ਵਿਧਾਨ ਸਭਾ ਚੋਣਾਂ-2022 ਅਧੀਨ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨੇ ਵੱਖ ਵੱਖ ਕਮੇਟੀਆਂ ਦੇ ਜਿਲ੍ਹਾ ਨੋਡਲ ਅਫਸਰਾਂ ਨਾਲ ਕੀਤੀ ਵਿਸ਼ੇਸ਼ ਮੀਟਿੰਗ

ਪਠਾਨਕੋਟ (ਦ ਸਟੈਲਰ ਨਿਊਜ਼): ਵਿਧਾਨ ਸਭਾ ਦੀਆਂ ਆਮ ਚੋਣਾਂ-2022 ਅਧੀਨ ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ  ਦੀ ਪ੍ਰਧਾਨਗੀ ਵਿੱਚ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਦੋਰਾਨ ਉਨ੍ਹਾਂ ਨੇ ਵਿਧਾਨ ਸਭਾ ਚੋਣਾਂ-2022 ਅਧੀਨ ਵੱਖ ਵੱਖ ਬਣਾਈਆਂ ਗਈਆਂ ਕਮੇਟੀਆਂ ਦੇ ਕਾਰਜਾਂ ਤੇ ਰੋਸਨੀ ਪਾਈ । ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸੁਭਾਸ ਚੰਦਰ ਵਧੀਕ ਡਿਪਟੀ ਕਮਿਸ਼ਨਰ (ਜ),  ਜਗਨੂਰ ਸਿੰਘ ਗਰੇਵਾਲ ਸਹਾਇਕ ਕਮਿਸ਼ਨਰ ਜਨਰਲ, ਲਖਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ, ਸਰਬਜੀਤ ਸਿੰਘ ਤਹਿਸੀਲਦਾਰ ਚੋਣਾਂ ਅਤੇ ਵੱਖ ਵੱਖ ਬਣਾਈਆਂ ਕਮੇਟੀਆਂ ਦੇ ਨੋਡਲ ਅਫਸਰ ਹਾਜਰ ਸਨ।

Advertisements

ਸੰਯਮ ਅਗਰਵਾਲ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨੇ ਵਿਧਾਨ ਸਭਾ ਚੋਣਾਂ-2022  ਅਧੀਨ ਜਿਲ੍ਹਾ ਪਠਾਨਕੋਟ ਵਿੱਚ ਗਠਿਤ ਕੀਤੀਆਂ ਵੱਖ ਵੱਖ ਕਮੇਟੀਆਂ ਦੇ ਜਿਲ੍ਹਾ ਨੋਡਲ ਅਫਸਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ-2022  ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਜਿਲ੍ਹਾ ਪਠਾਨਕੋਟ ਲਈ ਵੱਖ ਵੱਖ ਕਮੇਟੀਆਂ ਗਠਿਤ ਕਰ ਲਈਆਂ ਗਈਆਂ ਹਨ ਅਤੇ ਚੋਣਾ-2022 ਨੂੰ ਸਫਲਤਾ ਪੂਰਵਕ ਕਰਵਾਉਂਣ ਲਈ 10,17 ਅਤੇ 24 ਦਸੰਬਰ ਨੂੰ ਜਿਲ੍ਹਾ ਪੱਧਰ ਤੇ ਨੋਡਲ ਅਫਸਰਾਂ ਦੇ ਲਈ ਟ੍ਰੇਨਿੰਗ ਰੱਖੀ ਗਈ ਹੈ ਅਤੇ ਸਾਰੀਆਂ ਕਮੇਟੀਆਂ ਦੇ ਨੋਡਲ ਅਫਸਰ ਉਪਰੋਕਤ ਟੇ੍ਰਨਿੰਗ ਲਈ ਆਪ ਹਾਜਰ ਹੋਣਗੇ ਤਾਂ ਜੋ ਵਿਧਾਨ ਸਭਾ ਚੋਣਾ-2022  ਦੋਰਾਨ ਕਿਸੇ ਕਿਸਮ ਦੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ।

LEAVE A REPLY

Please enter your comment!
Please enter your name here