Friday, October 30, 2026
Home Latest ਨੌਜਵਾਨਾਂ ਵੱਲੋਂ ਸ਼ੁਗਲ ਮੇਲਾ ਕਰਦਿਆਂ ਚੱਲੀ ਗੋਲੀ, ਸਾਥੀ ਗੰਭੀਰ ਜ਼ਖ਼ਮੀ

ਨੌਜਵਾਨਾਂ ਵੱਲੋਂ ਸ਼ੁਗਲ ਮੇਲਾ ਕਰਦਿਆਂ ਚੱਲੀ ਗੋਲੀ, ਸਾਥੀ ਗੰਭੀਰ ਜ਼ਖ਼ਮੀ

ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਦੇ ਕਲਗੀਧਰ ਗੁਰਦੁਆਰਾ ਸਾਹਿਬ ਸਾਹਮਣੇ ਬਣੇ ਹੋਟਲ ਵਿੱਚ ਕੁੱਝ ਨੌਜਵਾਨਾਂ ਵੱਲੋਂ ਸ਼ੁਗਲ ਮੇਲਾ ਕਰਦਿਆਂ ਗੋਲੀ ਚੱਲ ਗਈ। ਜੋ ਕਿ ਦੂਜੇ ਸਾਥੀ ਦੇ ਵੱਖੀ ਵਿੱਚ ਜਾ ਵੱਜੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਵਿੱਖੇ ਦਾਖਲ ਕਰਵਾਇਆ।

Advertisements

ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਏਸੀਪੀ ਨੇ ਕਿਹਾ ਕਿ ਹਾਲੇ ਜ਼ਖ਼ਮੀ ਨੌਜਵਾਨ ਦਾ ਆਪਰੇਸ਼ਨ ਕੀਤਾ ਜਾ ਰਿਹਾ ਹੈ। ਆਪਰੇਸ਼ਨ ਤੋਂ ਬਾਅਦ ਜਦੋਂ ਉਹ ਹੋਸ਼ ਵਿੱਚ ਆਵੇਗਾ ਤਾਂ ਉਸਦੇ ਬਿਆਨ ਲਏ ਜਾਣਗੇ ਤੇ  ਉਸੇ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here