਾਂ ਦੀਆਂ ਕਮੀਆਂ ਤੋਂ ਜਾਣੂੰ ਕਰਵਾਉਣਗੇ। ਇਸ ਸਭ ਦੀ ਇੱਕ ਰਿਪੋਰਟ ਸਟੇਟ ਕੋਆਰਡੀਨੇਟਰ ਗਣਿਤ ਤਿਆਰ ਕਰਨਗੇ।

LEAVE A REPLY

Please enter your comment!
Please enter your name here